
ਭਾਰਤ ਵਿਚ ਬ੍ਰਿਟੇਨ ਦੇ 35 ਹਜ਼ਾਰ ਲੋਕਾਂ ਦੇ ਫਸੇ ਹੋਣ ਦਾ ਅਨੁਮਾਨ ਹੈ।
ਲੰਡਨ. ਬ੍ਰਿਟਿਸ਼ ਸਰਕਾਰ ਨੇ ਕੋਰੋਨਾ ਵਾਇਰਸ ਕਾਰਨ ਅੰਤਰਰਾਸ਼ਟਰੀ ਉਡਾਣਾਂ ‘ਤੇ ਰੋਕ ਲਗਾਉਣ ਤੋਂ ਬਾਅਦ ਭਾਰਤ ਵਿਚ ਫਸੇ ਆਪਣੇ ਨਾਗਰਿਕਾਂ ਨੂੰ ਬਾਹਰ ਕੱਢਣ ਲਈ ਐਤਵਾਰ ਨੂੰ ਸੱਤ ਵਿਸ਼ੇਸ਼ ਉਡਾਣਾਂ ਚਲਾਉਣ ਦਾ ਐਲਾਨ ਕੀਤਾ। ਭਾਰਤ ਵਿਚ ਬ੍ਰਿਟੇਨ ਦੇ 35 ਹਜ਼ਾਰ ਲੋਕਾਂ ਦੇ ਫਸੇ ਹੋਣ ਦਾ ਅਨੁਮਾਨ ਹੈ।
ਇਹਨਾਂ ਵਿਚੋਂ ਕਰੀਬ 20 ਹਜ਼ਰ ਲੋਕਾਂ ਨੇ ਬ੍ਰਿਟੇਨ ਦੇ ਹਾਈ ਕਮਿਸ਼ਨ ਨਾਲ ਸੰਪਰਕ ਕਰ ਕੇ ਜਲਦੀ ਕੱਢਣ ਦੀ ਅਪੀਲ ਕੀਤੀ ਹੈ। ਇਹਨਾਂ ਵਿਸ਼ੇਸ਼ ਉਡਾਨਾਂ ਦੇ ਤਹਿਤ ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਗੋਆ ਤੋਂ ਤਿੰਨ ਉਡਾਨਾਂ ਲੰਡਨ ਜਾਣਗੀਆਂ। ਦਿੱਲੀ ਅਤੇ ਮੁੰਬਈ ਤੋਂ ਵੀਰਵਾਰ ਅਤੇ ਸ਼ਨੀਵਾਰ ਨੂੰ ਦੋ ਉਡਾਨਾਂ ਲੰਡਨ ਜਾਣਗੀਆਂ।
ਬ੍ਰਿਟਿਸ਼ ਹਾਈ ਕਮਿਸ਼ਨ ਨੇ ਨਾਗਰਿਕਾਂ ਨੂੰ ਸੁਝਾਅ ਦਿੱਤਾ ਹੈ ਕਿ ਉਹ ਯਾਤਰਾ ਸੰਬੰਧੀ ਸਰਕਾਰੀ ਜਾਣਕਾਰੀ ਦੇਖਣ ਅਤੇ ਅਤੇ ਸਬੰਧਤ ਸ਼ਹਿਰਾਂ ਦੇ ਪੋਰਟਲਾਂ ਰਾਹੀਂ ਟਿਕਟਾਂ ਬੁੱਕ ਕਰਵਾਉਣ। ਭਾਰਤ ਵਿਚ ਬ੍ਰਿਟੇਨ ਦੇ ਕਾਰਜਕਾਰੀ ਹਾਈ ਕਮਿਸ਼ਨਰ ਜਾਨ ਥੌਮਸਨ ਨੇ ਕਿਹਾ, "ਮੈਂ ਜਾਣਦਾ ਹਾਂ ਕਿ ਭਾਰਤ ਵਿਚ ਪਿਛਲੇ ਕੁਝ ਹਫ਼ਤੇ ਬ੍ਰਿਟਿਸ਼ ਨਾਗਰਿਕਾਂ ਲਈ ਇਹ ਕਿੰਨੇ ਪ੍ਰੇਸ਼ਾਨ ਕਰਨ ਵਾਲੇ ਰਹੇ ਹਨ।"
ਮੈਨੂੰ ਉਮੀਦ ਹੈ ਕਿ ਇਹ ਐਲਾਨ ਉਨ੍ਹਾਂ ਨੂੰ ਰਾਹਤ ਪ੍ਰਦਾਨ ਕਰੇਗਾ। ਵਿਦੇਸ਼ ਅਤੇ ਰਾਸ਼ਟਰਮੰਡਲ ਮਾਮਲਿਆਂ ਦੇ ਰਾਜ ਮੰਤਰੀ ਲਾਰਡ ਤਾਰਿਕ ਅਹਿਮਦ ਨੇ ਕਿਹਾ, "ਬ੍ਰਿਟੇਨ ਦੀ ਸਰਕਾਰ ਭਾਰਤ ਅਤੇ ਹੋਰ ਦੇਸ਼ਾਂ ਵਿਚ ਫਸੇ ਬ੍ਰਿਟਿਸ਼ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ।"
ਭਾਰਤ ਤੋਂ ਇਲਾਵਾ ਬ੍ਰਿਟੇਨ ਦੀ ਸਰਕਾਰ ਨੇ ਇਸ ਹਫਤੇ ਪੇਰੂ, ਘਾਨਾ, ਟੋਊਨੀਸ਼ੀਆ ਅਤੇ ਅਲਜੀਰੀਆ ਵਿਚ ਫਸੇ ਲੋਕਾਂ ਨੂੰ ਬਾਹਰ ਕੱਢਣ ਦੀ ਯੋਜਨਾ ਬਣਾਈ ਹੈ। ਇਸ ਤੋਂ ਬਾਅਦ ਇਕਵਾਡੋਰ, ਬੋਲੀਵੀਆ, ਫਿਲੀਪੀਨਜ਼ ਆਦਿ ਵਿਚ ਫਸੇ ਲੋਕਾਂ ਨੂੰ ਵੀ ਬਾਹਰ ਕੱਢਿਆ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।