ਦੇਖੋ ਖ਼ਬਰ, ਬਰਾਤੀਆਂ ਨੇ ਵਿਆਹ ਵਿਚ ਉਡਾਏ 90 ਲੱਖ! ਵੀਡੀਉ ਵਾਇਰਲ
Published : Dec 1, 2019, 4:16 pm IST
Updated : Dec 1, 2019, 4:16 pm IST
SHARE ARTICLE
90 million rupees notes were thrown by the wedding party in jamnagar
90 million rupees notes were thrown by the wedding party in jamnagar

ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇਹ ਰਕਮ ਪੰਜ ਪਿੰਡਾਂ ਦੀਆਂ ਗਊਸ਼ਾਲਾਵਾਂ ਨੂੰ ਦਾਨ ਕੀਤੀ ਜਾਵੇਗੀ

ਗੁਜਰਾਤ: ਵਿਆਹਾਂ ਵਿਚ ਫਜੂਲਖਰਚੀ ਰੋਕਣ ਦੀ ਗੱਲ਼ ਹਮੇਸ਼ਾ ਚਰਚਾ ਵਿਚ ਰਹਿੰਦੀ ਹੈ ਪਰ ਗੁਜਰਾਤ ਵਿਚ ਕੁਝ ਵੱਖਰਾ ਹੀ ਨਜ਼ਰਾ ਵੇਖਣ ਨੂੰ ਮਿਲਿਆ। ਗੁਜਰਾਤ ਦੇ ਜਾਮਨਗਰ ਵਿਚ ਇਕ ਵਿਆਹ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

PhotoPhotoਇਸ ਵਿਆਹ ਉਤੇ ਜੋ ਖਰਚ ਹੋਇਆ ਉਹ ਤਾਂ ਹੋਇਆ ਹੀ, ਪਰ ਲਾੜੇ ਦੇ ਰਿਸ਼ਤੇਦਾਰਾਂ ਨੇ ਬਰਾਤ ਉਤੇ ਨੋਟਾਂ ਦਾ ਮੀਂਹ ਵਰ੍ਹਾ ਦਿੱਤਾ। ਦੱਸਿਆ ਜਾਂਦਾ ਹੈ ਕਿ ਬਰਾਤ ਵਿਚ ਲਾੜੇ ਦੇ ਪਰਿਵਾਰ ਵਾਲਿਆਂ ਨੇ ਇਕ-ਦੋ ਨਹੀਂ, 90 ਲੱਖ ਰੁਪਏ ਉਡਾ ਦਿੱਤੇ। ਇਸ ਵਿਆਹ ਦੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਨੋਟਾਂ ਦੇ ਬੰਡਲ ਉੱਡ ਰਹੇ ਹਨ। ਗੁਜਰਾਤ ਦੇ ਜਾਮਨਗਰ ਵਿਚ ਵਿਆਹ ਦੀ ਪਾਰਟੀ ਵਿਚ ਬਰਾਤੀਆਂ ਨੇ ਲੱਖਾਂ ਰੁਪਏ ਦੇ ਨੋਟ ਸੁੱਟ ਦਿੱਤੇ।

PhotoPhotoਸੌ ਅਤੇ ਦੋ ਸੌ ਦੇ ਨੋਟ ਹੀ ਨਹੀਂ, ਬਾਰਾਤੀਆਂ ਨੇ ਪੰਜ ਸੌ ਅਤੇ ਦੋ ਹਜ਼ਾਰ ਰੁਪਏ ਦੇ ਨੋਟ ਵੀ ਹਵਾ ਵਿਚ ਉਡਾਏ। ਨੋਟਾਂ ਦੀ ਇੱਕ ਪਰਤ ਸੜਕ ਉਤੇ ਦਿਖਾਈ ਦੇਣ ਲੱਗੀ, ਉਥੇ ਮੌਜੂਦ ਲੋਕਾਂ ਨੂੰ ਇਵੇਂ ਮਹਿਸੂਸ ਹੋਇਆ ਜਿਵੇਂ ਨੋਟਾਂ ਦੀ ਬਾਰਸ਼ ਹੋ ਰਹੀ ਹੋਵੇ। ਕਈ ਲੋਕ ਨੋਟ ਚੁੱਕਦੇ ਵੇਖੇ ਜਾ ਸਕਦੇ ਹਨ। ਦੱਸ ਦਈਏ ਕਿ ਚੇਲਾ ਪਿੰਡ ਵਿਚ ਜਡੇਜਾ ਪਰਿਵਾਰ ਦਾ ਵਿਆਹ ਸਮਾਗਮ ਸੀ।

marriagemarriage ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇਹ ਰਕਮ ਪੰਜ ਪਿੰਡਾਂ ਦੀਆਂ ਗਊਸ਼ਾਲਾਵਾਂ ਨੂੰ ਦਾਨ ਕੀਤੀ ਜਾਵੇਗੀ। ਵਿਆਹ ਤੋਂ ਬਾਅਦ ਲਾੜਾ ਰਿਸ਼ੀਰਾਜ ਜਡੇਜਾ ਹੈਲੀਕਾਪਟਰ ਉਤੇ ਲਾੜੀ ਨੂੰ ਲੈ ਕੇ ਆਇਆ। ਦੱਸਿਆ ਜਾ ਰਿਹਾ ਹੈ ਕਿ ਰਿਸ਼ੀਰਾਜ ਦੇ ਵੱਡੇ ਭਰਾ ਯਸ਼ਪਾਲ ਨੇ ਇਕ ਕਰੋੜ ਰੁਪਏ ਦੀ ਕਾਰ ਤੋਹਫੇ ਵਜੋਂ ਦਿੱਤੀ ਹੈ।

MarriageMarriageਦਸ ਦਈਏ ਕਿ ਉੱਥੇ ਹੀ ਕਈ ਲੋਕ ਬਿਲਕੁਲ ਸਾਦਾ ਵਿਆਹ ਕਰਨ ਵਿਚ ਯਕੀਨ ਰੱਖਦੇ ਹਨ ਤੇ ਉਹ ਫਜ਼ੂਲ ਖਰਚੇ ਤੋਂ ਪਰਹੇਜ਼ ਕਰਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Gujarat, Jamnagar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement