
ਖ਼ੁਦ ਵੀ ਕੀਤੀ ਖ਼ੁਦਕੁਸ਼ੀ
ਵਾਸ਼ਿੰਗਟਨ: ਅਮਰੀਕਾ ਤੋਂ ਦਿਲ ਨੂੰ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇਥੇ ਉਟਾਹ 'ਚ ਇਕ ਸ਼ਖਸ਼ ਨੇ ਆਪਣੇ ਹੱਸਦੇ ਖੇਡਦੇ ਪਰਿਵਾਰ ਨੂੰ ਆਪਣੀ ਹੱਥੀਂ ਉਜਾੜ ਦਿੱਤਾ। ਇਕ ਵਿਅਕਤੀ ਨੇ ਆਪਣੀ ਪਤਨੀ, ਸੱਸ ਸਮੇਤ ਪੰਜ ਬੱਚਿਆਂ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਇਸ ਤੋਂ ਬਾਅਦ ਉਸ ਨੇ ਆਪਣੀ ਵੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਪਰਿਵਾਰ ਨੂੰ ਉਜਾੜਨ ਵਾਲੇ ਵਿਅਕਤੀ ਦੀ ਪਹਿਚਾਣ 42 ਸਾਲਾ ਮਾਈਕਲ ਹਾਈਟ ਵਜੋਂ ਹੋਈ ਹੈ। ਇਹ ਘਟਨਾ ਐਨੋਕ ਸਹਿਰ ਦੀ ਹੈ।
ਜਾਣਕਾਰੀ ਅਨੁਸਾਰ ਪੁਲਿਸ ਨੂੰ ਐਨੋਕ ਸ਼ਹਿਰ ਵਿਚ ਅੱਠ ਲਾਸ਼ਾਂ ਮਿਲੀਆਂ। ਇਹ ਲਾਸ਼ਾਂ ਪਤੀ, ਪਤਨੀ, ਸੱਸ ਤੇ ਪੰਜ ਬੱਚਿਆਂ ਦੀਆਂ ਹਨ। ਰਿਸ਼ਤੇਦਾਰਾਂ ਦਾ ਰੋ-ਰੋ ਬੁਰਾ ਹਾਲ ਹੈ। ਪੁਲਿਸ ਨੇ ਲਾਸ਼ਾਂ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ।