
ਇਕ ਚੀਨੀ ਜੋਡ਼ੇ ਨੇ ਦੁਬਈ ਦੇ ਇਕ ਦੁਕਾਨ ਤੋਂ 300,000 ਦਿਰਹਮ (ਲਗਭੱਗ 81,000 ਡਾਲਰ) ਕੀਮਤ ਦਾ ਹੀਰਾ ਚੋਰੀ ਕਰ ਲਿਆ ਅਤੇ ਫਿਰ ਸੰਯੁਕਤ ਅਰਬ ਅ...
ਦੁਬਈ : (ਪੀਟੀਆਈ) ਇਕ ਚੀਨੀ ਜੋਡ਼ੇ ਨੇ ਦੁਬਈ ਦੀ ਇਕ ਦੁਕਾਨ ਤੋਂ 300,000 ਦਿਰਹਮ (ਲਗਭੱਗ 81,000 ਡਾਲਰ) ਕੀਮਤ ਦਾ ਹੀਰਾ ਚੋਰੀ ਕਰ ਲਿਆ ਅਤੇ ਫਿਰ ਸੰਯੁਕਤ ਅਰਬ ਅਮੀਰਾਤ ਤੋਂ ਭੱਜ ਨਿਕਲਿਆ। ਜੋਡ਼ੇ ਨੂੰ 20 ਘੰਟਿਆਂ ਦੇ ਅੰਦਰ ਮੁੰਬਈ ਹਵਾਈ ਅੱਡੇ ਤੋਂ ਗ੍ਰਿਰਫਤਾਰ ਕਰ ਲਿਆ ਗਿਆ ਹੈ। ਇਕ ਰਿਪੋਰਟ ਦੇ ਮੁਤਾਬਕ, ਇਕ ਅਧਿਕਾਰੀ ਨੇ ਕਿਹਾ ਕਿ ਸੰਯੁਕਤ ਅਰਬ ਅਮੀਰਾਤ (ਯੂਏਈ) ਤੋਂ ਤਸਕਰੀ ਕੀਤੇ ਜਾਣ ਤੋਂ ਬਾਅਦ 3.27 ਕੈਰਟ ਦਾ ਹੀਰਾ ਭਾਰਤ ਵਿਚ ਮਹਿਲਾ ਦੇ ਢਿੱਡ ਦੇ ਅੰਦਰੋਂ ਮਿਲਿਆ।
Diamond stolen from Dubai, couple arrested in India
ਅਧਿਕਾਰੀ ਨੇ ਦੱਸਿਆ ਕਿ ਉਮਰ ਦੇ ਚੌਥੇ ਦਹਾਕੇ ਵਿਚ ਚੱਲ ਰਹੇ ਜੋਡ਼ੇ ਨੇ ਦੁਬਈ ਦੇ ਦੀਰਾ ਸਥਿਤ ਇਕ ਗਹਿਣੇ ਦੀ ਦੁਕਾਨ ਤੋਂ ਹੀਰਾ ਚੋਰੀ ਕਰ ਲਿਆ ਅਤੇ ਝੱਟਪੱਟ ਦੇਸ਼ ਤੋਂ ਫਰਾਰ ਹੋ ਗਏ। ਖਬਰਾਂ ਦੇ ਮੁਤਾਬਕ ਮੁੰਬਈ ਤੋਂ ਹੋ ਕੇ ਹਾਂਗ ਕਾਂਗ ਜਾਣ ਦੀ ਕੋਸ਼ਿਸ਼ ਕਰਦੇ ਸਮੇਂ ਦੋਨੇ ਧਰੇ ਗਏ। ਜੋਡ਼ੇ ਨੂੰ ਇੰਟਰਪੋਲ ਅਤੇ ਭਾਰਤੀ ਪੁਲਿਸ ਦੇ ਸਹਿਯੋਗ ਨਾਲ ਵਾਪਸ ਯੂਏਈ ਲਿਆਇਆ ਗਿਆ। ਪੁਲਿਸ ਨੇ ਸਟੋਰ ਵਿਚ ਲੱਗੇ ਸੀਸੀਟੀਵੀ ਦੀ ਫੁਟੇਜ ਜਾਰੀ ਕੀਤੀ, ਜਿਸ ਵਿਚ ਜੋੜਾ ਗਹਿਣੇ ਦੀ ਦੁਕਾਨ ਵਿਚ ਦਾਖਲ ਹੁੰਦਾ ਨਜ਼ਰ ਆ ਰਿਹਾ ਹੈ।
Diamond stolen from Dubai, couple arrested in India
ਫੁਟੇਜ ਵਿਚ ਦਿਖ ਰਿਹਾ ਹੈ ਕਿ ਵਿਅਕਤੀ ਸਟਾਫ ਤੋਂ ਰਤਨਾਂ ਬਾਰੇ ਪੁੱਛਗਿਛ ਕਰ ਉਨ੍ਹਾਂ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਦੋਂ ਕਿ ਮਹਿਲਾ ਸਫੇਦ ਰੰਗ ਦਾ ਹੀਰਾ ਚੁਰਾਉਂਦੀ ਨਜ਼ਰ ਆ ਰਹੀ ਹੈ। ਉਸ ਨੇ ਹੀਰਾ ਚੁਰਾ ਕੇ ਅਪਣੀ ਜੈਕੇਟ ਵਿਚ ਰੱਖ ਲਿਆ ਅਤੇ ਆਦਮੀ ਦੇ ਨਾਲ ਦੁਕਾਨ ਤੋਂ ਨਿਕਲ ਗਈ। ਅਪਰਾਧ ਜਾਂਚ ਵਿਭਾਗ ਦੇ ਨਿਰਦੇਸ਼ਕ ਕਰਨਲ ਅਦੇਲ ਅਲ ਜੋਕਰ ਨੇ ਕਿਹਾ ਕਿ ਜੋਡ਼ੇ ਨੇ ਹੀਰਾ ਚੁਰਾਉਣ ਦੀ ਗੱਲ ਕਬੂਲ ਕਰ ਲਈ ਹੈ। ਰਿਪੋਰਟ ਦੇ ਮੁਤਾਬਕ, ਇਕ ਐਕਸ - ਰੇ ਸਕੈਨ ਵਿਚ ਮਹਿਲਾ ਦੇ ਢਿੱਡ ਵਿਚ ਹੀਰਾ ਦਿਖਿਆ, ਜਿਸ ਤੋਂ ਬਾਅਦ ਹੀਰਾ ਬਰਾਮਦ ਕਰਨ ਲਈ ਇਕ ਡਾਕਟਰ ਨੂੰ ਬੁਲਾਇਆ ਗਿਆ।