
ਟੋਇਟਾ ਨੇ ਅਗਲੇ 10 ਵਰ੍ਹਿਆਂ ਦੌਰਾਨ ਕੈਨੇਡਾ ਵਿਚ ਖੋਜ ਦੇ ਖ਼ੇਤਰ ਵਿਚ 200 ਮਿਲੀਅਨ ਡਾਲਰ ਦੇ ਨਿਵੇਸ਼ ਦੀ ਗੱਲ ਵੀ ਆਖੀ
ਜਰਮਨ: ਐਡੀਡਾਸ ਦੇ ਸੀ ਈ ਓ ਕਾਸਪਰ ਰੋਰਸਟੇਡ ਦਾ ਕਹਿਣਾ ਹੈ ਕਿ ਬਾਜ਼ਾਰ ਵਿਚ ਨਕਲੀ ਮਾਲ ਦਾ ਵਿਕਣਾ ਖ਼ਾਸ ਕਰਕੇ ਏਸ਼ੀਆ ਵਿਚ ਅਜੇ ਵੀ ਇਕ ਵੱਡੀ ਸਮੱਸਿਆ ਹੈ। ਜਰਮਨ ਬ੍ਰਾਂਡ ਐਡੀਡਾਸ ਦੇ ਮੁਤਾਬਿਕ ਏਸ਼ੀਆ ਵਿਚ ਸਟੋਰਾਂ ਅਤੇ ਆਨਲਾਈਨ ਮੌਜ਼ੂਦ ਐਡੀਡਾਸ ਦੇ ਲਗਭਗ 10 ਫੀਸਦੀ ਉਤਪਾਦ ਨਕਲੀ ਹੋ ਸਕਦੇ ਹਨ। ਓਹਨਾ ਕਿਹਾ ਕਿ ਇਹ ਸਾਡੀ ਸਨਅਤ ਦੀ ਇਕ ਬੜੀ ਸਮੱਸਿਆ ਹੈ।
ਐਡੀਡਾਸ ਨੇ ਅਪਣੇ ਮੁਨਾਫ਼ੇ ਵਿਚ ਇਜ਼ਾਫਾ ਦਰਜ ਕੀਤਾ ਹੈ। ਇਹ ਇਜ਼ਾਫਾ ਉਤਰੀ ਅਮਰੀਕਾ ਅਤੇ ਗ੍ਰੇਟਰ ਚੀਨ ਵਿਚ ਆਈ ਵਿਕਰੀ ਵਿਚ ਤੇਜ਼ੀ ਕਾਰਨ ਹੋਇਆ ਹੈ। ਇਕੱਲੇ ਗ੍ਰੇਟਰ ਚੀਨ ਵਿਚ ਸਾਲ ਦੀ ਪਹਿਲੀ ਤਿਮਾਹੀ ਦੌਰਾਨ 26 ਫੀਸਦੀ ਦਾ ਇਜ਼ਾਫਾ ਦਰਜ ਕੀਤਾ ਗਿਆ।