ਸਾਈਕਲ ਅਤੇ ਕਾਰ ਦੀ ਟੱਕਰ 'ਚ ਕਾਰ ਦਾ ਹੋਇਆ ਬੁਰਾ ਹਾਲ, ਤਸਵੀਰਾਂ ਵਾਇਰਲ
Published : Jan 6, 2019, 5:10 pm IST
Updated : Jan 6, 2019, 5:10 pm IST
SHARE ARTICLE
Car-Bicycle
Car-Bicycle

ਚੀਨ ਵਿਚ ਘਟੀ ਇਕ ਘਟਨਾ ਨੇ ਸਾਰਿਆਂ ਨੂੰ ਹੈਰਾਨ ਕਰ ਦਿਤਾ ਹੈ। ਸੋਸ਼ਲ ਮੀਡੀਆ 'ਤੇ ਇਕ ਤਸਵੀਰ ਕਾਫ਼ੀ ਵਾਇਰਲ ਹੋ ਰਹੀ ਹੈ। ਇਹ ਫੋਟੋ ਚੀਨ ਦੇ ਸ਼ੇਂਜੇਨ ਸ਼ਹਿਰ ਦੀ ਹੈ, ਜਿਸ...

ਬੀਜਿੰਗ : ਚੀਨ ਵਿਚ ਘਟੀ ਇਕ ਘਟਨਾ ਨੇ ਸਾਰਿਆਂ ਨੂੰ ਹੈਰਾਨ ਕਰ ਦਿਤਾ ਹੈ। ਸੋਸ਼ਲ ਮੀਡੀਆ 'ਤੇ ਇਕ ਤਸਵੀਰ ਕਾਫ਼ੀ ਵਾਇਰਲ ਹੋ ਰਹੀ ਹੈ। ਇਹ ਫੋਟੋ ਚੀਨ ਦੇ ਸ਼ੇਂਜੇਨ ਸ਼ਹਿਰ ਦੀ ਹੈ, ਜਿਸ ਵਿਚ ਸਾਈਕਲ ਅਤੇ ਕਾਰ ਦੀ ਟੱਕਰ ਤੋਂ ਬਾਅਦ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਪਰ ਸਾਈਕਲ ਬਿਲਕੁਲ ਸਹੀ - ਸਲਾਮਤ ਵਿਖਾਈ ਦੇ ਰਿਹਾ ਹੈ। ਇਸ ਫੋਟੋ ਨੂੰ ਦੇਖਣ ਤੋਂ ਬਾਅਦ ਹਰ ਕੋਈ ਸਾਈਕਲ ਦੇ ਬਾਰੇ ਵਿਚ ਜਾਣਨ ਬਾਰੇ ਉਤਸਕ ਹੈ।

Accident Accident

ਇਕ ਖ਼ਬਰ ਦੇ ਮੁਤਾਬਕ ਫੋਟੋ ਦੇਖਣ ਤੋਂ ਬਾਅਦ ਲੋਕ ਇਸ ਦੇ ਫੇਕ ਹੋਣ ਦਾ ਦਾਅਵਾ ਕਰ ਰਹੇ ਸਨ ਪਰ ਸਥਾਨਿਕ ਪੁਲਿਸ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਇਸ ਟੱਕਰ ਨਾਲ ਸਾਈਕਲ ਸਵਾਰ ਨੂੰ ਮਾਮੂਲੀ ਸੱਟਾਂ ਆਈਆਂ ਹਨ ਪਰ ਕਾਰ ਦਾ ਅੱਗੇ ਦਾ ਹਿੱਸਾ ਬੁਰੀ ਤਰ੍ਹਾਂ ਖ਼ਰਾਬ ਹੋ ਗਿਆ ਹੈ। ਸੋਸ਼ਲ ਮੀਡੀਆ 'ਤੇ ਇਸ ਫੋਟੋ ਨੂੰ ਲੈ ਕੇ ਦਿਲਚਸਪ ਪ੍ਰਤੀਕਿਰਿਆ ਆ ਰਹੀਆਂ ਹਨ, ਜਿਸ ਵਿਚ ਇਕ ਯੂਜ਼ਰ ਨੇ ਲਿਖਿਆ ਕਿ ਕੀ ਨੋਕੀਆ ਕੰਪਨੀ ਨੇ ਸਾਈਕਲ ਬਣਾਉਣੀ ਸ਼ੁਰੂ ਕਰ ਦਿਤੀ। ਜੋ ਫੋਟੋਗਰਾਫ ਵਾਇਰਲ ਹੋ ਰਹੀ ਹੈ ਉਸ ਵਿਚ ਕਾਰ ਦਾ ਬੰਪਰ ਬਿਲ‍ਕੁਲ ਹੀ ਨਸ਼‍ਟ ਹੋ ਗਿਆ ਹੈ।

ਉਥੇ ਹੀ ਸਾਈਕਲ 'ਤੇ ਨਜ਼ਰ ਮਾਰੀਏ ਤਾਂ ਇਹ ਲੱਗਦਾ ਹੈ ਕਿ ਇਸ ਨੂੰ ਕੋਈ ਵੀ ਨੁਕਸਾਨ ਨਹੀਂ ਹੋਇਆ ਹੈ। ਇਕ ਯੂਜ਼ਰ ਦਾ ਕਹਿਣਾ ਹੈ ਕਿ ਉਸ ਨੂੰ ਵੀ ਇਹੀ ਸਾਈਕਲ ਚਾਹੀਦਾ ਹੈ। ਉਥੇ ਹੀ ਸ਼ੰਘਾਈਸ‍ਟ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ 'ਤੇ ਸਾਰੇ ਲੋਕ ਇਹੀ ਸਵਾਲ ਉਠਾ ਰਹੇ ਹਨ ਕਿ ਕਿਤੇ ਇਹ ਵੀਡੀਓ ਫਰਜੀ ਤਾਂ ਨਹੀਂ ਹੈ। ਪਰ ਪੁਲਿਸ ਦੇ ਵੱਲੋਂ ਦੱਸਿਆ ਗਿਆ ਹੈ ਕਿ ਨਾ ਤਾਂ ਵੀਡੀਓ ਫਰਜੀ ਹੈ ਅਤੇ ਨਾ ਹੀ ਫੋਟੋਗਰਾਫ ਅਤੇ ਘਟਨਾ ਹਕੀਕਤ ਹੈ। ਪੁਲਿਸ ਨੇ ਵੀਡੀਓ ਜਾਰੀ ਕਰਦੇ ਹੋਏ ਕਿਹਾ ਹੈ ਕਿ ਉਹ ਨੁਕਸਾਨੀ ਕਾਰ ਅਤੇ ਸਾਈਕਲ ਨੂੰ ਵੇਖ ਸਕਦੇ ਹਨ। ਫੋਟੋਗਰਾਫ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਛੇੜਛਾੜ ਨਹੀਂ ਕੀਤੀ ਗਈ ਹੈ। 

Location: China, Shanghai, Shanghai

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement