ਦੁਨੀਆਂ ਤੋਂ ਲਗਭਗ 8 ਸਾਲ ਪਿੱਛੇ ਹੈ ਇਹ ਦੇਸ਼, ਹਾਲੇ ਚੱਲ ਰਿਹਾ ਹੈ ਸਾਲ 2013
Published : Jan 6, 2020, 5:09 pm IST
Updated : Apr 9, 2020, 9:16 pm IST
SHARE ARTICLE
Photo
Photo

ਨਵੇਂ ਸਾਲ ਦਾ ਪਹਿਲਾ ਹਫਤਾ ਖਤਮ ਹੋਣ ਵਾਲਾ ਹੈ ਅਤੇ ਇਸ ਦੇ ਨਾਲ ਹੀ ਸੈਲੀਬ੍ਰੇਸ਼ਨ ਵਿਚ ਲੱਗੇ ਲੋਕ ਵਾਪਸ ਅਪਣੇ ਕੰਮਾਂ ‘ਤੇ ਪਰਤ ਰਹੇ ਹਨ।

ਨਵੀਂ ਦਿੱਲੀ: ਨਵੇਂ ਸਾਲ ਦਾ ਪਹਿਲਾ ਹਫਤਾ ਖਤਮ ਹੋਣ ਵਾਲਾ ਹੈ ਅਤੇ ਇਸ ਦੇ ਨਾਲ ਹੀ ਸੈਲੀਬ੍ਰੇਸ਼ਨ ਵਿਚ ਲੱਗੇ ਲੋਕ ਵਾਪਸ ਅਪਣੇ ਕੰਮਾਂ ‘ਤੇ ਪਰਤ ਰਹੇ ਹਨ। ਹਾਲਾਂਕਿ ਇਕ ਪਾਸੇ ਜਿੱਥੇ ਪੂਰੀ ਦੁਨੀਆਂ ਵਿਚ ਸਾਲ 2020 ਸ਼ੁਰੂ ਹੋ ਚੁੱਕਾ ਹੈ ਤਾਂ ਦੂਜੇ ਪਾਸੇ ਦੁਨੀਆਂ ਦਾ ਇਕ ਦੇਸ਼ ਅਜਿਹਾ ਵੀ ਹੈ, ਜਿੱਥੇ ਹਾਲੇ ਵੀ 2013 ਚੱਲ ਰਿਹਾ ਹੈ।

ਅਫਰੀਕੀ ਦੇਸ਼ ਈਥੋਪੀਆ ਦਾ ਕੈਲੰਡਰ ਦੁਨੀਆਂ ਤੋਂ 7 ਸਾਲ ਪਿੱਛੇ ਚੱਲਦਾ ਹੈ। ਇਹ ਦੇਸ਼ ਹੋਰ ਵੀ ਕਈ ਮਾਮਲਿਆਂ ਵਿਚ ਬਿਲਕੁਲ ਅਲੱਗ ਹੈ, ਜਿਵੇਂ ਇੱਥੇ ਸਾਲ ਵਿਚ 12 ਦੀ ਬਜਾਏ 13 ਮਹੀਨੇ ਹੁੰਦੇ ਹਨ। ਆਓ ਜਾਣਦੇ ਹਾਂ ਕਿਉਂ ਇਹ ਦੇਸ਼ ਸਾਲ ਅਤੇ ਸਮੇਂ ਦੇ ਮਾਮਲੇ ਵਿਚ ਦੁਨੀਆਂ ਤੋਂ ਇੰਨਾ ਅਲੱਗ ਹੈ।

85 ਲੱਖ ਤੋਂ ਜ਼ਿਆਦਾ ਅਬਾਦੀ ਦੇ ਨਾਲ ਅਫਰੀਕਾ ਦੇ ਦੂਜੇ ਸਭ ਤੋਂ ਜ਼ਿਆਦਾ ਜਨਸੰਖਿਆ ਵਾਲੇ ਦੇਸ਼ ਵਜੋਂ ਜਾਣੇ ਜਾਣ ਵਾਲੇ ਇਸ ਦੇਸ਼ ਦਾ ਅਪਣਾ ਕੈਲੰਡਰ ਗ੍ਰੇਗੋਰੀਅਨ ਕੈਲੰਡਰ ਨਾਲੋਂ ਲਗਭਗ ਪੌਣੇ ਅੱਠ ਸਾਲ ਪਿੱਛੇ ਹੈ। ਇੱਥੇ ਨਵਾਂ ਸਾਲ ਇਕ ਜਨਵਰੀ ਦੀ ਬਜਾਏ ਹਰ 13 ਮਹੀਨੇ ਬਾਅਦ 11 ਸਤੰਬਰ ਨੂੰ ਮਨਾਉਂਦੇ ਹਨ।

ਦਰਅਸਲ ਗ੍ਰੇਗੋਰੀਅਨ ਕੈਲੰਡਰ ਦੀ ਸ਼ੁਰੂਆਤ 1582 ਵਿਚ ਹੋਈ ਸੀ।  ਇਸ ਤੋਂ ਪਹਿਲਾਂ ਜੂਲੀਅਨ ਕੈਲੰਡਰ ਦੀ ਵਰਤੋਂ ਹੁੰਦੀ ਸੀ। ਕੈਥੋਲਿਕ ਚਰਚ ਨੂੰ ਮੰਨਣ ਵਾਲੇ ਦੇਸ਼ਾਂ ਨੇ ਨਵਾਂ ਕੈਲੰਡਰ ਸਵਿਕਾਰ ਕਰ ਲਿਆ ਜਦਕਿ ਕਈ ਦੇਸ਼ ਇਸ ਦਾ ਵਿਰੋਧ ਕਰ ਰਹੇ ਸੀ। ਇਹਨਾਂ ਵਿਚੋਂ ਈਥੋਪੀਆ ਵੀ ਇਕ ਸੀ। ਈਥੋਪੀਅਨ ਕੈਲੰਡਰ ਵਿਚ ਇਕ ਸਾਲ ‘ਚ 13 ਮਹੀਨੇ ਹੁੰਦੇ ਹਨ।

ਇਹਨਾਂ 12 ਮਹੀਨਿਆਂ ਵਿਚ 30 ਦਿਨ ਹੁੰਦੇ ਹਨ। ਸਾਲ ਦੇ ਆਖਰੀ ਮਹੀਨੇ ਵਿਚ ਪੰਜ ਜਾਂ ਛੇ ਦਿਨ ਆਉਂਦੇ ਹਨ। ਇਹ ਮਹੀਨਾ ਸਾਲ ਦੇ ਉਹਨਾਂ ਦਿਨਾਂ ਨੂੰ ਜੋੜ ਕੇ ਬਣਾਇਆ ਗਿਆ ਹੈ, ਜੋ ਕਿਸੇ ਕਾਰਨ ਸਾਲ ਦੀ ਗਿਣਤੀ ਵਿਚ ਨਹੀਂ ਆਉਂਦੇ। ਇਸ ਦੇਸ਼ ਦੀਆਂ ਹੋਰ ਖਾਸੀਅਤਾਂ ਵੀ ਹਨ। ਜਿਵੇਂ ਯੂਨੈਸਕੋ ਦੀ ਵਰਲਡ ਹੈਰੀਟੇਜ ਸਾਈਟ ਵਿਚ ਸ਼ਾਮਲ ਸਥਾਨਾਂ ਵਿਚ ਈਥੋਪੀਆ ਦੇ ਸਭ ਤੋਂ ਵੱਧ ਸਥਾਨ ਹਨ।

ਈਥੋਪੀਆ ਦੁਨੀਆਂ ਦੀ ਸਭ ਤੋਂ ਡੂੰਘੀ ਅਤੇ ਲੰਬੀ ਗੁਫਾ, ਦੁਨੀਆਂ ਦੀ ਸਭ ਤੋਂ ਗਰਮ ਥਾਂ ਅਤੇ ਹੋਰ ਕਈ ਤਰ੍ਹਾਂ ਦੀ ਕੁਦਰਤੀ ਸੁੰਦਰਤਾ ਦਾ ਖਜ਼ਾਨਾ ਹੈ, ਜਿਸ ਕਾਰਨ ਦੁਨੀਆ ਭਰ ਦੇ ਸੈਲਾਨੀ ਇੱਥੇ ਆਉਂਦੇ ਹਨ। 11 ਸਤੰਬਰ ਨੂੰ ਇੱਥੇ ਮਨਾਇਆ ਜਾਣ ਵਾਲਾ ਨਵਾਂ ਸਾਲ ਵੀ ਆਕਰਸ਼ਕ ਹੁੰਦਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement