France abortion Law: ਗਰਭਪਾਤ ਨੂੰ ਸੰਵਿਧਾਨਕ ਅਧਿਕਾਰ ਦੇਣ ਵਾਲਾ ਦੁਨੀਆਂ ਦਾ ਪਹਿਲਾ ਦੇਸ਼ ਬਣਿਆ ਫਰਾਂਸ
Published : Mar 5, 2024, 10:57 am IST
Updated : Mar 5, 2024, 10:57 am IST
SHARE ARTICLE
France enshrines abortion rights in its constitution
France enshrines abortion rights in its constitution

ਫਰਾਂਸ ਦੀ ਸੰਸਦ ਦੇ ਸੰਯੁਕਤ ਸਦਨ ਵਿਚ ਗਰਭਪਾਤ ਦੇ ਅਧਿਕਾਰ ਨਾਲ ਸਬੰਧਤ ਬਿੱਲ ਦੇ ਪੱਖ ਵਿਚ 780 ਵੋਟਾਂ ਪਈਆਂ ਜਦਕਿ ਇਸ ਦੇ ਵਿਰੁਧ 72 ਵੋਟਾਂ ਪਈਆਂ।

France abortion Law News: ਫਰਾਂਸ ਔਰਤਾਂ ਨੂੰ ਗਰਭਪਾਤ ਦਾ ਸੰਵਿਧਾਨਕ ਅਧਿਕਾਰ ਦੇਣ ਵਾਲਾ ਦੁਨੀਆਂ ਦਾ ਪਹਿਲਾ ਦੇਸ਼ ਬਣ ਗਿਆ ਹੈ। ਫਰਾਂਸ ਦੇ ਸੰਵਿਧਾਨ ਵਿਚ ਗਰਭਪਾਤ ਦੇ ਅਧਿਕਾਰ ਨੂੰ ਸ਼ਾਮਲ ਕੀਤਾ ਗਿਆ ਹੈ। ਜਿਥੇ ਔਰਤਾਂ ਦੇ ਅਧਿਕਾਰ ਸਮੂਹਾਂ ਨੇ ਇਸ ਨੂੰ ਇਤਿਹਾਸਕ ਕਦਮ ਦਸਿਆ ਹੈ, ਉਥੇ ਹੀ ਗਰਭਪਾਤ ਵਿਰੋਧੀ ਸਮੂਹਾਂ ਨੇ ਇਸ ਦੀ ਆਲੋਚਨਾ ਕੀਤੀ ਹੈ।

ਫਰਾਂਸ ਦੀ ਸੰਸਦ ਦੇ ਸੰਯੁਕਤ ਸਦਨ ਵਿਚ ਗਰਭਪਾਤ ਦੇ ਅਧਿਕਾਰ ਨਾਲ ਸਬੰਧਤ ਬਿੱਲ ਦੇ ਪੱਖ ਵਿਚ 780 ਵੋਟਾਂ ਪਈਆਂ ਜਦਕਿ ਇਸ ਦੇ ਵਿਰੁਧ 72 ਵੋਟਾਂ ਪਈਆਂ। ਇਸ ਫੈਸਲੇ ਤੋਂ ਬਾਅਦ, ਗਰਭਪਾਤ ਅਧਿਕਾਰ ਕਾਰਕੁੰਨ ਕੇਂਦਰੀ ਪੈਰਿਸ ਵਿਚ ਇਕੱਠੇ ਹੋਏ ਅਤੇ ਇਸ ਦੀ ਸ਼ਲਾਘਾ ਕੀਤੀ। ਸੰਸਦ ਦੇ ਸਪੀਕਰ ਨੇ ਕਿਹਾ ਕਿ ਮੈਨੂੰ ਸੰਸਦ 'ਤੇ ਮਾਣ ਹੈ, ਜਿਸ ਨੇ ਸਾਡੇ ਮੂਲ ਕਾਨੂੰਨ 'ਚ ਗਰਭਪਾਤ ਦਾ ਅਧਿਕਾਰ ਸ਼ਾਮਲ ਕੀਤਾ ਹੈ। ਅਸੀਂ ਇਹ ਕਦਮ ਚੁੱਕਣ ਵਾਲਾ ਪਹਿਲਾ ਦੇਸ਼ ਬਣ ਗਏ ਹਾਂ।

ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕਿਹਾ ਕਿ ਉਨ੍ਹਾਂ ਨੇ ਔਰਤਾਂ ਨੂੰ ਗਰਭਪਾਤ ਦਾ ਸੰਵਿਧਾਨਕ ਅਧਿਕਾਰ ਦੇਣ ਦਾ ਵਾਅਦਾ ਕੀਤਾ ਸੀ। ਹੁਣ ਇਹ ਵਾਅਦਾ ਪੂਰਾ ਹੋ ਗਿਆ ਹੈ। ਅਮਰੀਕਾ ਅਤੇ ਹੋਰ ਦੇਸ਼ਾਂ ਦੇ ਮੁਕਾਬਲੇ ਫਰਾਂਸ ਵਿਚ ਗਰਭਪਾਤ ਦੇ ਅਧਿਕਾਰਾਂ ਬਾਰੇ ਵਧੇਰੇ ਜਾਗਰੂਕਤਾ ਹੈ। ਪੋਲ ਮੁਤਾਬਕ ਫਰਾਂਸ ਦੇ ਲਗਭਗ 80 ਫ਼ੀ ਸਦੀ ਲੋਕਾਂ ਨੇ ਗਰਭਪਾਤ ਦਾ ਕਾਨੂੰਨੀ ਅਧਿਕਾਰ ਦੇਣ ਦੇ ਫੈਸਲੇ ਦਾ ਸਮਰਥਨ ਕੀਤਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਫਰਾਂਸ ਦੇ ਪ੍ਰਧਾਨ ਮੰਤਰੀ ਗੈਬਰੀਅਲ ਅਟਾਲ ਨੇ ਇਸ ਬਿੱਲ 'ਤੇ ਵੋਟਿੰਗ ਤੋਂ ਪਹਿਲਾਂ ਕਿਹਾ ਸੀ ਕਿ ਅਸੀਂ ਸਾਰੀਆਂ ਔਰਤਾਂ ਨੂੰ ਸੰਦੇਸ਼ ਦੇ ਰਹੇ ਹਾਂ ਕਿ ਸਰੀਰ ਤੁਹਾਡਾ ਹੈ ਅਤੇ ਕੋਈ ਹੋਰ ਇਹ ਫੈਸਲਾ ਨਹੀਂ ਕਰੇਗਾ ਕਿ ਇਸ ਦਾ ਕੀ ਕਰਨਾ ਹੈ। ਇਸ ਤੋਂ ਪਹਿਲਾਂ ਫਰਾਂਸ ਦੀ ਸੰਸਦ 'ਚ ਸੰਵਿਧਾਨ ਦੀ ਧਾਰਾ 34 'ਚ ਸੋਧ ਕਰਨ ਵਾਲੇ ਬਿੱਲ ਨੂੰ ਮਨਜ਼ੂਰੀ ਦਿਤੀ ਗਈ ਸੀ ਤਾਂ ਜੋ ਔਰਤਾਂ ਨੂੰ ਗਰਭਪਾਤ ਦੇ ਅਧਿਕਾਰ ਦੀ ਗਾਰੰਟੀ ਦਿਤੀ ਜਾ ਸਕੇ।

ਦੱਸ ਦੇਈਏ ਕਿ ਫਰਾਂਸ ਵਿਚ 1974 ਦੇ ਕਾਨੂੰਨ ਤੋਂ ਔਰਤਾਂ ਨੂੰ ਗਰਭਪਾਤ ਦਾ ਕਾਨੂੰਨੀ ਅਧਿਕਾਰ ਹੈ। ਇਸ ਦੀ ਉਸ ਸਮੇਂ ਆਲੋਚਨਾ ਵੀ ਹੋਈ ਸੀ ਪਰ 2022 ਵਿਚ ਅਮਰੀਕੀ ਸੁਪਰੀਮ ਕੋਰਟ ਵਲੋਂ ਔਰਤਾਂ ਦੇ ਗਰਭਪਾਤ ਦੇ ਸੰਵਿਧਾਨਕ ਅਧਿਕਾਰ ਨੂੰ ਮਾਨਤਾ ਦੇਣ ਵਾਲੇ Roe Vs Wade ਦੇ ਫੈਸਲੇ ਨੂੰ ਪਲਟਣ ਤੋਂ ਬਾਅਦ ਫਰਾਂਸ ਦੇ ਇਸ ਕਦਮ 'ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ।

 (For more Punjabi news apart from France enshrines abortion rights in its constitution, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement