
23 ਸਾਲਾ ਲਿੰਸੇ ਡੋਨਾਵਨ ਮਾਡਲਿੰਗ ਅਤੇ ਰੀਅਲ ਅਸਟੇਟ 'ਚ ਪੈਸਾ ਲਗਾ ਕੇ ਕਰੋੜਪਤੀ ਬਣ ਗਈ ਹੈ।
ਵਾਸ਼ਿੰਗਟਨ: ਅਮਰੀਕਾ ਵਿਚ ਰਹਿਣ ਵਾਲੀ ਇਕ ਔਰਤ ਆਪਣੀ ਮਿਹਨਤ ਅਤੇ ਲਗਨ ਨਾਲ ਛੋਟੀ ਉਮਰ ਵਿਚ ਹੀ ਕਰੋੜਪਤੀ ਬਣ ਗਈ ਅਤੇ ਹੁਣ ਉਹ ਆਪਣੇ ਸ਼ੌਕ ਪੂਰੇ ਕਰ ਰਹੀ ਹੈ। ਹਾਲ ਹੀ ਵਿਚ ਉਸ ਨੇ ਆਪਣੇ ਕੁੱਤੇ ਲਈ ਹਵਾਈ ਸਫ਼ਰ ਕਰਕੇ 2 ਲੱਖ ਰੁਪਏ ਤੋਂ ਵੱਧ ਦੀ ਸ਼ਾਪਿੰਗ ਕੀਤੀ। ਮੀਡੀਆ ਰਿਪੋਰਟ ਮੁਤਾਬਕ 23 ਸਾਲਾ ਲਿੰਸੇ ਡੋਨਾਵਨ ਮਾਡਲਿੰਗ ਅਤੇ ਰੀਅਲ ਅਸਟੇਟ 'ਚ ਪੈਸਾ ਲਗਾ ਕੇ ਕਰੋੜਪਤੀ ਬਣ ਗਈ ਹੈ।
ਹੁਣ ਇਸ ਉਮਰ ਵਿਚ ਉਹ ਖੁਸ਼ਹਾਲ ਜ਼ਿੰਦਗੀ ਜੀਅ ਰਹੀ ਹੈ ਅਤੇ ਉਸ ਦੇ ਸ਼ੌਕ ਵੀ ਵੱਖਰੇ ਹਨ। ਇਕ ਵੈੱਬਸਾਈਟ ਨਾਲ ਗੱਲਬਾਤ ਕਰਦਿਆਂ, ਉਸ ਨੇ ਦੱਸਿਆ ਕਿ ਉਹ ਫਲੋਰੀਡਾ ਦੀ ਪਾਮ ਬੀਚ ਤੋਂ ਲਾਸ ਏਂਜਲਸ ਤੱਕ ਅਕਸਰ ਯਾਤਰਾ ਕਰਦੀ ਹੈ ਜਿੱਥੇ ਉਹ ਆਪਣੇ ਸੁਪਨਿਆਂ ਦੇ ਘਰ ਦੀ ਤਲਾਸ਼ ਕਰ ਰਹੀ ਹੈ। ਇਸ ਦੌਰਾਨ ਇਕ ਵਾਰ ਉਸ ਨੂੰ ਕੁੱਤੇ ਲਈ ਜੰਜੀਰ ਦੀ ਲੋੜ ਸੀ। ਫਿਰ ਉਸ ਨੇ ਲਾਸ ਏਂਜਲਸ ਵਿਚ ਰੋਡੀਓ ਡਰਾਈਵ ਤੱਕ 4 ਹਜ਼ਾਰ ਕਿਲੋਮੀਟਰ ਦਾ ਸਫ਼ਰ ਕੀਤਾ, ਜਿੱਥੋਂ ਉਸ ਨੇ ਕੁੱਤੇ ਲਈ ਖਰੀਦਦਾਰੀ ਕੀਤੀ।
ਲਿੰਸੇ ਨੇ ਦੱਸਿਆ ਕਿ ਉਸ ਨੇ ਆਪਣੇ ਕੁੱਤੇ ਲਈ ਲੁਈਸ ਵਿਟਨ ਕਾਲਰ 83 ਹਜ਼ਾਰ ਰੁਪਏ ਵਿਚ ਖਰੀਦਿਆ। ਉਸ ਨੇ ਕੁੱਤੇ ਲਈ ਕੁੱਲ 2 ਲੱਖ ਰੁਪਏ ਤੋਂ ਵੱਧ ਦੀ ਖਰੀਦਦਾਰੀ ਕੀਤੀ। ਹਾਲਾਂਕਿ ਉਸ ਨੇ ਕਿਹਾ ਕਿ ਉਹ ਹਮੇਸ਼ਾ ਸਮਾਰਟ ਸ਼ਾਪਿੰਗ ਵਿਚ ਵਿਸ਼ਵਾਸ ਕਰਦੀ ਹੈ ਤਾਂ ਜੋ ਉਹ ਰੀਅਲ ਅਸਟੇਟ ਵਿੱਚ ਕਾਫ਼ੀ ਪੈਸਾ ਲਗਾ ਸਕੇ।
ਉਸ ਨੇ ਦੱਸਿਆ ਕਿ ਉਹ 10 ਸਾਲ ਦੀ ਉਮਰ ਤੋਂ ਹੀ ਕੰਮ ਕਰਨਾ ਚਾਹੁੰਦੀ ਸੀ। 17 ਸਾਲ ਦੀ ਉਮਰ ਤੱਕ, ਉਸ ਨੇ ਫੈਸ਼ਨ ਲਾਈਵ ਸਟ੍ਰੀਮਿੰਗ ਕਰਕੇ ਲਗਭਗ ਹਰ ਰੋਜ਼ 42 ਹਜ਼ਾਰ ਰੁਪਏ ਤੱਕ ਕਮਾਉਣਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਉਸ ਨੇ ਉਸ ਪੈਸੇ ਨੂੰ ਰੀਅਲ ਅਸਟੇਟ ਵਿਚ ਨਿਵੇਸ਼ ਕੀਤਾ ਅਤੇ ਅੱਜ ਉਸ ਨੇ ਆਪਣੇ ਲਈ ਵੱਡੀ ਕਮਾਈ ਦਾ ਸਾਧਨ ਲੱਭ ਲਿਆ ਹੈ।