
ਚੀਨ ਦੀ ਮਿਲਟਰੀ ਨੇ ਫਿਲਮ 'ਸਟਾਰ ਵਾਰ' ਵਰਗੀ ਲੇਜ਼ਰ ਏਕੇ - 47 ਤਿਆਰ ਕੀਤੀ ਹੈ
ਚੀਨ ਦੀ ਮਿਲਟਰੀ ਨੇ ਫਿਲਮ 'ਸਟਾਰ ਵਾਰ' ਵਰਗੀ ਲੇਜ਼ਰ ਏਕੇ - 47 ਤਿਆਰ ਕੀਤੀ ਹੈ। ਇਹ ਬੰਦੂਕ ਬੇਹੱਦ ਦਰਦ ਦੇਣ ਵਿਚ ਸਮਰਥ ਹੈ। ਖੋਜਕਰਤਾਵਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਇਸ ਬੰਦੂਕ ਨਾਲ ਅੱਧੇ ਕਿਲੋਮੀਟਰ ਤੋਂ ਵੀ ਜ਼ਿਆਦਾ ਦੂਰੀ ਦੇ ਟਾਰਗੇਟ ਨੂੰ ਸੌਖ ਨਾਲ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਇਸ ਤੋਂ ਨਿਕਲਣ ਵਾਲੀ ਐਨਰਜੀ ਬੀਮ ਦਿਖਾਈ ਨਹੀਂ ਦਿੰਦੀ, ਪਰ ਇਸ ਤੋਂ ਟਾਰਗੇਟ ਵਾਲੇ ਸ਼ਖਸ ਦੀ ਚਮੜੀ ਵਿਚ ਤੁਰਤ ਕਾਰਬਨਾਇਜੇਸ਼ਨ ਦਾ ਅਸਰ ਹੁੰਦਾ ਹੈ। ਇਹ ਲੇਜ਼ਰ ਬੀਮ ਖਿੜਕੀ ਦੇ ਪਿੱਛੇ ਖੜੇ ਸ਼ਖਸ ਨੂੰ ਵੀ ਸਾੜ ਸਕਦੀ ਹੈ।
China made Lazer Gunਇਸ ਪ੍ਰਾਜੇਕਟ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਰਾਈਫ਼ਲ ਬਣਕੇ ਲਗਭਗ ਤਿਆਰ ਹੈ, ਦੱਸ ਦਈਏ ਕਿ ਇਹ ਬੰਦੂਕ ਪੁਲਿਸ ਕਰਮੀਆਂ ਨੂੰ ਅਤਿਵਾਦੀਆਂ ਦੇ ਵਿਰੋਧੀ ਦਸਤੇ ਨੂੰ ਦਿੱਤਾ ਜਾਵੇਗਾ। ਹਾਲਾਂਕਿ ਇਸਦੀ ਤਾਇਨਾਤੀ ਨੂੰ ਲੈ ਕੇ ਕੋਈ ਮਿਤੀ ਹਲੇ ਮਿਥੀ ਨਹੀਂ ਗਈ ਹੈ। ਸਾਉਥ ਚਾਈਨਾ ਮਾਰਨਿੰਗ ਪੋਸਟ ਵਿਚ ਛਪੀ ਇੱਕ ਖਬਰ ਦੇ ਅਨੁਸਾਰ ਤਾਂ ਪ੍ਰੋਟੋਟਾਇਪ ZKZM - 500 ਨੂੰ ਸ਼ਿਆਨ ਇੰਸਟਿਟਿਊਟ ਆਫ ਆਪਟਿਕਸ ਐਂਡ ਪ੍ਰੀਸ਼ਿਅਨ ਮੈਕੇਨਿਕਸ ਨੇ ਤਿਆਰ ਕੀਤਾ ਹੈ।
ਦੱਸ ਦਈਏ ਕੇ ਇਸ ਹਥਿਆਰ ਦਾ ਭਾਰ ਏਕੇ - 47 ਦੇ ਭਾਰ ਦੇ ਬਰਾਬਰ (3 ਕਿੱਲੋ) ਹੀ ਹੈ।
China made Lazer Gunਇਹ 1000 ਤੋਂ ਜ਼ਿਆਦਾ ਸ਼ਾਟਸ ਮਾਰਨ ਵਿਚ ਸਮਰਥਾਵਾਨ ਹੈ। ਦੱਸ ਦਈਏ ਕੇ ਹਰ ਸ਼ਾਟ ਵਿਚ ਕਰੀਬ 2 ਸੈਕਿੰਡ ਦਾ ਸਮਾਂ ਲੱਗੇਗਾ। ਇਸ ਪ੍ਰਜੇਕਟ ਵਿਚ ਸ਼ਾਮਿਲ ਇੱਕ ਵਿਗਿਆਨੀ ਨੇ ਸਾਉਥ ਚਾਈਨਾ ਪੋਸਟ ਨੂੰ ਦੱਸਿਆ ਕਿ ਇਹ ਹਥਿਆਰ ਟਾਰਗੇਟ ਨੂੰ ਕੱਪੜਿਆਂ ਦੇ ਅੰਦਰ ਤੋਂ ਵੀ ਸਾੜ ਸਕਦਾ ਹੈ। ਇਸ ਦੀ ਪ੍ਰੋਡਕਸ਼ਨ ਦੀ ਕੀਮਤ ਕਰੀਬ ਸਾਢੇ 10 ਲੱਖ ਰੁਪਏ ਦਸੀ ਜਾ ਰਹੀ ਹੈ।
China made Lazer Gunਇਸ ਬੰਦੂਕ ਦੀ ਬਣਤਰ ਬਿਲਕੁਲ ਹਾਲੀਵੁੱਡ ਫ਼ਿਲਮਾਂ ਵਿਚ ਵਰਤੀਆਂ ਜਾਣ ਵਾਲੀਆਂ ਬੰਦੂਕਾਂ ਵਰਗੀ ਹੈ। ਜਿਸ ਬੰਦੂਕ ਦੇ ਮੁਕਾਬਲੇ (AK - 47) ਇਸ ਨੂੰ ਦਰਸਾਇਆ ਗਿਆ ਹੈ ਉਹ ਸਦੀਆਂ ਤੋਂ ਜਗ ਤੇ ਅਪਣੇ ਸ਼ਾਟਸ ਲਈ ਇਕ ਵੱਖਰੀ ਛਾਪ ਬਣਾਏ ਹੋਏ ਹੈ। ਚੀਨ ਵੱਲੋਂ ਤਿਆਰ ਕੀਤੀ ਇਹ ਬੰਦੂਕ ਮਿਲਟਰੀ ਨੌਜਵਾਨਾਂ ਦਾ ਅਤਿਵਾਦੀਆਂ ਖ਼ਿਲਾਫ਼ ਲੜਨ ਵਿਚ ਬਖੂਬੀ ਸਾਥ ਨਿਭਾਏਗੀ।