
ਦਖਣੀ ਅਫਰੀਕਾ ਦੇ ਕੇਮਪਟਨ ਪਾਰਕ ਸਿਟੀ ਵਿਚ ਰੇਲਗੱਡੀ ਦੀ ਟੱਕਰ ਵਿਚ 300 ਲੋਕ ਜਖ਼ਮੀ ਹੋ ਗਏ।
ਜੋਹਨਸਬਰਗ : ਦਖਣੀ ਅਫਰੀਕਾ ਦੇ ਕੇਮਪਟਨ ਪਾਰਕ ਸਿਟੀ ਵਿਚ ਰੇਲਗੱਡੀ ਦੀ ਟੱਕਰ ਵਿਚ 300 ਲੋਕ ਜਖ਼ਮੀ ਹੋ ਗਏ। ਗਾਂਟੇਂਗ ਮੈਟਰੋਰੇਲ ਦੇ ਬੁਲਾਰੇ ਲਿਲਿਅਨ ਮੋਫੋਕੇਂਗ ਨੇ ਦਸਿਆ ਕਿ ਲਗਭੱਗ 300 ਲੋਕ ਗੰਭੀਰ ਜ਼ਖਮੀ ਹੋ ਗਏ ਹਨ, ਪਰ ਖਤਰੇ ਤੋਂ ਬਾਹਰ ਹਨ। ਕੇਮਪਟਨ ਪਾਰਕ ਦੇ ਵੈਨ ਰੀਬੀਕ ਪਾਰਕ ਸਟੇਸ਼ਨ ਤੇ ਖੜੀ ਖਰਾਬ ਹੋਈ ਰੇਲਗੱਡੀ ਨੂੰ ਸਾਹਮਣੇ ਤੋਂ ਆ ਰਹੀ ਦੂਜੀ ਰੇਲਗੱਡੀ ਨੇ ਟਕੱਰ ਮਾਰ ਦਿਤੀ।
The Site Of Accident
ਦਖਣੀ ਅਫਰੀਕਾ ਦੇ ਸਮੇਂ ਮੁਤਾਬਕ ਰਾਤ 11.30 ਵਜੇ ਤਕ ਕਿਸੀ ਦੇ ਵੀ ਮਰਨ ਦੀ ਖਬਰ ਨਹੀਂ ਹੈ। ਮੈਟਰੋਰੇਲ ਬੁਲਾਰੇ ਦੇ ਮੁਤਾਬਕ ਟ੍ਰੇਨ ਵਿਚ ਕੁਝ ਤਕਨੀਕੀ ਖਰਾਬੀ ਆਉਣ ਕਾਰਨ ਉਹ ਦੂਜੀ ਟ੍ਰੇਨ ਨਾਲ ਜਾ ਟਕਰਾਈ। ਜਖਮੀ ਯਾਤਰੀਆਂ ਨੂੰ ਸਥਾਨਕ ਹਸਪਤਾਲਾਂ ਵਿਚ ਇਲਾਜ ਲਈ ਭੇਜਿਆ ਗਿਆ ਹੈ। ਇਸ ਦੌਰਾਨ ਦਖਣੀ ਅਫਰੀਕਾ ਦੀ ਯਾਤਰੀ ਰੇਲ ਏਜੰਸੀ ਨੇ ਦੁਰਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰਵਾਉਣ ਦੀ ਗਲ ਕੀਤੀ ਹੈ।