ਟ੍ਰੇਨਿੰਗ ਲਈ ਕਸ਼ਮੀਰ ਤੇ ਕੇਰਲ ਗਏ ਸਨ ਸ੍ਰੀਲੰਕਾਈ ਹਮਲਾਵਰ : ਫ਼ੌਜ ਮੁਖੀ
Published : May 5, 2019, 9:30 am IST
Updated : May 5, 2019, 9:30 am IST
SHARE ARTICLE
Sri Lanka Army Commander Mahesh Senanayake
Sri Lanka Army Commander Mahesh Senanayake

ਸ੍ਰੀਲੰਕਾਈ ਫ਼ੌਜ ਮੁਖੀ ਦਾ ਕਹਿਣਾ ਹੈ ਕਿ ਈਸਟਰ ਐਤਵਾਰ 'ਤੇ ਖੁਦ ਨੂੰ ਬੰਬ ਨਾਲ ਉਡਾਉਣ ਵਾਲੇ ਕੁਝ ਆਤਮਘਾਤੀ ਹਮਲਾਵਰ ਕੁਝ ਖਾਸ ਤਰ੍ਹਾਂ ਦੀ ਟ੍ਰੇਨਿੰਗ

ਕੋਲੰਬੋ : ਸ੍ਰੀਲੰਕਾਈ ਫ਼ੌਜ ਮੁਖੀ ਦਾ ਕਹਿਣਾ ਹੈ ਕਿ ਈਸਟਰ ਐਤਵਾਰ 'ਤੇ ਖੁਦ ਨੂੰ ਬੰਬ ਨਾਲ ਉਡਾਉਣ ਵਾਲੇ ਕੁਝ ਆਤਮਘਾਤੀ ਹਮਲਾਵਰ ਕੁਝ ਖਾਸ ਤਰ੍ਹਾਂ ਦੀ ਟ੍ਰੇਨਿੰਗ ਜਾਂ ਹੋਰ ਵਿਦੇਸ਼ੀ ਸੰਗਠਨਾਂ ਤੋਂ ਕੁਝ ਸਬੰਧ ਮਜ਼ਬੂਤ ਕਰਨ ਲਈ ਕਸ਼ਮੀਰ ਅਤੇ ਕੇਰਲ ਗਏ ਸਨ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਚੋਟੀ ਦੇ ਸ੍ਰੀਲੰਕਾਈ ਸੁਰੱਖਿਆ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਅਤਿਵਾਦੀਆਂ ਨੇ ਭਾਰਤ ਦਾ ਦੌਰਾ ਕੀਤਾ ਸੀ। ਜ਼ਿਕਰਯੋਗ ਹੈ ਕਿ ਭਾਰਤ ਨੇ ਹਮਲੇ ਤੋਂ ਪਹਿਲਾਂ ਕੋਲੰਬੋ ਦੇ ਨਾਲ ਖੁਫੀਆ ਜਾਣਕਾਰੀਆਂ ਸਾਂਝੀਆਂ ਕੀਤੀਆਂ ਸਨ।

ਇਕ ਮਹਿਲਾ ਸਣੇ 9 ਆਤਮਘਾਤੀ ਹਮਲਾਵਰਾਂ ਨੇ 21 ਅਪ੍ਰੈਲ ਨੂੰ ਤਿੰਨ ਚਰਚ ਅਤੇ ਤਿੰਨ ਆਲੀਸ਼ਾਨ ਹੋਟਲਾਂ ਵਿਚ ਭਿਆਨਕ ਧਮਾਕੇ ਕੀਤੇ ਸਨ ਜਿਸ ਵਿਚ 253 ਲੋਕਾਂ ਦੀ ਮੌਤ ਹੋਈ ਸੀ ਜਦੋਂ ਕਿ 500 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਸਨ। ਇਕ ਇੰਟਰਵਿਊ ਵਿਚ ਫ਼ੌਜ ਕਮਾਂਡਰ ਲੈਫਟੀਨੈਂਟ ਜਨਰਲ ਮਹੇਸ਼ ਸੇਨਾਨਾਇਕੇ ਨੇ ਖੇਤਰ ਅਤੇ ਵਿਦੇਸ਼ ਵਿਚ ਸ਼ੱਕੀਆਂ ਦੇ ਆਉਣ-ਜਾਣ ਬਾਰੇ ਕੁਝ ਜਾਣਕਾਰੀਆਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਕਿਹਾ ਕਿ ਉਹ (ਸ਼ੱਕੀ) ਭਾਰਤ ਗਏ ਸਨ, ਉਹ ਕਸ਼ਮੀਰ, ਬੈਂਗਲੁਰੂ ਗਏ ਸਨ, ਉਹ ਕੇਰਲ ਗਏ ਸਨ। ਸਾਡੇ ਕੋਲ ਇਹ ਜਾਣਕਾਰੀ ਮੁਹੱਈਆ ਹੋਈ ਹੈ।

ਇਹ ਪੁੱਛੇ ਜਾਣ 'ਤੇ ਕਿ ਉਹ ਕਸ਼ਮੀਰ ਅਤੇ ਕੇਰਲ ਵਿਚ ਕਿਨ੍ਹਾਂ ਗਤੀਵਿਧੀਆਂ ਨੂੰ ਅੰਜਾਮ ਨੂੰ ਅੰਜਾਮ ਦੇ ਰਹੇ ਸਨ। ਫ਼ੌਜ ਮੁਖੀ ਨੇ ਕਿਹਾ ਕਿ ਕਿਸੇ ਨਾ ਕਿਸੇ ਤਰ੍ਹਾਂ ਦੀ ਟ੍ਰੇਨਿੰਗ ਜਾਂ ਦੇਸ਼ ਤੋਂ ਬਾਹਰ ਹੋਰ ਸੰਗਠਨਾਂ ਦੇ ਨਾਲ ਸਬੰਧ ਮਜ਼ਬੂਤ ਕਰ ਰਹੇ ਸਨ। ਅਤਿਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ ਪਰ ਸਰਕਾਰ ਸਥਾਨਕ ਇਸਲਾਮੀ ਵੱਖਵਾਦੀ ਸੰਗਠਨ ਨੈਸ਼ਨਲ ਤੌਹੀਦ ਜਮਾਤ ਨੂੰ ਜ਼ਿੰਮੇਵਾਰ ਦੱਸ ਰਹੀ ਹੈ। ਸ੍ਰੀਲੰਕਾ ਨੇ ਇਸ ਸੰਗਠਨ ਨੂੰ ਪਾਬੰਦੀਸ਼ੁਦਾ ਕੀਤਾ ਹੈ ਅਤੇ ਧਮਾਕੇ ਦੇ ਸਬੰਧ ਵਿਚ 100 ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਕਿਸੇ ਵਿਦੇਸ਼ੀ ਸੰਗਠਨ ਦੀ ਸ਼ਮੂਲੀਅਤ ਦੀ ਸੰਭਾਵਨਾ ਬਾਰੇ ਪੁੱਛੇ ਜਾਣ 'ਤੇ ਕਮਾਂਡਰ ਨੇ ਕਿਹਾ ਕਿ ਘਟਨਾ ਨੂੰ ਅੰਜਾਮ ਦੇਣ ਦੇ ਤਰੀਕੇ ਅਤੇ ਸ਼ੱਕੀਆਂ ਵਲੋਂ ਯਾਤਰਾ ਦੀਆਂ ਥਾਵਾਂ ਨੂੰ ਦੇਖ ਕੇ ਲੱਗਦਾ ਹੈ ਕਿ ਕਿਸੇ ਬਾਹਰੀ ਅਗਵਾਈ ਜਾਂ ਨਿਰਦੇਸ਼ਾਂ ਦੀ ਸ਼ਮੂਲੀਅਤ ਰਹੀ ਹੈ। ਭਾਰਤ ਤੋਂ ਸੂਚਨਾਵਾਂ ਮਿਲਣ ਤੋਂ ਬਾਅਦ ਖਤਰੇ ਤੋਂ ਜ਼ਿਆਦਾ ਗੰਭੀਰਤਾ ਨਾਲ ਨਹੀਂ ਲੈਣ ਬਾਰੇ ਪੁੱਛੇ ਜਾਣ 'ਤੇ ਸੇਨਾਨਾਇਕ ਨੇ ਕਿਹਾ, ''ਸਾਡੇ ਕੋਲ ਦੂਜੇ ਪਾਸੇ ਕੁਝ ਜਾਣਕਾਰੀਆਂ, ਖੁਫੀਆ ਸੂਚਨਾਵਾਂ ਅਤੇ ਫ਼ੌਜੀ ਜਾਣਕਾਰੀਆਂ ਸਨ ਅਤੇ ਹੋਰ (ਜਾਣਕਾਰੀਆਂ) ਵੱਖਰੀਆਂ ਸਨ ਅਤੇ ਇਸ ਵਿਚ ਕੁਝ ਫਰਕ ਸੀ ਜਿਸ ਨੂੰ ਅੱਜ ਦੇਖਿਆ ਜਾ ਸਕਦਾ ਹੈ।''  (ਪੀਟੀਆਈ)

Location: Sri Lanka, Western, Colombo

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Big Breaking : ਬਲਕੌਰ ਸਿੰਘ ਨੂੰ ਬਠਿੰਡਾ ਤੋਂ ਜਿਤਾਉਣ ਲਈ ਭਾਜਪਾ ਪਿੱਛੇ ਹਟਣ ਲਈ ਤਿਆਰ!

25 Apr 2024 9:08 AM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM
Advertisement