
ਸਿੰਮਾ ਘੁੰਮਣ ਪਿਛਲੇ ਲੰਮੇ ਸਮੇਂ ਤੋਂ ਇਟਲੀ ਵਿਚ ਰਹਿ ਰਿਹਾ
ਮੁਹਾਲੀ: ਸੋਨੇ ਦੀ ਚਿੜੀ ਕਹਾਉਣ ਵਾਲੇ ਪੰਜਾਬ ਨੂੰ ਨਜ਼ਰ ਲੱਗ ਗਈ ਹੈ। ਅੱਜ ਪੰਜਾਬ ਵਿਚ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ। ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਨੇ ਘੁਣ ਵਾਂਗ ਖਾ ਲਿਆ ਹੈ ।
Proud thing: Punjab youth waving flags in bodybuilding competition in Italy
ਪਰ ਇਸ ਸਭ ਤੋਂ ਕੋਹਾਂ ਦੂਰ ਭੁਲੱਥ ਹਲਕੇ ਦੇ ਪਿੰਡ ਤਲਵਾੜੇ ਦਾ ਜੰਮਪਲ ਸਿੰਮਾ ਘੁੰਮਣ ਨੇ ਆਪਣੀ ਬਾਡੀ ਦੇ ਦਮ ਤੇ ਇਟਲੀ ਵਿਚ ਝੰਡੇ ਗੱਡ ਦਿੱਤੇ। ਸਿੰਮਾ ਘੁੰਮਣ ਨੇ ਇਟਲੀ ਬਾਡੀ ਬਿਲਡਰ ਚੈਂਪੀਅਨਸ਼ਿਪ ਵਿਚ ਪਹਿਲਾ ਸਥਾਨ ਹਾਸਲ ਕਰਕੇ ਪੂਰੀ ਦੁਨੀਆਂ ਵਿਚ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਹੈ। ਦੱਸ ਦੇਈਏ ਕਿ ਸਿੰਮਾ ਘੁੰਮਣ ਪਿਛਲੇ ਲੰਮੇ ਸਮੇਂ ਤੋਂ ਇਟਲੀ ਵਿਚ ਰਹਿ ਰਿਹਾ ਹੈ।
Proud thing: Punjab youth waving flags in bodybuilding competition in Italy