Bird flu News: ਬਰਡ ਫਲੂ ਨੂੰ ਲੈ ਕੇ ਮਾਹਿਰਾਂ ਨੇ ਜਤਾਈ ਚਿੰਤਾ, ‘ਫੈਲ ਸਕਦੀ ਹੈ ਕੋਰੋਨਾ ਨਾਲੋਂ 100 ਗੁਣਾ ਜ਼ਿਆਦਾ ਖਤਰਨਾਕ ਮਹਾਂਮਾਰੀ’
Published : Apr 5, 2024, 10:40 am IST
Updated : Apr 5, 2024, 10:40 am IST
SHARE ARTICLE
Alarm raised over potential bird flu pandemic
Alarm raised over potential bird flu pandemic

ਰਿਪੋਰਟ 'ਚ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ H5N1 ਵਾਇਰਸ ਗੰਭੀਰ ਸਥਿਤੀ ਵੱਲ ਵਧ ਰਿਹਾ ਹੈ

Bird flu News: ਮਾਹਿਰਾਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਬਰਡ ਫਲੂ ਦੀ ਲਾਗ ਤੇਜ਼ੀ ਨਾਲ ਮਹਾਂਮਾਰੀ ਦਾ ਰੂਪ ਲੈ ਸਕਦੀ ਹੈ ਅਤੇ ਇਸ ਦੀ ਉੱਚ ਮੌਤ ਦਰ ਨੂੰ ਦੇਖਦੇ ਹੋਏ ਇਹ ਕੋਰੋਨਾ ਮਹਾਂਮਾਰੀ ਨਾਲੋਂ 100 ਗੁਣਾ ਜ਼ਿਆਦਾ ਖਤਰਨਾਕ ਸਾਬਤ ਹੋ ਸਕਦਾ ਹੈ। ਮੀਡੀਆ ਰਿਪੋਰਟਾਂ 'ਚ ਇਹ ਜਾਣਕਾਰੀ ਦਿਤੀ ਗਈ ਹੈ। ਰਿਪੋਰਟ 'ਚ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ H5N1 ਵਾਇਰਸ ਗੰਭੀਰ ਸਥਿਤੀ ਵੱਲ ਵਧ ਰਿਹਾ ਹੈ ਅਤੇ ਇਸ ਗੱਲ ਦਾ ਡਰ ਹੈ ਕਿ ਇਹ ਵਿਸ਼ਵਵਿਆਪੀ ਮਹਾਂਮਾਰੀ ਦਾ ਕਾਰਨ ਬਣ ਸਕਦਾ ਹੈ।

ਪਿਟਸਬਰਗ ਵਿਚ ਬਰਡ ਫਲੂ 'ਤੇ ਖੋਜ ਕਰ ਰਹੇ ਵਿਗਿਆਨੀ ਡਾ. ਸੁਰੇਸ਼ ਕੁਚੀਪੁੜੀ ਨੇ ਚਿਤਾਵਨੀ ਦਿਤੀ ਹੈ ਕਿ H5N1 ਵਾਇਰਸ ਮਨੁੱਖਾਂ ਸਮੇਤ ਵੱਡੀ ਗਿਣਤੀ ਵਿਚ ਥਣਧਾਰੀ ਜੀਵਾਂ ਨੂੰ ਸੰਕਰਮਿਤ ਕਰ ਸਕਦਾ ਹੈ। ਡਾ. ਸੁਰੇਸ਼ ਕੁਚੀਪੁੜੀ ਨੇ ਦਾਅਵਾ ਕੀਤਾ ਕਿ ਵਾਇਰਸ ਉਸ ਦਿਸ਼ਾ ਵੱਲ ਵਧ ਰਿਹਾ ਹੈ ਜਿਥੇ ਇਹ ਮਹਾਂਮਾਰੀ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਬਰਡ ਫਲੂ ਦੀ ਲਾਗ ਅਜੇ ਵੀ ਵਿਸ਼ਵ ਵਿਚ ਕਈ ਥਾਵਾਂ 'ਤੇ ਮੌਜੂਦ ਹੈ ਅਤੇ ਵੱਡੀ ਗਿਣਤੀ ਵਿਚ ਥਣਧਾਰੀ ਜੀਵ ਇਸ ਦੀ ਲਪੇਟ ਵਿਚ ਆ ਰਹੇ ਹਨ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਇਸ ਵਿਰੁਧ ਤਿਆਰੀ ਕਰੀਏ ਨਹੀਂ ਤਾਂ ਸਥਿਤੀ ਗੰਭੀਰ ਬਣ ਸਕਦੀ ਹੈ।

ਮੀਡੀਆ ਰਿਪੋਰਟਾਂ 'ਚ ਇਕ ਹੋਰ ਮਾਹਿਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਬਰਡ ਫਲੂ ਦੀ ਲਾਗ ਕੋਰੋਨਾ ਮਹਾਂਮਾਰੀ ਤੋਂ ਵੀ ਜ਼ਿਆਦਾ ਖਤਰਨਾਕ ਸਾਬਤ ਹੋ ਸਕਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬਰਡ ਫਲੂ ਦੀ ਮਹਾਂਮਾਰੀ ਕਰੋਨਾ ਮਹਾਂਮਾਰੀ ਨਾਲੋਂ 100 ਗੁਣਾ ਵੱਧ ਖ਼ਤਰਨਾਕ ਸਾਬਤ ਹੋ ਸਕਦੀ ਹੈ। ਬਰਡ ਫਲੂ ਮਹਾਂਮਾਰੀ ਵਿਚ ਮੌਤ ਦਰ ਕੋਰੋਨਾ ਨਾਲੋਂ ਕਿਤੇ ਵੱਧ ਹੋਵੇਗੀ ਅਤੇ ਜੇਕਰ ਇਸ ਨੇ ਮਨੁੱਖਾਂ ਵਿਚ ਪਰਿਵਰਤਨਸ਼ੀਲ ਹੋਣਾ ਸ਼ੁਰੂ ਕੀਤਾ ਤਾਂ ਇਸ ਦੇ ਹੋਰ ਗੰਭੀਰ ਹੋਣ ਦਾ ਖਤਰਾ ਹੈ।

ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ, 2003 ਤੋਂ ਬਾਅਦ H5N1 ਵਾਇਰਸ ਨਾਲ ਸੰਕਰਮਿਤ ਹਰ 100 ਮਰੀਜ਼ਾਂ ਵਿਚੋਂ, 52 ਦੀ ਮੌਤ ਹੋ ਗਈ ਹੈ। ਇਸ ਤਰ੍ਹਾਂ, H5N1 ਦੀ ਮੌਤ ਦਰ 50 ਪ੍ਰਤੀਸ਼ਤ ਤੋਂ ਵੱਧ ਹੈ। ਜੇਕਰ ਅਸੀਂ ਇਸ ਦੀ ਤੁਲਨਾ ਕਰੋਨਾ ਵਾਇਰਸ ਨਾਲ ਕਰੀਏ ਤਾਂ ਮਹਾਂਮਾਰੀ ਦੀ ਸ਼ੁਰੂਆਤ 'ਚ ਇਸ ਦੀ ਮੌਤ ਦਰ ਕੁੱਝ ਥਾਵਾਂ 'ਤੇ 20 ਫ਼ੀ ਸਦੀ ਸੀ, ਜੋ ਬਾਅਦ 'ਚ ਘਟ ਕੇ ਸਿਰਫ 0.1 ਫ਼ੀ ਸਦੀ ਰਹਿ ਗਈ। ਬਰਡ ਫਲੂ ਦੇ ਹੁਣ ਤਕ ਸਿਰਫ਼ 887 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 462 ਦੀ ਮੌਤ ਹੋ ਚੁੱਕੀ ਹੈ।

(For more Punjabi news apart from Alarm raised over potential bird flu pandemic, stay tuned to Rozana Spokesman)

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement