
ਅਮਰੀਕੀ ਵਿਅਕਤੀ ਵਲੋਂ ਪਾਕਿ ‘ਚ ਰਾਸ਼ਟਰੀ ਪਸ਼ੂ ਬੱਕਰੇ ਦੇ ਸ਼ਿਕਾਰ ਕਰਨ ਉਤੇ ਵੱਡੀ ਕੀਮਤ...
ਇਸਲਾਮਾਬਾਦ : ਅਮਰੀਕੀ ਵਿਅਕਤੀ ਵਲੋਂ ਪਾਕਿ ‘ਚ ਰਾਸ਼ਟਰੀ ਪਸ਼ੂ ਬੱਕਰੇ ਦੇ ਸ਼ਿਕਾਰ ਕਰਨ ਉਤੇ ਵੱਡੀ ਕੀਮਤ ਅਦਾ ਕੀਤੀ। ਦੇਸ਼ ਦੇ ਉੱਤਰੀ ਬਾਲਟੀਸਤਾਨ ਇਲਾਕੇ ਵਿਚ ਬੱਕਰੇ ਦੇ ਸ਼ਿਕਾਰ ਲਈ ਅਮਰੀਕੀ ਵਿਅਕਤੀ ਬ੍ਰਾਇਨ ਕਿਨਸਲ ਹਾਰਲੇਨ ਨੇ 1,10,000 ਡਾਲਰ ਦੀ ਕੀਮਤ ਪਰਮਿਟ ਫੀਸ ਦੇ ਤੌਰ ਉਤੇ ਅਦਾ ਕੀਤੀ। ਪਾਕਿਸਤਾਨ ਵਿਚ ਸ਼ਿਕਾਰ ਲਈ ਹੁਣ ਤੱਕ ਦਿਤੀ ਗਈ ਇਹ ਸਭ ਤੋਂ ਵੱਡੀ ਰਾਸ਼ੀ ਹੈ। ਮਾਰਖੋਰ ਨੂੰ ਪਾਕਿਸਤਾਨ ਵਿਚ ਸੁਰੱਖਿਅਤ ਪ੍ਰਜਾਤੀ ਦੇ ਤੌਰ ਉਤੇ ਰੱਖਿਆ ਗਿਆ ਹੈ।
Goat
ਪਾਕਿਸਤਾਨ ਵਿਚ ਇਸ ਪਸ਼ੂ ਦੇ ਸ਼ਿਕਾਰ ਦੀ ਇਜਾਜ਼ਤ ਨਹੀਂ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਸਰਕਾਰ ਇਸ ਦੇ ਸ਼ਿਕਾਰ ਦੀ ਇਜਾਜ਼ਤ ਟ੍ਰਾਫੀ ਹੰਟਿੰਗ ਪ੍ਰੋਗਰਾਮਾਂ ਵਿਚ ਹੀ ਦਿੰਦੀ ਹੈ। ਟ੍ਰਾਫੀ ਹੰਟਿੰਗ ਸੀਜ਼ਨ 2018-2019 ਵਿਚ ਹੁਣ ਤੱਕ ਦੇਸ਼ ਅਤੇ ਵਿਦੇਸ਼ ਦੇ ਸ਼ਿਕਾਰੀਆਂ ਨੇ 50 ਜੰਗਲੀ ਜਾਨਵਰਾਂ ਦਾ ਸ਼ਿਕਾਰ ਕੀਤਾ ਹੈ। ਇਸ ਟ੍ਰਾਫੀ ਹੰਟਿੰਗ ਪ੍ਰੋਗਰਾਮ ਵਿਚ ਜੋ ਸ਼ਿਕਾਰ ਕੀਤਾ ਜਾਦਾ ਹੈ, ਜੋ ਰਾਸੀ ਹੁੰਦੀ ਹੈ ਉਹ ਡਾਲਰ ਦੀ ਕੀਮਤ ਬਤੌਰ ਪਰਮਿਟ ਫੀਸ ਅਦਾ ਕੀਤੀ ਜਾਂਦੀ ਹੈ।
Goat
ਪਰਮਿਟ ਫੀਸ ਨਾਲ ਜੋ ਵੀ ਰਾਸ਼ੀ ਮਿਲਦੀ ਹੈ। ਉਹ ਸਥਾਨਕ ਪ੍ਰਸ਼ਾਸਨ ਉਸ ਦਾ 80 ਫੀਸਦੀ ਸਥਾਨਕ ਪ੍ਰਜਾਤੀਆਂ ਨੂੰ ਦਿੰਦਾ ਹੈ ਅਤੇ ਬਾਕੀ ਜਾਨਵਰਾਂ ਦੀ ਦੇਖਭਾਲ ਲਈ ਰੱਖਦਾ ਹੈ। ਦੱਸ ਦਈਏ ਕਿ ਮਾਰਖੋਰ ਉਚ ਪ੍ਰਜਾਤੀ ਦਾ ਜਾਨਵਰ ਹੈ। ਇਸ ਦਾ ਸ਼ਿਕਾਰ ਕਰਨ ਦੀ ਸਰਕਾਰ ਇਜਾਜ਼ਤ ਨਹੀਂ ਦਿੰਦੀ। ਪਰ ਜੋ ਇਸ ਦੇ ਸ਼ਿਕਾਰ ਕਰਨ ਨਾਲ ਰਾਸ਼ੀ ਮਿਲਦੀ ਹੈ, ਉਸ ਰਾਸ਼ੀ ਨਾਲ ਬਾਕੀ ਜਾਨਵਰਾਂ ਦੀ ਦੇਖਭਾਲ ਲਈ ਵਰਤੀ ਜਾਂਦੀ ਹੈ।