ਚੀਨੀ ਪੁਰਸ਼ਾਂ ਨੂੰ ਵਿਆਹ ਦੀ ਆੜ 'ਚ ਵੇਚੀਆਂ ਗਈਆਂ 629 ਪਾਕਿ ਕੁੜੀਆਂ
Published : Dec 5, 2019, 9:14 am IST
Updated : Dec 5, 2019, 9:14 am IST
SHARE ARTICLE
Hundreds of Pakistani girls sold as brides to Chinese men
Hundreds of Pakistani girls sold as brides to Chinese men

ਪਾਕਿਸਤਾਨੀ ਦੀ ਲੱਗਭਗ 629 ਕੁੜੀਆਂ ਅਤੇ ਔਰਤਾਂ ਨੂੰ ਲਾੜੀ ਦੇ ਰੂਪ ਵਿਚ ਚੀਨੀ ਪੁਰਸ਼ਾਂ ਨੂੰ ਵੇਚਿਆ ਗਿਆ ਜੋ ਉਨ੍ਹਾਂ ਨੂੰ ਚੀਨ ਲੈ ਗਏ।

ਇਸਲਾਮਾਬਾਦ : ਪਾਕਿਸਤਾਨੀ ਦੀ ਲੱਗਭਗ 629 ਕੁੜੀਆਂ ਅਤੇ ਔਰਤਾਂ ਨੂੰ ਲਾੜੀ ਦੇ ਰੂਪ ਵਿਚ ਚੀਨੀ ਪੁਰਸ਼ਾਂ ਨੂੰ ਵੇਚਿਆ ਗਿਆ ਜੋ ਉਨ੍ਹਾਂ ਨੂੰ ਚੀਨ ਲੈ ਗਏ। ਦੇਸ਼ ਦੇ ਗਰੀਬ ਅਤੇ ਕਮਜ਼ੋਰ ਵਰਗ ਦੇ ਲੋਕਾਂ ਦਾ ਸ਼ੋਸ਼ਣ ਕਰਨ ਵਾਲੇ ਤਸਕਰਾਂ ਦੇ ਨੈੱਟਵਰਕ ਦਾ ਪਰਦਾਫ਼ਾਸ਼ ਕਰਨ ਦਾ ਸੰਕਲਪ ਲੈਣ ਵਾਲੇ ਪਾਕਿਸਤਾਨੀ ਜਾਂਚ ਕਰਤਾਵਾਂ ਨੇ ਇਹ ਸੂਚੀ ਤਿਆਰ ਕੀਤੀ ਹੈ।

Hundreds of Pakistani girls sold as brides to Chinese menHundreds of Pakistani girls sold as brides to Chinese men

ਇਹ ਸੂਚੀ 2018 ਤੋਂ ਬਾਅਦ ਤਸਕਰੀ ਦੀਆਂ ਯੋਜਨਾਵਾਂ ਵਿਚ ਫਸੀਆਂ ਔਰਤਾਂ ਦੀ ਸਭ ਤੋਂ ਠੀਕ ਗਿਣਤੀ ਉਪਲਬੱਧ ਕਰਾਉਂਦੀ ਹੈ। ਜਾਂਚ ਸਬੰਧੀ ਜਾਣਕਾਰੀ ਰੱਖਣ ਵਾਲੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹਾ ਸਰਕਾਰੀ ਅਧਿਕਾਰੀਆਂ ਦੇ ਦਬਾਅ ਕਾਰਨ ਹੈ ਜੋ ਪਾਕਿਸਤਾਨ ਦੇ ਬੀਜਿੰਗ ਨਾਲ ਮੁਨਾਫਾ ਸੰਬੰਧਾਂ ਨੂੰ ਠੇਸ ਪਹੁੰਚਾਉਣ ਤੋਂ ਡਰਦਾ ਹੈ।

Hundreds of Pakistani girls sold as brides to Chinese menHundreds of Pakistani girls sold as brides to Chinese men

ਅਕਤੂਬਰ ਵਿਚ ਫੈਸਲਾਬਾਦ ਦੀ ਇਕ ਅਦਾਲਤ ਨੇ ਤਸਕਰੀ ਮਾਮਲੇ ਵਿਚ ਦੋਸ਼ੀ 31 ਚੀਨੀ ਨਾਗਰਿਕਾਂ ਨੂੰ ਬਰੀ ਕਰ ਦਿਤਾ ਸੀ। ਅਦਾਲਤ ਦੇ ਇਕ ਅਧਿਕਾਰੀ ਅਤੇ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇਕ ਪੁਲਿਸ ਅਧਿਕਾਰੀ ਨੇ ਨਾਮ ਨਾ ਦੱਸਣ ਦੀ ਸ਼ਰਤ 'ਤੇ ਦਸਿਆ ਕਿ ਜਿਹੜੀਆਂ ਔਰਤਾਂ ਦਾ ਪੁਲਿਸ ਨੇ ਇੰਟਰਵਿਊ ਲਿਆ, ਉਨ੍ਹਾਂ ਵਿਚੋਂ ਕਈਆਂ ਨੇ ਗਵਾਹੀ ਦੇਣ ਤੋਂ ਇਨਕਾਰ ਕਰ ਦਿਤਾ ਕਿਉਂਕਿ ਉਨ੍ਹਾਂ ਨੂੰ ਜਾਂ ਤਾਂ ਧਮਕੀ ਦਿੱਤੀ ਗਈ ਸੀ ਜਾਂ ਉਨ੍ਹਾਂ ਨੂੰ ਚੁੱਪ ਕਰਾ ਦਿਤਾ ਗਿਆ ਸੀ।

Hundreds of Pakistani girls sold as brides to Chinese menHundreds of Pakistani girls sold as brides to Chinese men

ਇਸ ਸਮੇਂ ਸਰਕਾਰ ਨੇ ਤਸਕਰੀ ਦੇ ਨੈੱਟਵਰਕ ਦਾ ਪਿੱਛਾ ਕਰਨ ਵਾਲੀ ਫੈਡਰਲ ਜਾਂਚ ਏਜੰਸੀ ਦੇ ਅਧਿਕਾਰੀਆਂ 'ਤੇ ਦਬਾਅ ਪਾਉਂਦੇ ਹੋਏ ਜਾਂਚ ਰੋਕਣ ਦੀ ਮੰਗ ਕੀਤੀ ਹੈ। ਇਕ ਈਸਾਈ ਕਾਰਕੁੰਨ ਸਲੀਮ ਇਕਬਾਲ, ਜਿਸ ਨੇ ਚੀਨ ਤੋਂ ਕਈ ਨੌਜਵਾਨ ਕੁੜੀਆਂ ਨੂੰ ਬਚਾਉਣ ਵਿਚ ਮਾਤਾ-ਪਿਤਾ ਦੀ ਮਦਦ ਕੀਤੀ ਹੈ ਅਤੇ ਅਜਿਹਾ ਕਰਨ ਤੋਂ ਦੂਜਿਆਂ ਨੂੰ ਰੋਕਿਆ ਹੈ, ਨੂੰ ਉੱਥੇ ਭੇਜਿਆ ਜਾ ਰਿਹਾ ਹੈ।

Hundreds of Pakistani girls sold as brides to Chinese menHundreds of Pakistani girls sold as brides to Chinese men

ਇਕਬਾਲ ਨੇ ਇਕ ਇੰਟਰਵਿਊ ਵਿਚ ਕਿਹਾ,''ਕੁਝ ਐੱਫ.ਆਈ.ਏ. ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਸੀ।'' ਸ਼ਿਕਾਇਤਾਂ ਬਾਰੇ ਪੁੱਛੇ ਜਾਣ 'ਤੇ ਪਾਕਿਸਤਾਨ ਦੇ ਗ੍ਰਹਿ ਅਤੇ ਵਿਦੇਸ਼ ਮੰਤਰਾਲੇ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿਤਾ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਇਸ ਸੂਚੀ ਤੋਂ ਅਣਜਾਣ ਹੈ। ਅਧਿਕਾਰੀਆਂ ਨੇ ਕਿਹਾ,''ਕੋਈ ਵੀ ਕੁੜੀਆਂ ਦੀ ਮਦਦ ਲਈ ਕੁਝ ਨਹੀਂ ਕਰ ਰਿਹਾ। ਪੂਰਾ ਰੈਕੇਟ ਜਾਰੀ ਹੈ ਅਤੇ ਵੱਧ ਰਿਹਾ ਹੈ।''

Hundreds of Pakistani girls sold as brides to Chinese menHundreds of Pakistani girls sold as brides to Chinese men

ਜਾਂਚ ਕਰਤਾਵਾਂ ਨੇ ਪਾਕਿਸਤਾਨ ਦੀ ਏਕੀਕ੍ਰਿਤ ਸੀਮਾ ਪ੍ਰਬੰਧਨ ਪ੍ਰਣਾਲੀ ਤੋਂ 629 ਔਰਤਾਂ ਦੀ ਸੂਚੀ ਨੂੰ ਇਕੱਠੇ ਰੱਖਿਆ ਜੋ ਦੇਸ਼ ਦੇ ਹਵਾਈ ਅੱਡਿਆਂ 'ਤੇ ਡਿਜ਼ੀਟਲ ਦਸਤਾਵੇਜ਼ਾਂ ਨੂੰ ਰਿਕਾਰਡ ਕਰਦੀ ਹੈ। ਜਾਣਕਾਰੀ ਵਿਚ ਕੁੜੀਆਂ ਦਾ ਰਾਸ਼ਟਰੀ ਪਛਾਣ ਨੰਬਰ, ਉਨ੍ਹਾਂ ਦੇ ਚੀਨੀ ਪਤੀਆਂ ਦੇ ਨਾਮ ਅਤੇ ਉਨ੍ਹਾਂ ਦੇ ਵਿਆਹ ਦੀਆਂ ਤਰੀਕਾਂ ਸ਼ਾਮਲ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement