
ਇਹ ਦੇਸ਼ ਵਿਚ ਗ੍ਰਾਮ ਪੰਚਾਇਤ ਪੱਧਰ ਤੱਕ ਭਾਰਤ ਨੈਟ ਪ੍ਰੋਜੈਕਟ ਅਧੀਨ ਬ੍ਰੋਡਬੈਂਡ ਸਹੂਲਤ ਉਪਲਬਧ ਕਰਾਏਗਾ।
ਬੇਂਗਲੁਰੂ, ( ਪੀਟੀਆਈ ) : ਭਾਰਤ ਦੇ ਸਭ ਤੋਂ ਵੱਧ ਭਾਰ ( 5854 ਕਿਲੋਗ੍ਰਾਮ ) ਵਾਲੇ ਉਪਗ੍ਰਹਿ ਜੀਸੈਟ-11 ਨੂੰ ਸਵੇਰੇ ਫ੍ਰੈਂਚ ਗੁਆਇਨਾ ਤੋਂ ਸਫਲਤਾਪੂਰਵਕ ਲਾਂਚ ਕੀਤਾ ਗਿਆ। ਯੂਰੋਪ ਦੀ ਲਾਂਚਿੰਗ ਏਜੰਸੀ ਏਰੀਅਲਸਪੇਸ ਦੇ ਰਾਕੇਟ ਅਰਿਏਨ-5 ਨੇ ਭਾਰਤੀ ਸਮੇਂ ਮੁਤਾਬਕ ਦੇਰ ਰਾਤ 2 ਵਜ ਕੇ 7 ਮਿੰਟ 'ਤੇ ਇਹ ਪ੍ਰਯੋਗ ਕੀਤਾ। ਇਸ ਉਪਗ੍ਰਹਿ ਨਾਲ ਇੰਟਰਨੈਟ ਦੀ ਸਪੀਡ ਵਿਚ ਵਾਧਾ ਹੋਵੇਗਾ। ਇਹ 16 ਗੀਗਾਬਾਈਟ ਪ੍ਰਤਿ ਸੈਕੰਡ ਦੀ ਰਫਤਾਰ ਨਾਲ ਡਾਟਾ ਭੇਜ ਸਕਦਾ ਹੈ। ਇਸ ਨੂੰ ਭਾਰਤੀ ਏਜੰਸੀ ਇਸਰੋ ਨੇ ਤਿਆਰ ਕੀਤਾ ਹੈ।
Indian Space Research Organistion
ਇਹ ਦੇਸ਼ ਵਿਚ ਗ੍ਰਾਮ ਪੰਚਾਇਤ ਪੱਧਰ ਤੱਕ ਭਾਰਤ ਨੈਟ ਪ੍ਰੋਜੈਕਟ ਅਧੀਨ ਬ੍ਰੋਡਬੈਂਡ ਸਹੂਲਤ ਉਪਲਬਧ ਕਰਾਏਗਾ। ਇਸ ਸੈਟੇਲਾਈਟ ਵਿਚ 4-4 ਮੀਟਰ ਦੀ ਲੰਬਾਈ ਵਾਲੇ ਦੋ ਸੋਲਰ ਪੈਨਲ ਲਗੇ ਹਨ ਜੋ ਇਸ ਦੇ ਲਈ ਜਰੂਰੀ 15 ਕਿਲੋਵਾਟ ਊਰਜਾ ਦਾ ਉਤਪਾਦਨ ਕਰਨਗੇ। ਇਸ ਨੂੰ 15 ਸਾਲ ਤੋਂ ਵੱਧ ਸਮਾਂ ਤੱਕ ਸੇਵਾਵਾਂ ਦੇਣ ਦੇ ਹਿਸਾਬ ਨਾਲ ਲਾਂਚ ਕੀਤਾ ਗਿਆ ਹੈ। ਜੀਸੈਟ-11 ਦਾ ਪ੍ਰਯੋਗ ਪਹਿਲਾਂ 25 ਮਈ ਨੂੰ ਨਿਰਧਾਰਤ ਕੀਤਾ ਗਿਆ ਸੀ ਪਰ ਇਸਰੋ ਨੇ ਇਸ ਨੂੰ ਅੱਗੇ ਵਧਾ ਦਿਤਾ। ਦਰਅਸਲ ਮਾਰਚ ਵਿਚ ਇਸਰੋ ਨੇ ਜੀਸੈਟ-6ਏ ਲਾਂਚ ਕੀਤਾ ਸੀ।
High speed internet
ਜਿਸ ਦਾ ਕੁਝ ਹੀ ਦਿਨਾਂ ਬਾਅਦ ਸੰਪਰਕ ਟੁੱਟ ਗਿਆ ਸੀ। ਜੀਸੈਟ-6 ਏ ਵਰਗੇ ਕੁਝ ਪੁਰਜ਼ਿਆਂ ਅਤੇ ਤਕਨੀਕ ਦੀ ਵਰਤੋਂ ਜੀਸੈਟ-11 ਵਿਚ ਵੀ ਕੀਤੀ ਗਈ ਹੈ। ਅਜਿਹੇ ਵਿਚ ਇਸਰੋ ਉਸ ਦੀ ਮੁੜ ਤੋਂ ਜਾਂਚ ਕਰਨਾ ਚਾਹੁੰਦਾ ਸੀ। ਦੇਸ਼ ਵਿਚ ਡਿਜ਼ੀਟਲ ਇੰਡੀਆ ਮਿਸ਼ਨ ਅਧੀਨ 4 ਉਪਗ੍ਰਹਿ ਲਾਂਚ ਕੀਤੇ ਜਾਣ ਦੀ ਯੋਜਨਾ ਹੈ ਇਸ ਲੜੀ ਵਿਚ ਜੀਸੈਟ-11 ਤੀਜਾ ਹੈ। ਚੌਥਾ ਜੀਸੈਟ-20 ਅਗਲੇ ਸਾਲ ਲਾਂਚ ਕੀਤਾ ਜਾਵੇਗਾ। ਚਾਰ ਸੈਟੇਲਾਈਟ ਲਾਂਚ ਹੋਣ ਤੋਂ ਬਾਅਦ ਦੇਸ਼ ਵਿਚ 100 ਗੀਗਾਬਾਈਟ ਪ੍ਰਤੀ ਸੈਕੰਡ ਦੀ ਰਫਤਾਰ ਨਾਲ ਟਾਡਾ ਟਰਾਂਸਫਰ ਹੋਣ ਦੀ ਆਸ ਹੈ।
Digital India Mission
ਇਸਰੋ ਨੇ ਪਿਛਲੇ ਹਫਤੇ ਆਂਧਰਾਪ੍ਰਦੇਸ਼ ਦੇ ਸ਼੍ਰੀਹਰਿਕੋਟਾ ਪੁਲਾੜ ਕੇਂਦਰ ਤੋਂ ਪੀਐਸਐਲਵੀ-ਸੀ43 ਰਾਕੇਟ ਰਾਹੀ ਸਵਦੇਸੀ ਹਾਈਪਰਸਪੈਕਟ੍ਰਲ ਇਮੇਜਿੰਗ ਸੈਟੇਲਾਈਟ ਲਾਂਚ ਕੀਤਾ ਸੀ। ਇਸਰੋ ਮੁਤਾਬਕ ਇਹ ਦੇਸ਼ ਦਾ ਸੱੱਭ ਤੋਂ ਵੱਧ ਤਾਕਤਵਰ ਇਮੇਜਿੰਗ ਸੈਟੇਲਾਈਟ ਹੈ। ਇਸ ਨਾਲ ਧਰਤੀ ਦੀਆਂ ਉੱਚ ਰਿਜ਼ੋਲੂਸ਼ਨ ਤਸਵੀਰਾਂ ਲਈਆਂ ਜਾ ਸਕਣਗੀਆਂ। ਇਸ ਪ੍ਰਯੋਗ ਵਿਚ ਹਾਈਟਸ ਤੋਂ ਇਲਾਵਾ 30 ਹੋਰ ਸੈਟੇਲਾਈਟ ਲਾਂਚ ਕੀਤੇ ਗਏ ਸਨ।