ਦੁਨੀਆਂ ਭਰ 'ਚ ਵਧ ਰਹੀ ਮਹਿੰਗਾਈ, ਅਨਾਜ ਅਤੇ ਤੇਲ ਦੀਆਂ ਕੀਮਤਾਂ 10 ਸਾਲ ਦੇ ਉੱਚ ਪੱਧਰ 'ਤੇ-UN
Published : Nov 5, 2021, 10:07 pm IST
Updated : Nov 5, 2021, 10:09 pm IST
SHARE ARTICLE
World food prices hit new 10-year high in October
World food prices hit new 10-year high in October

ਸੰਯੁਕਤ ਰਾਸ਼ਟਰ ਦੇ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਨੇ ਕਿਹਾ ਹੈ ਕਿ ਪਿਛਲੇ ਸਾਲ ਦੁਨੀਆ ਭਰ 'ਚ ਖਾਣ-ਪੀਣ ਦੀਆਂ ਚੀਜ਼ਾਂ 30 ਫੀਸਦੀ ਜ਼ਿਆਦਾ ਮਹਿੰਗੀਆਂ ਹੋ ਗਈਆਂ ਹਨ।

 

ਵਾਸ਼ਿੰਗਟਨ: ਦੁਨੀਆ ਭਰ ਵਿਚ ਇਸ ਸਮੇਂ ਬੀਤੇ ਦਸ ਸਾਲਾਂ ਵਿਚ ਸਭ ਤੋਂ ਜ਼ਿਆਦਾ ਮਹਿੰਗਾਈ ਹੈ। ਸੰਯੁਕਤ ਰਾਸ਼ਟਰ ਦੇ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ (ਐੱਫਏਓ) ਨੇ ਕਿਹਾ ਹੈ ਕਿ ਪਿਛਲੇ ਸਾਲ ਦੁਨੀਆ ਭਰ 'ਚ ਖਾਣ-ਪੀਣ ਦੀਆਂ ਚੀਜ਼ਾਂ 30 ਫੀਸਦੀ ਜ਼ਿਆਦਾ ਮਹਿੰਗੀਆਂ ਹੋ ਗਈਆਂ ਹਨ। ਸੰਯੁਕਤ ਰਾਸ਼ਟਰ ਦੀ ਇਹ ਰਿਪੋਰਟ ਦੱਸਦੀ ਹੈ ਕਿ ਦੁਨੀਆ ਭਰ ਵਿਚ ਅਨਾਜ ਅਤੇ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਅਕਤੂਬਰ ਮਹੀਨੇ 'ਚ ਹੀ ਸਬਜ਼ੀਆਂ ਦੇ ਤੇਲ 'ਚ 10 ਫੀਸਦੀ ਦਾ ਉਛਾਲ ਆਇਆ ਹੈ। ਸਪਲਾਈ ਵਿਚ ਰੁਕਾਵਟ, ਫੈਕਟਰੀਆਂ ਦਾ ਬੰਦ ਹੋਣਾ ਅਤੇ ਰਾਜਨੀਤਿਕ ਤਣਾਅ ਕਾਰਨ ਭਾਅ ਵਧਦੇ ਜਾ ਰਹੇ ਹਨ।

United nations rejects third party mediation in kashmir over pakistan appealUnited nations 

ਐੱਫਏਓ ਦਾ ਕਹਿਣਾ ਹੈ ਕਿ ਅਨਾਜ ਦੀਆਂ ਕੀਮਤਾਂ ਵਿਚ ਸਾਲਾਨਾ 22% ਦਾ ਵਾਧਾ ਹੋਇਆ ਹੈ। ਕੈਨੇਡਾ, ਰੂਸ ਅਤੇ ਅਮਰੀਕਾ ਵਰਗੇ ਵਧ ਰਹੇ ਕਣਕ ਉਤਪਾਦਕ ਦੇਸ਼ਾਂ ਵਿਚ ਫਸਲ ਘੱਟ ਹੋਣ ਕਾਰਨ ਇਕ ਸਾਲ ਦੇ ਅੰਦਰ ਕਣਕ ਦੀਆਂ ਕੀਮਤਾਂ ਵਿਚ 40 ਫੀਸਦੀ ਦਾ ਵਾਧਾ ਹੋਇਆ ਹੈ। ਕਰਟਿਨ ਬਿਜ਼ਨਸ ਸਕੂਲ ਦੇ ਖੇਤੀਬਾੜੀ ਮਾਹਿਰ ਪੀਟਰ ਬੈਟ ਕਹਿੰਦੇ ਹਨ, “ਜਿੱਥੋਂ ਤੱਕ ਅਨਾਜ ਦੀ ਗੱਲ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਮੌਸਮੀ ਤਬਦੀਲੀ ਕਾਰਨ ਇਸ ਸਥਿਤੀ ਦਾ ਸਾਹਮਣਾ ਕਰ ਰਹੇ ਹਾਂ। ਕਈ ਥਾਵਾਂ 'ਤੇ ਝਾੜ ਬਹੁਤ ਘੱਟ ਹੋ ਰਿਹਾ ਹੈ।''

World food prices hit new 10-year high in OctoberWorld food prices hit new 10-year high in October

ਐਫਏਓ ਨੇ ਕਿਹਾ ਕਿ ਪਾਮ, ਸੋਇਆ, ਸੂਰਜਮੁਖੀ ਅਤੇ ਰੇਪਸੀਡ ਤੇਲਾਂ ਦੀਆਂ ਕੀਮਤਾਂ ਵਿਚ ਵਾਧੇ ਨਾਲ ਸਬਜ਼ੀਆਂ ਵਾਲੇ ਤੇਲ ਦੀਆਂ ਕੀਮਤਾਂ ਦੇ ਸੂਚਕਾਂਕ ਵਿਚ ਤੇਜ਼ੀ ਆਈ ਹੈ। ਸੰਸਥਾ ਦਾ ਕਹਿਣਾ ਹੈ ਕਿ ਮਲੇਸ਼ੀਆ ਵਿਚ ਪਾਮ ਤੇਲ ਦੇ ਉਤਪਾਦਨ ਵਿਚ ਕਮੀ ਕਾਰਨ ਪ੍ਰਵਾਸੀ ਕਾਮਿਆਂ ਦੀ ਕਮੀ ਵੀ ਹੈ। ਮਜ਼ਦੂਰਾਂ ਦੀ ਘਾਟ ਉਤਪਾਦਨ ਅਤੇ ਖੁਰਾਕੀ ਵਸਤਾਂ ਦੀ ਦੁਨੀਆ ਦੇ ਹੋਰ ਹਿੱਸਿਆਂ ਵਿਚ ਢੋਆ-ਢੁਆਈ ਦੀ ਲਾਗਤ ਨੂੰ ਵਧਾ ਰਹੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement