
ਪੁਲਾੜ ਦੇ ਖੇਤਰ 'ਚ ਭਾਰਤ ਨੂੰ ਇਕ ਹੋਰ ਵੱਡੀ ਸਫਲਾਤਾ ਹੱਥ ਲਗੀ ਹੈ ਤੁਹਾਨੂੰ ਦੱਸ ਦਈਏ ਕਿ ਭਾਰਤੀ ਪੁਲਾੜ ਰੀਸਰਚ ਇੰਸਟੀਚਿਉਟ ਨੇ ਬੁਧਵਾਰ ਨੂੰ ਸਵੇਰ ਹੁਣ ਤੱਕ ਦੀ ...
ਇਸਰੋ (ਭਾਸ਼ਾ): ਪੁਲਾੜ ਦੇ ਖੇਤਰ 'ਚ ਭਾਰਤ ਨੂੰ ਇਕ ਹੋਰ ਵੱਡੀ ਸਫਲਾਤਾ ਹੱਥ ਲਗੀ ਹੈ ਤੁਹਾਨੂੰ ਦੱਸ ਦਈਏ ਕਿ ਭਾਰਤੀ ਪੁਲਾੜ ਰੀਸਰਚ ਇੰਸਟੀਚਿਉਟ ਨੇ ਬੁਧਵਾਰ ਨੂੰ ਸਵੇਰ ਹੁਣ ਤੱਕ ਦੀ ਸਭ ਤੋਂ ਵੱਡੀ ਸੈਟੇਲਾਈਟ ਜੀਐਸਏਟੀ-11 ਨੂੰ ਲਾਂਚ ਕੀਤਾ ਹੈ ਜਿਸ ਨੇ ਫ੍ਰਾਂਸ ਗਯਾਨਾ ਤੋਂ ਯੂਰਪੀ ਪੁਲਾੜ ਏਜੰਸੀ ਦੇ ਰਾਕਟ ਤੋਂ ਉਡਾਣ ਭਰੀ ਹੈ। ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਮੁਤਾਬਕ ਜੀਸੈਟ-11 ਦਾ ਭਾਰ 5,854 ਕਿਲੋਗ੍ਰਾਮ ਹੈ ਅਤੇ ਇਹ ਹੁਣ ਤੱਕ ਦਾ ਬਣਾਇਆ ਸਭ ਤੋਂ ਵੱਡਾ ਸੈਟੇਲਾਇਟ ਹੈ।
GSAT-11
ਦੱਸ ਦਈਏ ਕਿ ਇਹ ਜਿਓਸਟੇਸ਼ਨਰੀ ਸੈਟੇਲਾਈਟ ਧਰਤੀ ਦੀ ਸਤਿਹ ਤੋਂ 36,000 ਕਿਲੋਮੀਟਰ ਉੱਤੇ ਓਰਬਿਟ ਵਿਚ ਰਹੇਗਾ। ਸੈਟੇਲਾਈਟ ਇੰਨਾ ਵੱਡਾ ਹੈ ਕਿ ਇਸ ਦਾ ਹਰ ਸੋਲਰ ਪੈਨਲ ਚਾਰ ਮੀਟਰ ਤੋਂ ਵੱਧ ਲੰਬਾ ਹੈ, ਜੋ ਕਿ ਇਕ ਸਿਡਾਨ ਕਾਰ ਦੇ ਬਰਾਬਰ ਹੈ। ਮੰਨੇ-ਪ੍ਰਮੰਨੇ ਵਿਗਿਆਨੀ ਪੱਤਰਕਾਰ ਪੱਲਵ ਬਾਗਲਾ ਨੇ ਪੱਤਰਕਾਰਾਂ ਨਾਲ ਗੱਲ ਬਾਤ ਕਰਦੇ ਹੋਏ ਦੱਸਿਆ ਕਿ ਜੀਸੈਟ-11 ਬਹੁਤ ਸਾਰੇ ਮਾਇਨਿਆਂ ਵਿਚ ਖਾਸ ਹੈ।
Isros satellite
ਇਹ ਭਾਰਤ 'ਚ ਬਣਿਆ ਹੁਣ ਤੱਕ ਦਾ ਸਭ ਤੋਂ ਵੱਡਾ ਸੈਟੇਲਾਇਟ ਹੈ। ਉਨ੍ਹਾਂ ਨੇ ਦੱਸਿਆ ਕਿ ਭਾਰੀ ਸੈਟੇਲਾਈਟ ਦਾ ਇਹ ਮਤਲਬ ਨਹੀਂ ਹੈ ਕਿ ਉਹ ਘੱਟ ਕੰਮ ਕਰੇਗਾ। ਕਮਿਊਨੀਕੇਸ਼ਨ ਸੈਟੇਲਾਈਟ ਦੇ ਮਾਮਲੇ 'ਚ ਵਿਸ਼ਾਲ ਹੋਣ ਦਾ ਮਤਲਬ ਹੈ ਕਿ ਉਹ ਬਹੁਤ ਤਾਕਤਵਰ ਹੈ ਅਤੇ ਲੰਬੇ ਸਮੇਂ ਤੱਕ ਕੰਮ ਕਰਨ ਦੀ ਸਮਰੱਥਾ ਰੱਖਦਾ ਹੈ। ਦੱਸ ਦਈਏ ਕਿ ਇਹ ਇਸਰੋ ਦੀ ਸਭ ਤੋਂ ਵੱਡੀ ਸਫਲਤਾ ਮੰਨੀ ਜਾ ਰਹੀ ਹੈ।
ਇਸ ਨਾਲ ਭਾਰਤ 'ਚ ਇਨੰਟਰਨੈਟ ਦੀ ਸਪੀਡ ਵਧਾਉਣ 'ਚ ਮਦਦ ਮਿਲੇਗੀ। ਦੂਜੇ ਪਾਸੇ ਕਿਹਾ ਜਾ ਰਿਹਾ ਹੈ ਕਿ ਇਹ ਸਫਲਤਾ ਟੈਲਿਕੋਮ ਸੈਕਟਰ ਦੇ ਲਈ ਵਰਦਾਨ ਸਾਬਤ ਹੋ ਸਕਦਾ ਹੈ ਕਿਉਂਕਿ ਇਸ ਦੀ ਮਦਦ ਨਾਲ ਇੰਟਨੈਟ ਦੀ ਸਪੀਡ 14 ਜੀ.ਬੀ.ਪੀ.ਐਸ ਤੱਕ ਹੋ ਸਕਦੀ ਹੈ। ਬਾਗਲਾ ਮੁਤਾਬਕ ਹੁਣ ਤੱਕ ਬਣੇ ਸਾਰੇ ਸੈਟੇਲਾਈਟਜ਼ ਵਿਚ ਇਹ ਸਭ ਤੋਂ ਜ਼ਿਆਦਾ ਬੈਂਡਵਿਡਥ ਨਾਲ ਲੈਣ ਵਾਲਾ ਉਪ-ਗ੍ਰਹਿ ਵੀ ਹੈ ਅਤੇ ਇਸ ਨਾਲ ਪੂਰੇ ਭਾਰਤ ਵਿੱਚ ਇੰਟਰਨੈਟ ਦੀ ਸਹੂਲਤ ਮਿਲੇਗੀ।
ਇਹ ਵੀ ਖਾਸ ਗੱਲ ਹੈ ਕਿ ਇਸ ਨੂੰ ਪਹਿਲਾਂ ਦੱਖਣੀ ਅਮਰੀਕਾ ਭੇਜਿਆ ਗਿਆ ਸੀ, ਪਰ ਟੈਸਟਿੰਗ ਲਈ ਦੁਬਾਰਾ ਬੁਲਾਇਆ ਗਿਆ। ਪਹਿਲਾਂ ਜੀਸੈਟ -11 ਨੂੰ ਇਸੇ ਸਾਲ ਮਾਰਚ-ਅਪ੍ਰੈਲ ਵਿੱਚ ਭੇਜਿਆ ਜਾਣਾ ਸੀ ਪਰ ਜੀਸੈਟ -6 ਏ ਮਿਸ਼ਨ ਦੇ ਨਾਕਾਮ ਹੋਣ ਤੋਂ ਬਾਅਦ ਇਸ ਨੂੰ ਟਾਲ ਦਿੱਤਾ ਗਿਆ। 29 ਮਾਰਚ ਨੂੰ ਰਵਾਨਾ ਹੋਏ ਜੀਸੈਟ-6 ਏ ਤੋਂ ਸਿਗਨਲ ਲਾਸ ਦੇ ਕਾਰਨ ਇਲੈਕਟਰੀਕਲ ਸਰਕਟ ਵਿੱਚ ਗੜਬੜੀ ਹੈ।
ਅਜਿਹਾ ਖਦਸ਼ਾ ਹੈ ਕਿ ਜੀਸੈਟ -11 ਵਿਚ ਇਹੀ ਮੁਸ਼ਕਲ ਸਾਹਮਣੇ ਆ ਸਕਦੀ ਹੈ, ਇਸ ਲਈ ਇਸਦੀ ਲਾਂਚਿੰਗ ਨੂੰ ਰੋਕਿਆ ਗਿਆ ਸੀ। ਇਸ ਤੋਂ ਬਾਅਦ ਕਈ ਟੈਸਟ ਕੀਤੇ ਗਏ ਅਤੇ ਸਾਹਮਣੇ ਆਇਆ ਕਿ ਸਾਰੇ ਸਿਸਟਮ ਠੀਕ ਹਨ। ਖਾਸ ਗੱਲ ਇਹ ਹੈ ਕਿ ਇਸਰੋ ਦਾ ਭਾਰੀ ਵਜ਼ਨ ਚੁੱਕਣ ਵਾਲੇ ਰਾਕੇਟ ਜੀਐਸਐਲਵੀ-3 ਚਾਰ ਟਨ ਵਜ਼ਨ ਨੂੰ ਚੁੱਕ ਸਕਦਾ ਹੈ। ਚਾਰ ਟਨ ਤੋਂ ਜ਼ਿਆਦਾ ਭਾਰ ਵਾਲੇ ਇਸਰੋ ਦੇ ਪੇਲੋਡ ਫ੍ਰਾਂਸੀਸੀ ਗਯਾਨਾ ਵਿਚ ਯੂਰੋਪੀ ਸਪੇਸਪੋਰਟ ਤੋਂ ਭੇਜੇ ਜਾਂਦੇ ਹਨ।
ਪੱਲਵ ਬਾਗਲਾ ਨੇ ਦੱਸਿਆ ਕਿ ਇਸਰੋ ਕੋਲ ਤਕਰੀਬਨ ਚਾਰ ਟਨ ਵਜ਼ਨੀ ਸੈਟੇਲਾਈਟ ਨੂੰ ਭੇਜਣ ਦੀ ਸਮਰੱਥਾ ਹੈ ਪਰ ਜੀਸੈਟ-11 ਦਾ ਭਾਰ 6 ਟਨ ਦੇ ਨੇੜੇ ਹੈ।