
ਫੇਸਬੁੱਕ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਅਕਾਊਂਟ ਦੋ ਸਾਲ ਲਈ ਮੁਅੱਤਲ ਕਰ ਦਿੱਤਾ ਹੈ।
ਵਾਸ਼ਿੰਟਗਨ: ਫੇਸਬੁੱਕ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ (Former US President Donald Trump) ਦਾ ਅਕਾਊਂਟ ਦੋ ਸਾਲ ਲਈ ਮੁਅੱਤਲ ਕਰ ਦਿੱਤਾ ਹੈ। ਦੋ ਸਾਲ ਦਾ ਸਮਾਂ 7 ਜਨਵਰੀ ਤੋਂ ਸ਼ੁਰੂ ਮੰਨਿਆ ਜਾਵੇਗਾ। ਉਸ ਦਿਨ ਪਹਿਲੀ ਵਾਰ ਟਰੰਪ ਦਾ ਅਕਾਊਂਟ ਸਸਪੈਂਡ ਕੀਤਾ ਗਿਆ ਸੀ। ਫੇਸਬੁੱਕ (Facebook) ਦੇ ਉਪ ਪ੍ਰਧਾਨ ਨਿਲ ਕਲੇਗ ਨੇ ਬਲਾਗ ਪੋਸਟ ਜ਼ਰੀਏ ਇਹ ਜਾਣਕਾਰੀ ਸਾਂਝੀ ਕੀਤੀ।
Donald trump
ਇਹ ਵੀ ਪੜ੍ਹੋ: ਕੋਰੋਨਾ ਨਾਲ ਹੋਈ ਮੌਤ ਤੋਂ ਬਾਅਦ ਕੀਤਾ ਸਸਕਾਰ, 15 ਦਿਨਾਂ ਬਾਅਦ ਠੀਕ ਹੋ ਕੇ ਘਰ ਪਰਤੀ ਮਹਿਲਾ
ਫੇਸਬੁੱਕ ਮੁਤਾਬਕ ਟਰੰਪ ਹੁਣ 7 ਜਨਵਰੀ 2023 ਤੱਕ ਅਪਣਾ ਫੇਸਬੁੱਕ ਅਕਾਊਂਟ ਨਹੀਂ ਚਲਾ ਸਕਣਗੇ। ਯਾਨੀ ਨਵੰਬਰ 2022 ਵਿਚ ਹੋਣ ਵਾਲੀਆਂ ਮੱਧਕਾਲੀ ਚੋਣਾਂ ਵਿਚ ਵੀ ਉਹਨਾਂ ਨੂੰ ਫੇਸਬੁੱਕ ਤੋਂ ਦੂਰ ਰਹਿਣਾ ਹੋਵੇਗਾ। ਟਰੰਪ ਨੇ ਫੇਸਬੁੱਕ ਦੀ ਇਸ ਕਾਰਵਾਈ ਨੂੰ ਉਹਨਾਂ 7.5 ਕਰੋੜ ਲੋਕਾਂ ਦਾ ਅਪਮਾਨ ਦੱਸਿਆ ਹੈ, ਜਿਨ੍ਹਾਂ ਨੇ 2020 ਦੀਆਂ ਚੋਣਾਂ ਵਿਚ ਟਰੰਪ ਨੂੰ ਵੋਟ ਦਿੱਤੀ ਸੀ।
Facebook
ਇਹ ਵੀ ਪੜ੍ਹੋ: ਬੰਗਾਲ: ਵੈਕਸੀਨ ਸਰਟੀਫਿਕੇਟ ’ਤੇ PM ਦੀ ਥਾਂ ਲੱਗੇਗੀ ਮਮਤਾ ਬੈਨਰਜੀ ਦੀ ਫੋਟੋ, BJP ਨੇ ਕੀਤਾ ਵਿਰੋਧ
ਟਰੰਪ ਨੇ ਕਿਹਾ ਹੈ ਕਿ ਉਹਨਾਂ ਲੋਕਾਂ ਨੂੰ ਚੁੱਪ ਕਰਾ ਕੇ ਬਾਹਰ ਨਹੀਂ ਕੀਤਾ ਜਾ ਸਕਦਾ। ਅਸੀਂ ਦੁਬਾਰਾ ਜਿੱਤ ਪ੍ਰਾਪਤ ਕਰਾਂਗੇ। ਸਾਡਾ ਦੇਸ਼ ਇਸ ਅਪਮਾਨ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦਾ। ਫੇਸਬੁੱਕ ਨੇ ਕਿਹਾ ਹੈ ਕਿ ਮਾਹਰਾਂ ਨਾਲ ਗੱਲ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਜਾਵੇਗਾ ਕਿ ਟਰੰਪ ਦੇ ਅਕਾਊਂਟ ਨੂੰ ਕਦੋਂ ਐਕਟਿਵ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਕੋਈ ਖਤਰਾ ਨਾ ਹੋਵੇ।
Donald Trump
ਇਹ ਵੀ ਪੜ੍ਹੋ: ਮਾਇਆਵਤੀ ਨੇ ਕੈਪਟਨ ਸਰਕਾਰ 'ਤੇ ਬੋਲਿਆ ਹਮਲਾ, ''ਨਿੱਜੀ ਹਸਪਤਾਲਾਂ ਨੂੰ ਟੀਕਾ ਵੇਚਣਾ ਮੰਦਭਾਗਾ''
ਇਸ ਦੇ ਲਈ ਹਿੰਸਾ ਅਤੇ ਸ਼ਾਂਤੀ ਦੀ ਉਲੰਘਣਾ ਦੀਆਂ ਘਟਨਾਵਾਂ ਨੂੰ ਧਿਆਨ ਵਿਚ ਰੱਖਿਆ ਜਾਵੇਗਾ। ਇਸ ਤੋਂ ਪਹਿਲਾਂ ਇੰਸਟਾਗ੍ਰਾਮ, ਯੂਟਿਊਬ ਨੇ ਵੀ ਟਰੰਪ ਦੇ ਅਕਾਊਂਟ ਮੁਅੱਤਲ ਕਰ ਦਿੱਤੇ ਹਨ। ਉੱਥੇ ਹੀ ਟਵਿਟਰ ਨੇ ਹਮੇਸ਼ਾਂ ਲ਼ਈ ਡੋਨਾਲਡ ਟਰੰਪ ਨੂੰ ਬੈਨ ਕਰ ਦਿੱਤਾ ਹੈ।