
Alaska Airlines News: ਹਾਦਸੇ ਦੇ ਸਮੇਂ ਜਹਾਜ਼ 16,000 ਫੁੱਟ ਦੀ ਉਚਾਈ ’ਤੇ ਪਹੁੰਚ ਗਿਆ ਸੀ, ਐਮਰਜੈਂਸੀ ਲੈਂਡਿੰਗ ਕਰਨੀ ਪਈ
Alaska Airlines stopped Boeing 737-9 planes from flying News in punjabi : ਅਲਾਸਕਾ ਏਅਰਲਾਈਨਜ਼ ਨੇ ਉਡਾਨ ਦੌਰਾਨ ਬੋਇੰਗ 737-9 ਲੜੀ ਦੇ ਇਕ ਜਹਾਜ਼ ਦੀ ਇਕ ਖਿੜੀ ਅਤੇ ਮੁੱਖ ਭਾਗ ਦਾ ਕੁਝ ਹਿੱਸਾ ਨੁਕਸਾਨੇ ਜਾਣ ਤੋਂ ਕੁਝ ਘੰਟੇ ਬਾਅਦ ਇਨ੍ਹਾਂ ਜਹਾਜ਼ਾਂ ਦੇ ਚੱਲਣ ’ਤੇ ਰੋਕ ਲਾ ਦਿਤੀ ਹੈ। ਉਡਾਨ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਇਸ ਦੀ ਇਕ ਖਿੜਕੀ ’ਚ ਤ੍ਰੇੜ ਆਉਣ ਕਾਰਨ ਕੈਬਿਨ ਦੇ ਅੰਦਰ ਦਬਾਅ ਘੱਟ ਗਿਆ। ਇਸ ਤੋਂ ਇਲਾਵਾ ਜਹਾਜ਼ ਦੇ ਮੁੱਖ ਹਿੱਸੇ ਦਾ ਕੁੱਝ ਹਿੱਸਾ ਵੀ ਨੁਕਸਾਨਿਆ ਗਿਆ।
ਇਹ ਵੀ ਪੜ੍ਹੋ: Pakistan News: ਇਮਰਾਨ ਖਾਨ ਦੇ ਜੇਲ੍ਹ ’ਚੋਂ ਲੇਖ ’ਤੇ ਬ੍ਰਿਟਿਸ਼ ਮੀਡੀਆ ਸੰਸਥਾਨ ਨੂੰ ਚਿੱਠੀ ਲਿਖੇਗੀ ਪਾਕਿਸਤਾਨ ਸਰਕਾਰ
ਉਡਾਣ ਦੇ ਵੇਰਵਿਆਂ ਤੋਂ ਪਤਾ ਲਗਦਾ ਹੈ ਕਿ ਹਾਦਸੇ ਦੇ ਸਮੇਂ ਜਹਾਜ਼ 16,000 ਫੁੱਟ ਦੀ ਉਚਾਈ ’ਤੇ ਪਹੁੰਚ ਗਿਆ ਸੀ। ਇਸ ਨੂੰ ਓਰੇਗਨ ਦੇ ਪੋਰਟਲੈਂਡ ਕੌਮਾਂਤਰੀ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਏਅਰਲਾਈਨ ਨੇ ਕਿਹਾ ਕਿ ਜਹਾਜ਼ ਸੁਰੱਖਿਅਤ ਉਤਰ ਗਿਆ। ਜਹਾਜ਼ ’ਚ 174 ਮੁਸਾਫ਼ਰ ਅਤੇ ਚਾਲਕ ਦਲ ਦੇ 6 ਮੈਂਬਰ ਸਵਾਰ ਸਨ।
ਇਹ ਵੀ ਪੜ੍ਹੋ: Punjab News: ਮਾਈ ਭਾਗੋ ਪ੍ਰੈਪਰੇਟਰੀ ਇੰਸਟੀਚਿਊਟ ਦੀ ਮਹਿਲਾ ਕੈਡਿਟ ਦੀ ਏਅਰ ਫੋਰਸ ਅਕੈਡਮੀ 'ਚ ਪ੍ਰੀ-ਕਮਿਸ਼ਨ ਸਿਖਲਾਈ ਲਈ ਹੋਈ ਚੋਣ
ਅਲਾਸਕਾ ਏਅਰਲਾਈਨਜ਼ ਦੇ ਸੀ.ਈ.ਓ. ਬੇਨ ਮਿਨੀਕੁਚੀ ਨੇ ਇਕ ਬਿਆਨ ਵਿਚ ਕਿਹਾ ਕਿ ਉਡਾਣ 1282 ਵਿਚ ਵਾਪਰੀ ਘਟਨਾ ਤੋਂ ਬਾਅਦ ਅਸੀਂ ਸਾਵਧਾਨੀ ਵਜੋਂ 65 ਬੋਇੰਗ 737-9 ਪਰਵਾਰ ਕ ਜਹਾਜ਼ਾਂ ਨੂੰ ਅਸਥਾਈ ਤੌਰ ’ਤੇ ਉਡਾਣ ਭਰਨ ਤੋਂ ਰੋਕ ਦਿਤਾ ਹੈ। ਉਨ੍ਹਾਂ ਕਿਹਾ ਕਿ ਹਰੇਕ ਜਹਾਜ਼ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇਗੀ ਅਤੇ ਚੰਗੀ ਤਰ੍ਹਾਂ ਦੇਖਭਾਲ ਕੀਤੀ ਜਾਵੇਗੀ ਅਤੇ ਫਿਰ ਸੰਚਾਲਨ ’ਚ ਵਾਪਸ ਲਿਆਂਦਾ ਜਾਵੇਗਾ। ਉਸ ਨੇ ਕੁੱਝ ਦਿਨਾਂ ’ਚ ਕੰਮ ਪੂਰਾ ਕਰਨ ਦੀ ਉਮੀਦ ਕੀਤੀ। (ਪੀਟੀਆਈ)
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Alaska Airlines stopped Boeing 737-9 planes from flying News in punjabi , stay tuned to Rozana Spokesman)