
ਪੂਰੀ ਦੁਨੀਆਂ ਵਿਚ ਹਾਹਾਕਾਰ ਮਚਾਉਂਣ ਵਾਲੇ ਕਰੋਨਾ ਵਾਇਰਸ ਤੋਂ ਹੁਣ ਅੰਡਰ ਵਲਡ ਡਾਊਨ ਦਾਊਦ ਇਬਰਾਹਿਮ ਵੀ ਨਹੀਂ ਬਚ ਸਕਿਆ।
ਪੂਰੀ ਦੁਨੀਆਂ ਵਿਚ ਹਾਹਾਕਾਰ ਮਚਾਉਂਣ ਵਾਲੇ ਕਰੋਨਾ ਵਾਇਰਸ ਤੋਂ ਹੁਣ ਅੰਡਰ ਵਲਡ ਡਾਊਨ ਦਾਊਦ ਇਬਰਾਹਿਮ ਵੀ ਨਹੀਂ ਬਚ ਸਕਿਆ। ਦਾਊਦ ਦੀ ਰਿਪੋਰਟ ਪੌਜਟਿਵ ਆਉਂਣ ਤੋਂ ਬਾਅਦ ਉਸ ਦੇ ਗਾਰਡ ਅਤੇ ਸਟਾਫ ਨੂੰ ਕੁਆਰੰਟੀਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਦਾਉਦ ਦੀ ਪਤਨੀ ਮਬਜ਼ਬੀਨ ਵੀ ਕਰੋਨਾ ਪੌਜਟਿਵ ਪਾਈ ਗਈ ਹੈ।
Dawood Ibrahim
ਇਸ ਤੋਂ ਬਾਅਦ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਕਰਾਚੀ ਦੇ ਮਿਲਟਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਦੱਸਣਯੋਗ ਹੈ ਕਿ ਕਰਾਚੀ ਵਿਚ ਕਰੋਨਾ ਵਾਇਰਸ ਦੇ ਮਾਮਲੇ ਦਿਨੋਂ-ਦਿਨ ਵੱਧਦੇ ਜਾ ਰਹੇ ਹਨ। ਹਾਲਾਂਕਿ ਪਾਕਿਸਤਾਨ ਦੇ ਵੱਲੋਂ ਬਾਰ-ਬਾਰ ਇਸ ਗੱਲ ਨੂੰ ਨਕਾਰਿਆ ਜਾਂਦਾ ਹੈ। ਉਧਰ ਸੂਤਰ ਵੀ ਇਸ ਗੱਲ ਦੀ ਪੁਸ਼ਟੀ ਕਰ ਰਹੇ ਹਨ ਕਿ ਦਾਊਦ ਅਤੇ ਉਸ ਦੀ ਪਤਨੀ ਨੂੰ ਇਕ ਮਿਲਟਰੀ ਹਸਪਤਾਲ ਵਿਚ ਕੁਆਰੰਟੀਨ ਕਰਕੇ ਰੱਖਿਆ ਗਿਆ ਹੈ।
Dawood Ibrahim
ਦਾਊਦ ਇਬਰਾਹਿਮ ਪਿਛਲੇ ਲੰਬੇ ਸਮੇਂ ਤੋਂ ਆਪਣੇ ਪਰਿਵਾਰ ਨਾਲ ਪਾਕਿਸਤਾਨ ਵਿਚ ਲੁੱਕ ਕੇ ਬੈਠਾ ਹੈ। ਭਾਰਤ ਵੱਲੋਂ ਇਸ ਸਬੰਧੀ ਪੁਖਤਾ ਸਬੂਤ ਵੀ ਦਿੱਤੇ ਗਏ ਸਨ ਕਿ ਦਾਊਦ ਪਾਕਿਸਤਾਨ ਵਿਚ ਲੁਕਿਆ ਬੈਠਾ ਹੈ, ਪਰ ਪਾਕਿਸਤਾਨ ਦੇ ਵੱਲੋਂ ਕਦੇ ਵੀ ਇਸ ਗੱਲ ਲਈ ਹਾਮੀਂ ਨਹੀਂ ਭਰੀ ਗਈ।
Dawood Ibrahim
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।