ਕਾਂਗੋ 'ਚ ਇਬੋਲਾ ਬੀਮਾਰੀ ਕਾਰਨ 1000 ਤੋਂ ਵੱਧ ਲੋਕਾਂ ਦੀ ਮੌਤ
Published : May 5, 2019, 9:37 am IST
Updated : May 5, 2019, 9:37 am IST
SHARE ARTICLE
More than 1000 deaths due to Ebola disease in Congo
More than 1000 deaths due to Ebola disease in Congo

ਕਾਂਗੋ ਡੈਮੋਕ੍ਰੇਟਿਕ ਰੀਪਬਲਿਕ(ਡੀ.ਆਰ) 'ਚ ਇਬੋਲਾ ਬੀਮਾਰੀ ਕਾਰਨ ਹੁਣ ਤਕ 1000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ

ਕਿਨਸ਼ਾਸਾ : ਕਾਂਗੋ ਡੈਮੋਕ੍ਰੇਟਿਕ ਰੀਪਬਲਿਕ(ਡੀ.ਆਰ) 'ਚ ਇਬੋਲਾ ਬੀਮਾਰੀ ਕਾਰਨ ਹੁਣ ਤਕ 1000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਧਿਕਾਰੀਆਂ ਵਲੋਂ ਦਿਤੀ ਗਈ ਇਸ ਜਾਣਕਾਰੀ ਨਾਲ ਹੀ ਸਿਹਤ ਕਰਮਚਾਰੀਆਂ ਨੂੰ ਅਲਰਟ ਕੀਤਾ ਗਿਆ ਹੈ ਕਿ ਇਹ ਮਹਾਮਾਰੀ ਦੂਜੀ ਸਭ ਤੋਂ ਭਿਆਨਕ ਬੀਮਾਰੀ ਦਾ ਰੂਪ ਲੈ ਚੁੱਕੀ ਹੈ। ਇਸ ਤੋਂ ਪਹਿਲਾਂ ਇਸ ਮਹਾਮਾਰੀ ਦੇ ਕਾਰਨ 2014 ਤੋਂ 2016 ਦੌਰਾਨ ਪੱਛਮੀ ਅਫ਼ਰੀਕਾ 'ਚ 11,300 ਤੋਂ ਵਧੇਰੇ ਮੌਤਾਂ ਹੋਈਆਂ ਹਨ।

ਮਹਾਮਾਰੀ ਨੂੰ ਰੋਕਣ ਦੀ ਕੋਸ਼ਿਸ਼ ਤਾਂ ਕੀਤੀ ਜਾ ਰਹੀ ਹੈ ਪਰ ਇੱਥੇ ਜਾਰੀ ਸੰਘਰਸ਼ਾਂ ਕਾਰਨ ਕੋਸ਼ਿਸ਼ਾਂ ਪ੍ਰਭਾਵਿਤ ਹੋ ਰਹੀਆਂ ਹਨ। ਸਿਹਤ ਮੰਤਰਾਲੇ ਨੇ ਸ਼ੁਕਰਵਾਰ ਸ਼ਾਮ ਸਮੇਂ ਇਕ ਅਪਡੇਟ 'ਚ ਦਸਿਆ ਕਿ ਕੁੱਲ ਮਿਲਾ ਕੇ 1008 ਮੌਤਾਂ ਹੋਈਆਂ ਹਨ, ਜਿਨ੍ਹਾਂ 'ਚੋਂ 942 ਮੌਤਾਂ ਦੀ ਪੁਸ਼ਟੀ ਹੋਈ ਹੈ ਜਦ ਕਿ 66 ਬਾਰੇ ਪੱਕੀ ਜਾਣਕਾਰੀ ਨਹੀਂ ਮਿਲ ਸਕੀ। ਵਿਸ਼ਵ ਸਿਹਤ ਸੰਗਠਨ ਨੇ ਸ਼ੁਰੂਆਤ 'ਚ ਉਮੀਦ ਜਤਾਈ ਸੀ ਕਿ ਉਹ ਇਸ ਤ੍ਰਾਸਦੀ ਨੂੰ ਰੋਕ ਸਕਦਾ ਹੈ। ਇਸ ਦਾਅਵੇ ਲਈ ਇਕ ਨਵਾਂ ਟੀਕਾ ਆਧਾਰ ਬਣਿਆ ਹੈ ਪਰ ਪਿਛਲੇ ਕੁੱਝ ਸਮੇਂ ਤੋਂ ਸਥਾਨਕ ਨੇਤਾਵਾਂ ਕਾਰਨ ਲੋਕ ਇਸ ਦਾ ਵਿਰੋਧ ਕਰ ਰਹੇ ਹਨ।  (ਪੀਟੀਆਈ)

SHARE ARTICLE

ਏਜੰਸੀ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement