
ਪੁਲਿਸ ਵੱਲੋਂ ਭਾਲ ਜਾਰੀ
ਕੈਨੇਡਾ: ਪਿਛਲੇ ਹਫ਼ਤੇ ਕਥਿਤ ਤੌਰ ’ਤੇ ਇੱਕ ਔਰਤ ਦਾ ਜਿਨਸੀ ਸ਼ੋਸ਼ਣ ਹੋਇਆ ਸੀ ਜਿਸ ਲਈ ਟੋਰਾਂਟੋ ਪੁਲਿਸ ਤਿੰਨ ਸ਼ੱਕੀ ਨੌਜਵਾਨਾਂ ਦੀ ਭਾਲ ਕਰ ਰਹੀ ਹੈ।
27 ਅਗਸਤ ਨੂੰ ਪੁਲਿਸ ਨੇ ਕਿਹਾ ਕਿ ਇੱਕ 31 ਸਾਲਾ ਔਰਤ ਬਾਥਰਸਟ ਸਟ੍ਰੀਟ ਅਤੇ ਬਲੂਰ ਸਟਰੀਟ ਵੈਸਟ ਦੇ ਨੇੜੇ ਇੱਕ ਅਦਾਰੇ ਵਿਚ ਜਾਂਦੀ ਹੈ, ਜਿੱਥੇ ਉਸ ਦਾ ਸਾਹਮਣਾ ਤਿੰਨ ਵਿਅਕਤੀਆਂ ਨਾਲ ਹੋਇਆ, ਜਿਨ੍ਹਾਂ ਨੂੰ ਉਹ ਪਹਿਲਾਂ ਕਦੇ ਨਹੀਂ ਮਿਲੀ ਸੀ।
ਪੁਲਿਸ ਨੇ ਦੱਸਿਆ ਕਿ ਔਰਤ ਇੱਕ ਵਿਅਕਤੀ ਨਾਲ ਅਦਾਰੇ ਤੋਂ ਬਾਹਰ ਚਲੀ ਗਈ। ਫਿਰ ਬਾਕੀ ਦੋ ਵਿਅਕਤੀ ਵੀ ਥੋੜ੍ਹੀ ਦੇਰ ਬਾਅਦ ਉੱਥੋਂ ਚਲੇ ਗਏ। ਪੁਲਿਸ ਨੇ ਇਸ ਗੱਲ ਜਾਣਕਾਰੀ ਨਹੀਂ ਦਿੱਤੀ ਕਿ ਅਦਾਰਾ ਛੱਡਣ ਮਗਰੋਂ ਅਸਲ ਵਿਚ ਕੀ ਹੋਇਆ? ਪਰ ਦੋਸ਼ ਲਗਾਇਆ ਗਿਆ ਹੈ ਕਿ ਤਿੰਨੋਂ ਵਿਅਕਤੀਆਂ ਨੇ ਔਰਤ ਦਾ ਜਿਨਸੀ ਸ਼ੋਸ਼ਣ ਕੀਤਾ।
ਕੈਨੇਡਾ ਪੁਲਿਸ ਨੇ ਸ਼ੱਕੀਆਂ ਦੇ ਚਿੱਤਰਾਂ ਨਾਲ ਇੱਕ ਖ਼ਬਰ ਜਾਰੀ ਕੀਤੀ, ਜਿਸ ਨਾਲ ਲੋਕਾਂ ਨੂੰ ਉਹਨਾਂ ਦੀ ਪਛਾਣ ਕਰਨ ਵਿਚ ਮਦਦ ਲਈ ਕਿਹਾ। ਤਿੰਨਾਂ ਦੀ ਉਮਰ 25 ਤੋਂ 35 ਸਾਲ ਦੇ ਵਿਚਕਾਰ ਦੱਸੀ ਜਾਂਦੀ ਹੈ।