
ਚੀਨ ਵਿਚ ਦੁਨੀਆ ਦੀ ਅਜਿਹੀ ਪਹਿਲੀ ਮਹਿਲਾ ਆਈਫੀਸ਼ੀਅਲ ਇੰਟੈਲੀਜੈਂਸ ਰੋਬੋਟ ਨਿਊਜ਼ ਐਂਕਰ ਪੇਸ਼ ਕੀਤੀ ਗਈ ਹੈ ਜਿਸ ਨਾਲ ਪੱਤਰਕਾਰਾਂ ਦੀ ਨੌਕਰੀ ਖ਼ਤਰੇ...
ਬੀਜਿੰਗ : ਚੀਨ ਵਿਚ ਦੁਨੀਆ ਦੀ ਅਜਿਹੀ ਪਹਿਲੀ ਮਹਿਲਾ ਆਈਫੀਸ਼ੀਅਲ ਇੰਟੈਲੀਜੈਂਸ ਰੋਬੋਟ ਨਿਊਜ਼ ਐਂਕਰ ਪੇਸ਼ ਕੀਤੀ ਗਈ ਹੈ ਜਿਸ ਨਾਲ ਪੱਤਰਕਾਰਾਂ ਦੀ ਨੌਕਰੀ ਖ਼ਤਰੇ ਵਿਚ ਪੈ ਸਕਦੀ ਹੈ। ਇਸ ਏਆਈ ਐਂਕਰ ਨੂੰ ਵੇਖ ਕੇ ਇਹ ਪਤਾ ਲਗਾਉਣਾ ਮੁਸ਼ਕਲ ਹੋ ਗਿਆ ਕਿ ਖ਼ਬਰ ਰੋਬੋਟ ਜਾਂ ਅਸਲ ਵਿਚ ਕੋਈ ਔਰਤ ਪੜ੍ਹ ਰਹੀ ਹੈ।
Robot Ancher
ਮਰਦ ਏਆਈ ਰੋਬੋਟ ਐਂਕਰ ਨੂੰ ਪੇਸ਼ ਕਰਨ ਤੋਂ ਬਾਅਦ ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਸਿੰਹੂਆ ਨੇ ਹੁਣ ਪਹਿਲੀ ਮਹਿਲਾ ਏਆਈ ਐਂਕਰ ਨੂੰ ਕੰਮ 'ਤੇ ਰੱਖਿਆ ਹੈ। ਸਿੰਹੁਆ ਇੱਕ ਰੋਬੋਟ ਰਿਪੋਰਟਰ 'ਤੇ ਵੀ ਕੰਮ ਕਰ ਰਹੀ ਹੈ। ਇਕ ਮਿੰਟ ਦੇ ਵੀਡੀਓ ਵਿਚ ਛੋਟੇ ਵਾਲਾਂ ਤੇ ਗੁਲਾਬੀ ਡਰੈਸ ਵਿਚ ਨਜ਼ਰ ਆਉਣ ਵਾਲੀ ਸ਼ਿਨ ਸ਼ਿਓਮੇਂਗ ਨਾਂ ਦੀ ਏਆਈ ਰੋਬੋਟ ਐਂਕਰ ਚੀਨ ਦੀ ਇੱਕ ਸਿਆਸੀ ਬੈਠਕ ਬਾਰੇ ਖ਼ਬਰ ਪੜ੍ਹਦੀ ਨਜ਼ਰ ਆਈ।
Robot Ancher
ਸਿੰਹੁਆ ਨੇ ਚੀਨੀ ਸਰਚ ਇੰਜਣ ਕੰਪਨੀ ਸੋਗੁਓ ਦੇ ਸਹਿਯੋਗ ਨਾਲ ਇਸ ਨੂੰ ਤਿਆਰ ਕੀਤਾ ਹੈ। ਜ਼ਿਕਰਯੋਗ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨੀਕ ਨਾਲ ਕਈ ਖੇਤਰਾਂ 'ਤੇ ਕੰਮ ਹੋ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਵਿਚ ਇਸ ਦਾ ਰੁਜ਼ਗਾਰ 'ਤੇ ਵੱਡਾ ਅਸਰ ਪਵੇਗਾ।