
ਛੋਟੇ ਰਾਕੇਟ ਨਾਲ ਸਪੇਸ ਵਿਚ 7 ਉਪਗ੍ਰਹਿਆਂ ਨੂੰ ਭੇਜਿਆ ਗਿਆ
ਬੀਜਿੰਗ : ਚੀਨ ਨੇ ਬੁਧਵਾਰ ਨੂੰ ਪਹਿਲੀ ਵਾਰ ਸਫਲਤਾਪੂਰਵਕ ਜਹਾਜ਼ ਜ਼ਰੀਏ ਸਮੁੰਦਰ ਤੋਂ ਰਾਕੇਟ ਲਾਂਚ ਕੀਤਾ। ਇਹ ਜਾਣਕਾਰੀ ਸਥਾਨਕ ਮੀਡੀਆ ਨੇ ਦਿਤੀ। ਇਹ ਕਦਮ ਉਸ ਦੇ ਅਭਿਲਾਸ਼ੀ ਪੁਲਾੜ ਪ੍ਰੋਗਰਾਮ ਦਾ ਹਿੱਸਾ ਹੈ। ਲੌਂਗ ਮਾਰਚ 11 ਰਾਕੇਟ ਨੂੰ ਦੁਪਹਿਰ ਦੇ ਠੀਕ ਬਾਅਦ 'ਯੇਲੋ ਸੀ' ਵਿਚ ਇਕ ਵੱਡੇ ਅਰਧ-ਪਣਡੁੱਬੀ ਜਹਾਜ਼ ਦੇ ਜ਼ਰੀਏ ਲਾਂਚ ਕੀਤਾ ਗਿਆ।
China conducts first sea-based space rocket launch
ਇਸ ਛੋਟੇ ਰਾਕੇਟ ਨਾਲ ਸਪੇਸ ਵਿਚ 7 ਉਪਗ੍ਰਹਿਆਂ ਨੂੰ ਭੇਜਿਆ ਗਿਆ ਹੈ। ਜਿਸ ਵਿਚ ਇਕ ਅਜਿਹਾ ਉਪਗ੍ਰਹਿ ਵੀ ਸ਼ਾਮਲ ਹੈ ਜੋ ਸਮੁੰਦਰੀ ਸਤਹਿ ਦੀਆਂ ਹਵਾਵਾਂ ਨੂੰ ਮਾਪ ਕੇ ਪਹਿਲਾਂ ਹੀ ਤੂਫਾਨ ਆਉਣ ਦੀ ਜਾਣਕਾਰੀ ਦੇ ਦੇਵੇਗਾ। ਇਸ ਰਾਕੇਟ ਨੂੰ ਅਜਿਹਾ ਬਣਾਇਆ ਗਿਆ ਹੈ ਜਿਸ ਨੂੰ ਤੁਰੰਤ ਤਾਇਨਾਤ ਕੀਤਾ ਜਾ ਸਕੇਗਾ। ਰਾਕੇਟ ਦੋ ਸੰਚਾਰ ਉਪਗ੍ਰਹਿਆਂ ਨੂੰ ਵੀ ਅਪਣੇ ਨਾਲ ਲੈ ਕੇ ਗਿਆ ਜੋ ਚੀਨ 125 ਨਾਲ ਸਬੰਧਤ ਹੈ। ਇਹ ਇਕ ਬੀਜਿੰਗ ਸਥਿਤ ਤਕਨੀਕੀ ਕੰਪਨੀ ਹੈ ਜੋ ਗਲੋਬਲ ਡਾਟਾ ਨੈੱਟਵਰਕਿੰਗ ਸੇਵਾਵਾਂ ਪ੍ਰਦਾਨ ਕਰਨ ਲਈ ਸੈਂਕੜੇ ਉਪਗ੍ਰਹਿਆਂ ਨੂੰ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ।
China conducts first sea-based space rocket launch
ਹਾਲ ਹੀ ਦੇ ਸਾਲਾਂ ਵਿਚ ਚੀਨ ਨੇ ਅਪਣੇ ਪੁਲਾੜ ਪ੍ਰੋਗਰਾਮ ਨੂੰ ਉੱਚ ਤਰਜੀਹ ਬਣਾਇਆ ਹੋਇਆ ਹੈ ਕਿਉਂਕਿ ਉਹ ਅਮਰੀਕਾ ਦੇ ਬਰਾਬਰ ਪਹੁੰਚਣਾ ਚਾਹੁੰਦਾ ਹੈ ਅਤੇ ਸਾਲ 2030 ਤਕ ਪੁਲਾੜ ਤਾਕਤ ਦੇ ਰੂਪ ਵਿਚ ਖੁਦ ਨੂੰ ਸਥਾਪਿਤ ਕਰਨਾ ਚਾਹੁੰਦਾ ਹੈ। ਬੀਜਿੰਗ ਅਗਲੇ ਸਾਲ ਖੁਦ ਦੇ ਮਨੁੱਖੀ ਪੁਲਾੜ ਸਟੇਸ਼ਨ ਦਾ ਨਿਰਮਾਣ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਭਾਵੇਂਕਿ ਚੀਨ ਦਾ ਕਹਿਣਾ ਹੈ ਕਿ ਉਸ ਦੀਆਂ ਇੱਛਾਵਾਂ ਪੂਰੀ ਤਰ੍ਹਾਂ ਨਾਲ ਸ਼ਾਂਤੀਪੂਰਨ ਹਨ।