ਭ੍ਰਿਸ਼ਟਾਚਾਰ ਮਾਮਲਾ : ਪੰਜਾਬ ਦੇ ਸਾਬਕਾ ਮੁਖ ਮੰਤਰੀ ਸ਼ਾਹਬਾਜ ਸ਼ਰੀਫ ਗ੍ਰਿਫ਼ਤਾਰ
Published : Oct 5, 2018, 8:23 pm IST
Updated : Oct 5, 2018, 8:23 pm IST
SHARE ARTICLE
Shahbaz Sharif
Shahbaz Sharif

ਪਾਕਿਸਤਾਨ ਦੇ ਭ੍ਰਿਸ਼ਟਾਚਾਰ ਨਿਰੋਧਕ ਸੰਗਠਨ ਨੇ ਸ਼ੁਕਰਵਾਰ ਨੂੰ ਪੀਐਮਐਲ - ਐਨ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ਼ਾਹਬਾਜ ਸ਼ਰੀਫ ਨੂੰ ਭ੍ਰਿਸ਼ਟਾਚਾਰ ਦੇ ਦੋ ...

ਲਾਹੌਰ : ਪਾਕਿਸਤਾਨ ਦੇ ਭ੍ਰਿਸ਼ਟਾਚਾਰ ਨਿਰੋਧਕ ਸੰਗਠਨ ਨੇ ਸ਼ੁਕਰਵਾਰ ਨੂੰ ਪੀਐਮਐਲ - ਐਨ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ਼ਾਹਬਾਜ ਸ਼ਰੀਫ ਨੂੰ ਭ੍ਰਿਸ਼ਟਾਚਾਰ ਦੇ ਦੋ ਮਾਮਲੀਆਂ ਵਿਚ ਸ਼ੁਕਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ। ਨੈਸ਼ਨਲ ਅਸੈਂਬਲੀ ਵਿਚ ਨੇਤਾ ਪ੍ਰਤੀਪਕਸ਼ ਸ਼ਾਹਬਾਜ (67) ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਦੇ ਛੋਟੇ ਭਰਾ ਹਨ। ਪਾਕਿਸਤਾਨ ਦੇ ਰਾਸ਼ਟਰੀ ਜਵਾਬਦੇਹੀ ਬਿਊਰੋ (ਨੈਬ) ਦੇ ਬੁਲਾਰੇ ਨਵਾਜਿਸ਼ ਅਲੀ ਅਸੀਮ ਨੇ ਦੱਸਿਆ ਕਿ ਸ਼ਾਹਬਾਜ ਸ਼ਰੀਫ ਸ਼ੁਕਰਵਾਰ ਨੂੰ ਨੈਬ, ਲਾਹੌਰ ਦੇ ਇਕ ਜਾਂਚ ਦਲ ਦੇ ਸਾਹਮਣੇ ਮੌਜੂਦ ਹੋਏ।

NABNAB

ਆਸ਼ਿਆਨਾ ਘਰ ਯੋਜਨਾ ਅਤੇ ਪੰਜਾਬ ਸਾਫ਼ ਪਾਣੀ ਕੰਪਨੀ ਲਈ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਅਪਣੀ ਪਸੰਦ ਦੀ ਕੰਪਨੀ ਨੂੰ ਠੇਕਾ ਦੇਣ ਵਿਚ ਕਥਿਤ ਧਮਕੀ ਦੇ ਬਾਰੇ ਵਿਚ ਉਹ ਜਾਂਚਕਰਤਾਵਾਂ ਨੂੰ ਤਸੱਲੀਬਖਸ਼ ਜਵਾਬ ਨਹੀਂ ਦੇ ਪਾਏ। ਇਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅਸੀਮ ਨੇ ਦੱਸਿਆ ਕਿ ਸ਼ਾਹਬਾਜ ਦੀ ਹਿਰਾਸਤ ਦੀ ਮੰਗ ਲਈ ਉਨ੍ਹਾਂ ਨੂੰ ਇਕ ਜਵਾਬਦੇਹੀ ਅਦਾਲਤ ਵਿਚ ਪੇਸ਼ ਕੀਤਾ ਜਾਵੇ।

Shahbaz Sharif Shahbaz Sharif

ਜ਼ਿਕਰ ਯੋਗ ਹੈ ਕਿ ਇਸ ਤੋਂ ਪਹਿਲਾਂ ਐਵਨਫੀਲਡ ਕੇਸ ਵਿਚ ਸ਼ਾਹਬਾਜ ਦੇ ਵੱਡੇ ਭਰਾ ਨਵਾਜ ਸ਼ਰੀਫ ਨੂੰ ਅਕਾਉਂਟਿਬਿਲਟੀ ਕੋਰਟ ਨੇ 10 ਸਾਲ ਦੀ ਸਜ਼ਾ ਸੁਣਾਈ ਗਈ ਸੀ। ਹਾਲਾਂਕਿ, ਇਸਲਾਮਾਬਾਦ ਹਾਈ ਕੋਰਟ ਨੇ ਉਨ੍ਹਾਂ ਦੀ ਸਜ਼ਾ 'ਤੇ ਪਾਬੰਦੀ ਲਗਾ ਦਿਤੀ ਜਿਸ ਤੋਂ ਬਾਅਦ 20 ਸਤੰਬਰ ਨੂੰ ਉਨ੍ਹਾਂ ਨੂੰ ਰਿਹਾ ਕਰ ਦਤਾ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement