
ਬ੍ਰਿਟੇਨ ਦੇ ਇਕ ਸੰਸਦ ਨੇ ਹਾਊਸ ਆਫ਼ ਕਾਮਰਸ 'ਚ ਇਕ ਪ੍ਰਸਤਾਵ ਪੇਸ਼ ਕਰ ਕੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਅਤਿਵਾਦ ਵਿਰੁਧ ਲੜਾਈ 'ਚ ਭਾਰਤ ਨਾਲ ਖੜਾ ਹੋਵੇ।
ਲੰਦਨ, 22 ਜੁਲਾਈ (ਹਰਜੀਤ ਸਿੰਘ ਵਿਰਕ) : ਬ੍ਰਿਟੇਨ ਦੇ ਇਕ ਸੰਸਦ ਨੇ ਹਾਊਸ ਆਫ਼ ਕਾਮਰਸ 'ਚ ਇਕ ਪ੍ਰਸਤਾਵ ਪੇਸ਼ ਕਰ ਕੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਅਤਿਵਾਦ ਵਿਰੁਧ ਲੜਾਈ 'ਚ ਭਾਰਤ ਨਾਲ ਖੜਾ ਹੋਵੇ। ਨਾਲ ਹੀ ਇਹ ਵੀ ਜਾਂਚ ਕਰਨ ਦੀ ਮੰਗ ਕੀਤੀ ਹੈ ਕਿ ਸਰਹੱਦ ਪਾਰ ਹੋਣ ਵਾਲੀਆਂ ਅਜਿਹੀਆਂ ਹਰਕਤਾਂ 'ਚ ਬ੍ਰਿਟੇਨ ਵਿਚ ਮੌਜੂਦ ਕਿਸੇ ਸੰਗਠਨ ਜਾਂ ਵਿਅਕਤੀ ਦਾ ਸਿਧੇ ਅਤੇ ਅਸਿੱਧੇ ਸੰਪਰਕ ਤਾਂ ਨਹੀਂ ਹਨ। ਕੰਜ਼ਰਵੇਟਿਵ ਪਾਰਟੀ ਦੇ ਸਾਂਸਦ ਬੋਬ ਬਲੈਕਮੈਨ ਨੇ ਇਕ ਪ੍ਰਸਤਾਵ ਰੱਖ ਕੇ ਅਪੀਲ ਕੀਤੀ ਕਿ ਭਾਰਤ ਦੀ ਅਤਿਵਾਦ ਨਾਲ ਲੜਾਈ 'ਚ ਉਸ ਦੇ ਨਾਲ ਖੜਾ ਹੋਵੇ। ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਪਿਛਲੇ ਹਫ਼ਤੇ ਕਸ਼ਮੀਰ 'ਚ ਹੋਏ ਅਮਰਨਾਥ ਯਾਤਰੀਆਂ 'ਤੇ ਹਮਲੇ ਦੀ ਨਿਖੇਧੀ ਕੀਤੀ।