
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ 6 ਤੋਂ 11 ਮਾਰਚ ਦੀ ਫੇਰੀ ਦੌਰਾਨ ਉਹ "ਭਾਗੀਦਾਰਾਂ ਅਤੇ ਸਹਿਯੋਗੀਆਂ ਨਾਲ ਮੁਲਾਕਾਤ ਕਰਨਗੇ
ਓਟਾਵਾ: ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਨੂੰ ਅਗਲੇ ਹਫਤੇ ਲੰਡਨ (ਯੂਕੇ), ਰੀਗਾ (ਲਾਤਵੀਆ), ਬਰਲਿਨ (ਜਰਮਨੀ) ਅਤੇ ਵਾਰਸਾ (ਪੋਲੈਂਡ) ਦੀ ਯਾਤਰਾ ਦਾ ਐਲਾਨ ਕੀਤਾ ਤਾਂ ਜੋ ਰੂਸ ਨਾਲ ਜੰਗ ਵਿਚ ਯੂਕਰੇਨ ਦਾ ਸਮਰਥਨ ਕਰਨ ਲਈ ਸਹਿਯੋਗੀ ਦੇਸ਼ਾਂ ਨਾਲ ਚਰਚਾ ਕੀਤੀ ਜਾ ਸਕੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ 6 ਤੋਂ 11 ਮਾਰਚ ਦੀ ਫੇਰੀ ਦੌਰਾਨ ਉਹ "ਭਾਗੀਦਾਰਾਂ ਅਤੇ ਸਹਿਯੋਗੀਆਂ ਨਾਲ ਮੁਲਾਕਾਤ ਕਰਨਗੇ (ਇਹ ਚਰਚਾ ਕਰਨ ਲਈ) ਕਿ ਕਿਵੇਂ ਯੂਕਰੇਨ ਦਾ ਸਮਰਥਨ ਕਰਨਾ ਜਾਰੀ ਰੱਖਣਾ ਹੈ... ਅਤੇ ਰੂਸੀ ਹਮਲੇ ਦੇ ਵਿਰੁੱਧ ਖੜ੍ਹੇ ਹੋਣਾ ਹੈ।"
ਇਕ ਨਿਊਜ਼ ਕਾਨਫਰੰਸ ਵਿਚ ਟਰੂਡੋ ਨੇ ਕਿਹਾ ਕਿ ਉਹਨਾਂ ਨੇ ਵੀਰਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਟੈਲੀਫੋਨ ਰਾਹੀਂ ਗੱਲਬਾਤ ਦੌਰਾਨ ਜ਼ਾਪੋਰੀਝਜ਼ੀਆ ਵਿਚ ਯੂਰਪ ਦੇ ਸਭ ਤੋਂ ਵੱਡੇ ਪ੍ਰਮਾਣੂ ਪਾਵਰ ਪਲਾਂਟ ਵਿਚ ਅੱਗ ਲੱਗਣ ਬਾਰੇ "ਡੂੰਘੀਆਂ ਚਿੰਤਾਵਾਂ" ਸਾਂਝੀਆਂ ਕੀਤੀਆਂ ਹਨ। ਟਰੂਡੋ ਨੇ ਕਿਹਾ " ਯੂਕਰੇਨ ਵਿਚ ਪਰ ਖਾਸ ਤੌਰ 'ਤੇ ਪ੍ਰਮਾਣੂ ਪਾਵਰ ਪਲਾਂਟ ਦੇ ਆਲੇ ਦੁਆਲੇ ਬਹੁਤ ਜ਼ਿਆਦਾ ਦੇਖਭਾਲ ਅਤੇ ਹਿੰਸਾ ਨੂੰ ਘੱਟ ਕਰਨ ਦੀ ਲੋੜ ਹੈ।"