
ਯੂਨੀਵਰਸਿਟੀ ਦੇ ਵਿਕਾਸ 'ਚ ਬਹੁਮੱਲ ਯੋਗਦਾਨ ਲਈ ਦਿਤਾ ਸਨਮਾਨ
ਹਿਊਸਟਨ (ਅਮਰੀਕਾ) : ਹਿਊਸਟਨ ਯੂਨੀਵਰਸਿਟੀ ਦੀ ਇਕ ਇਮਾਰਤ ਦਾ ਨਾਮ ਬਦਲ ਕੇ ਭਾਰਤੀ-ਅਮਰੀਕੀ ਜੋੜੇ ਡਾਕਟਰ ਦੁਰਗਾ ਅਤੇ ਸੁਸ਼ੀਲਾ ਅਗਰਵਾਲ ਦੇ ਨਾਮ 'ਤੇ ਰਖਿਆ ਗਿਆ ਹੈ। ਯੂਨੀਵਰਸਿਟੀ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸ਼ੋਧ ਪ੍ਰਾਜੈਕਟਾਂ ਨੂੰ ਅੱਗੇ ਵਧਾਉਣ ਵਿਚ ਇਸ ਜੋੜੇ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ਇਹ ਸਨਮਾਨ ਦਿਤਾ ਗਿਆ ਹੈ।
#UH Engineering Building Named for Durga D. and Sushila Agrawal. Read About How This Gift Will Help Boost University’s Engineering Research, Academic Experiences: https://t.co/pHKpnCjlvP#UHMoment #UHEngineering #engineeringthefuture #thankful #research #academics #GoCoogs pic.twitter.com/bzM9WllS9m
— UH Engineering (@UHEngineering) 10 October 2018
ਯੂਨੀਵਰਸਿਟੀ ਅਧਿਕਾਰੀਆਂ ਨੇ ਦਸਿਆ ਕਿ ਹਿਊਸਟਨ ਯੂਨੀਵਰਸਿਟੀ 1927 ਵਿਚ ਸਥਾਪਿਤ ਕੀਤੀ ਗਈ ਜਨਤਕ ਸ਼ੋਧ ਯੂਨੀਵਰਸਿਟੀ ਹੈ। ਯੂਨੀਵਰਸਿਟੀ ਨੇ ਅਪਣੀ 'ਇੰਜੀਨੀਅਰਿੰਗ ਰਿਸਰਚ ਬਿਲਡਿੰਗ' ਦਾ ਨਾਮ 26 ਅਪ੍ਰੈਲ ਨੂੰ ਡਾਕਟਰ ਦੁਰਗਾ ਡੀ ਅਗਰਵਾਲ ਅਤੇ ਸੁਸ਼ੀਲਾ ਅਗਰਵਾਲ ਦੇ ਨਾਮ 'ਤੇ ਰਖਿਆ।
Dr. Durga Das Agrawal and his wife Sushila
ਇਮਾਰਤ ਦਾ ਨਾਮ ਉਨ੍ਹਾਂ ਨੂੰ ਸਮਰਪਿਤ ਕਰਨ ਨੂੰ ਲੈ ਕੇ ਆਯੋਜਿਤ ਪ੍ਰੋਗਰਾਮ ਵਿਚ ਭਾਰਤੀ ਮੂਲ ਦੀ ਅਮਰੀਕੀ ਕੁਲਪਤੀ ਅਤੇ ਯੂਨੀਵਰਸਿਟੀ ਦੀ ਪ੍ਰਮੁੱਖ ਰੇਣੂ ਖਾਤੋਰ, ਭਾਰਤ ਦੇ ਕੌਂਸਲੇਟ ਜਨਰਲ ਡਾਕਟਰ ਅਨੁਪਮ ਰੇ, ਭਾਰਤੀ ਭਾਈਚਾਰੇ ਦੇ ਮੈਂਬਰ, ਵਿਦਿਆਰਥੀ ਅਤੇ ਅਧਿਆਪਕ ਮੌਜੂਦ ਸਨ।