
ਆਸਟ੍ਰੇਲੀਆ ਦੀ ਯੂਨੀਵਰਸਿਟੀ ਵਿਚ ਪੜ੍ਹਨ ਵਾਲੀ ਇਕ ਬਾਂਗਲਾਦੇਸ਼ੀ ਵਿਦਿਆਰਥਣ ਨੂੰ 42 ਸਾਲ ਜੇਲ੍ਹ ਦਾ ਸਜ਼ਾ ਸੁਣਾਈ ਗਈ ਹੈ।
ਮੈਲਬਰਨ: ਆਸਟ੍ਰੇਲੀਆ ਦੀ ਯੂਨੀਵਰਸਿਟੀ ਵਿਚ ਪੜ੍ਹਨ ਵਾਲੀ ਇਕ ਬਾਂਗਲਾਦੇਸ਼ੀ ਵਿਦਿਆਰਥਣ ਨੂੰ 42 ਸਾਲ ਜੇਲ੍ਹ ਦਾ ਸਜ਼ਾ ਸੁਣਾਈ ਗਈ ਹੈ। ਇਸ ਔਰਤ ਨੇ ਆਈਐਸਆਈਐਸ ਦੇ ਨਾਂਅ ‘ਤੇ ਚਾਕੂ ਨਾਲ ਅਪਣੇ ਮਕਾਲ ਮਾਲਕ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ। ਮੌਮੇਨਾ ਸ਼ੋਭਾ (26) ਨੇ ਅਤਿਵਾਦੀ ਗਤੀਵੀਧੀਆਂ ਵਿਚ ਸ਼ਾਮਿਲ ਹੋਣ ਅਤੇ ਸੌਂ ਰਹੇ ਮਕਾਲ ਮਾਲਕ ਦੇ ਗਲੇ ‘ਤੇ ਚਾਕੂ ਨਾਲ ਹਮਲਾ ਕਰਨ ਦੀ ਗੱਲ ਨੂੰ ਸਵਿਕਾਰ ਕੀਤਾ ਹੈ। ਇਹ ਔਰਤ ਘਟਨਾ ਤੋਂ ਸਿਰਫ਼ ਅੱਠ ਦਿਨ ਪਹਿਲਾਂ ਹੀ ਆਸਟ੍ਰੇਲੀਆ ਆਈ ਸੀ।
ISIS
ਵਿਕਟੋਰੀਆ ਸੂਬੇ ਦੇ ਹਾਈ ਕੋਰਟ ਵਿਚ ਸਜ਼ਾ ਸੁਣਾਏ ਜਾਣ ਦੌਰਾਨ ਸ਼ੌਭਾ ਨੇ ਨਕਾਬ ਪਹਿਨਿਆ ਹੋਇਆ ਸੀ ਅਤੇ ਸਿਰਫ਼ ਉਸ ਦੀਆਂ ਅੱਖਾਂ ਹੀ ਦਿਖ ਰਹੀਆਂ ਸਨ। ਫੈਸਲਾ ਸੁਣਾਏ ਜਾਣ ਦੌਰਾਨ ਉਸ ਨੇ ਅੱਲਾਹ ਹੂ ਅਕਬਰ ਦਾ ਨਾਅਰਾ ਵੀ ਲਗਾਇਆ। ਪੀੜਤ ਮਕਾਨ ਮਾਲਕ ਰੋਜਰ ਸਿੰਗਾਰਾਵੇਲੂ ਦਾ ਇਸ ਹਮਲੇ ਵਿਚ ਬਚਾਅ ਹੋ ਗਿਆ ਸੀ ਅਤੇ ਉਹ ਸੁਣਵਾਈ ਸਮੇਂ ਕੋਰਟ ਵਿਚ ਮੌਜੂਦ ਸਨ। ਜਸਟਿਸ ਲੈਸਲੀ ਨੇ ਸ਼ੌਭਾ ਨੂੰ 42 ਸਾਲ ਦੀ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਸਜ਼ਾ ਦੌਰਾਨ ਉਸ ਨੂੰ 31 ਸਾਲ ਛੇ ਮਹੀਨੇ ਤੱਕ ਪੇਰੋਲ ਨਹੀਂ ਮਿਲੇਗੀ।