
ਉਤਰ ਪ੍ਰਦੇਸ਼ ਤੋਂ ਨੌਜਵਾਨ ਆਕਾਸ਼ ਕੁਮਾਰ ਸਕੂਟਰ 'ਤੇ ਦਿੱਲੀ ਪੁੱਜਾ ਅਤੇ ਅੰਤਮ ਯਾਤਰਾ ਵਿਚ ਸ਼ਾਮਲ ਹੋਇਆ.............
ਨਵੀਂ ਦਿੱਲੀ : ਉਤਰ ਪ੍ਰਦੇਸ਼ ਤੋਂ ਨੌਜਵਾਨ ਆਕਾਸ਼ ਕੁਮਾਰ ਸਕੂਟਰ 'ਤੇ ਦਿੱਲੀ ਪੁੱਜਾ ਅਤੇ ਅੰਤਮ ਯਾਤਰਾ ਵਿਚ ਸ਼ਾਮਲ ਹੋਇਆ। ਉਸ ਨੇ ਇਕ ਪਾਸੇ ਕਰੀਬ 70 ਕਿਲੋਮੀਟਰ ਸਕੂਟਰ ਚਲਾਇਆ। ਆਕਾਸ਼ ਮੁਤਾਬਕ ਉਸ ਨੂੰ ਅਟਲ ਜੀ ਦੀਆਂ ਕਵਿਤਾਵਾਂ ਬਹੁਤ ਪਸੰਦ ਹਨ। 45 ਸਾਲਾ ਨਦੇਸ਼ਨ ਅਪਣੇ ਦੋਸਤ ਨਾਲ ਬੀਤੀ ਰਾਤ ਚੇਨਈ ਤੋਂ ਜਹਾਜ਼ ਵਿਚ ਚੱਲ ਪਿਆ ਸੀ।
ਉਹ ਤੜਕੇ ਪੰਜ ਵਜੇ ਹਵਾਈ ਅੱਡੇ 'ਤੇ ਪੁੱਜੇ ਅਤੇ ਅਤੇ ਉਥੋਂ ਸਿੱਧੇ ਛੇ ਏ ਕ੍ਰਿਸ਼ਨਾ ਮੈਨਨ ਮਾਰਗ ਲਈ ਚੱਲ ਪਏ ਜਿਥੇ ਵਾਜਪਾਈ ਦਾ ਘਰ ਹੈ। ਉਸ ਦਾ ਕਹਿਣਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਅੱਛਾ ਸਿਆਸਤਦਾਨ, ਅੱਛਾ ਸੰਸਦ ਮੈਂਬਰ, ਖਰਾ ਆਦਮੀ ਸੀ। ਕਈ ਲੋਕ ਰੇਲਗੱਡੀਆਂ ਰਾਹੀਂ ਦੂਰ-ਦੁਰੇਡਿਉਂ ਦਿੱਲੀ ਪਹੁੰਚੇ। ਕਈਆਂ ਨੇ ਬਸਾਂ ਵਿਚ ਲੰਮਾ ਸਫ਼ਰ ਕੀਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਦੀ ਅੰਤਮ ਯਾਤਰਾ ਵਿਚ ਸ਼ਿਰਕਤ ਕੀਤੀ।