
50 ਕਰੋੜ ਉਪਯੋਗਕਰਤਾਵਾਂ ਦਾ ਡਾਟਾ ਹੋਇਆ ਲੀਕ
ਨਵੀਂ ਦਿੱਲੀ: ਫੇਸਬੁਕ ਤੋਂ ਬਾਅਦ ਲਿੰਕਡ ਇਨ ਯੂਜ਼ਰਸ ਦਾ ਡਾਟਾ ਲੀਕ ਹੋ ਗਿਆ ਹੈ। ਨੌਕਰੀ ਲੱਭਣ / ਪੇਸ਼ੇਵਰ ਸੋਸ਼ਲ ਮੀਡੀਆ ਪਲੇਟਫਾਰਮ ਲਿੰਕਡ ਇਨ ਦੇ 500 ਮਿਲੀਅਨ ਤੋਂ ਵੱਧ ਉਪਭੋਗਤਾਵਾਂ ਦਾ ਨਿੱਜੀ ਡਾਟਾ ਲੀਕ ਹੋ ਗਿਆ ਹੈ। ਇਸ ਵਿਚ ਈਮੇਲ ਪਤਾ, ਕੰਮ ਵਾਲੀ ਥਾਂ ਦੀ ਜਾਣਕਾਰੀ, ਫੋਨ ਨੰਬਰ, ਅਕਾਊਂਟ ਆਈਡੀ ਅਤੇ ਸੋਸ਼ਲ ਮੀਡੀਆ ਅਕਾਊਂਟਸ ਨਾਲ ਜੁੜੇ ਹੋਰ ਲਿੰਕ ਬਾਰੇ ਜਾਣਕਾਰੀ ਲੀਕ ਹੋ ਗਈ। ਜਾਣਕਾਰੀ ਅਨੁਸਾਰ, ਇੱਕ ਅਣਜਾਣ ਉਪਭੋਗਤਾ ਇਸ ਡੇਟਾ ਨੂੰ ਆਨਲਾਈਨ ਵੇਚ ਰਿਹਾ ਹੈ। ਇਸ ਡੇਟਾ ਦੇ ਬਦਲੇ, ਹੈਕਰ ਚਾਰ ਅੰਕਾਂ ਵਿਚ ਡਾਲਰ ਜਾਂ ਬਿੱਟਕਾਇਨ ਦੀ ਮੰਗ ਕਰ ਰਹੇ ਹਨ।
LinkedIn
ਡਾਟਾ ਲੀਕ ਕਰਨ ਵਾਲੇ ਅੰਜਨ ਯੂਜ਼ਰ ਨੇ 20 ਲੱਖ ਤੋਂ ਜ਼ਿਆਦਾ ਯੂਜ਼ਰਸ ਦਾ ਡਾਟਾ ਜਾਰੀ ਕੀਤਾ ਹੈ। ਡੇਟਾ ਐਕਸਚੇਂਜ ਦੇ ਬਦਲੇ, ਹੈਕਰ ਡਾਲਰਾਂ ਜਾਂ ਬਿੱਟਕਾਇਨਾਂ ਦੇ ਰੂਪ ਵਿੱਚ 1 ਹਜ਼ਾਰ ਰੁਪਏ ਤੋਂ ਵੱਧ ਦੀ ਮੰਗ ਕਰ ਰਿਹਾ ਹੈ। ਬਿਜ਼ਨਸ ਇਨਸਾਈਡਰ ਦੇ ਅਨੁਸਾਰ ਲਿੰਕਡਇਨ ਨੇ ਲੀਕ ਹੋਣ ਦੀ ਪੁਸ਼ਟੀ ਕੀਤੀ ਹੈ। ਲਿੰਕਡ ਇਨ ਦੇ 74 ਕਰੋੜ ਉਪਯੋਗਕਰਤਾ ਹਨ, ਜਿਨ੍ਹਾਂ ਵਿਚੋਂ 50 ਕਰੋੜ ਉਪਯੋਗਕਰਤਾਵਾਂ ਦਾ ਡਾਟਾ ਲੀਕ ਹੋ ਗਿਆ ਹੈ। ਲਿੰਕਡਇਨ ਦੇ ਬੁਲਾਰੇ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
LinkedIn
ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਫੇਸਬੁੱਕ ਯੂਜ਼ਰਸ ਦਾ ਡਾਟਾ ਵੀ ਲੀਕ ਹੋ ਗਿਆ ਸੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਵਾਰ ਹੈਕਰਜ਼ ਨੇ ਫੇਸਬੁੱਕ ਦੇ ਮਾਲਕ ਮਾਰਕ ਜ਼ੁਕਰਬਰਗ ਦੇ ਫੋਨ ਨੰਬਰ ਤੇ ਪਰਸਨਲ ਡਾਟਾ ਨੂੰ ਵੀ ਜਨਤਕ ਕਰ ਦਿੱਤਾ ਸੀ। ਇਸ ਵਾਰ ਫੇਸਬੁੱਕ ਦਾ ਇਸਤੇਮਾਲ ਕਰਨ ਵਾਲੇ ਦੁਨੀਆਂ ਭਰ ਦੇ 100 ਦੇਸ਼ਾਂ ਦੇ ਕਰੀਬ 53 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਡਾਟਾ ਆਨਲਾਈਨ ਲੀਕ ਹੋਇਆ ਸੀ।