
US News : ਫਲਸਤੀਨੀਆ ਨੂੰ ਨਹੀਂ ਦਿੱਤੀ ਜਾਵੇਗੀ ਰਾਹਤ
US News in Punjabi : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ (ਯੂਐੱਨਐੱਚਆਰਸੀ) ਅਮਰੀਕਾ ਦੇ ਵੱਖ ਹੋਣ ਸਬੰਧੀ ਇੱਕ ਸਰਕਾਰੀ ਹੁਕਮ `ਤੇ ਹਸਤਾਖ਼ਰ ਕੀਤੇ ਅਤੇ ਫਲਸਤੀਨੀ ਸ਼ਰਨਾਰਥੀਆਂ ਲਈ ਏਜੰਸੀ ਨੂੰ ਭਵਿੱਖ 'ਚ ਸਹਾਇਤਾ ਰਾਸ਼ੀ ਜਾਰੀ ਕਰਨ 'ਤੇ ਵੀ ਰੋਕ ਲਗਾ ਦਿੱਤੀ ਹੈ।
ਟਰੰਪ ਨੇ ਬੀਤੇ ਦਿਨ ਆਪਣੇ ਪ੍ਰਸ਼ਾਸਨ ਨੂੰ ਸੰਯੁਕਤ ਰਾਸ਼ਟਰ ਵਿੱਦਿਅਕ, ਵਿਗਿਆਨਕ ਤੇ ਸੱਭਿਆਚਾਰਕ ਸੰਗਠਨ (ਯੂਨੈਸਕੋ) ’ਚ ਉਸ ਦੀ ਭਾਗੀਦਾਰੀ ਦੀ ਸਮੀਖਿਆ ਕਰਨ ਦਾ ਵੀ ਨਿਰਦੇਸ਼ ਦਿੱਤਾ। ਸਰਕਾਰੀ ਹੁਕਮ 'ਚ ਕਿਹਾ ਗਿਆ, “ਅਮਰੀਕਾ ਨੇ ਦੂਜੀ ਸੰਸਾਰ ਜੰਗ ਮਗਰੋਂ ਭਵਿੱਖ ਦੇ ਆਲਮੀ ਸੰਘਰਸ਼ ਰੋਕਣ ਤੇ ਕੌਮਾਂਤਰੀ ਅਮਨ ਤੇ ਸਰੁੱਖਿਆ ਨੂੰ ਹੁਲਾਰਾ ਦੇਣ ਲਈ ਸੰਯੁਕਤ ਰਾਸ਼ਟਰ ਦੀ ਸਥਾਪਨਾ ’ਚ ਮਦਦ ਕੀਤੀ ਸੀ ਪਰ ਇਸ ਦੀਆਂ ਕੁਝ ਏਜੰਸੀਆਂ ਤੇ ਇਕਾਈਆਂ ਇਸ ਮਿਸ਼ਨ ਤੋਂ ਭਟਕ ਗਈਆਂ ਹਨ ਅਤੇ ਇਸ ਦੀ ਥਾਂ ਅਮਰੀਕਾ ਦੇ ਹਿੱਤਾਂ ਖਿਲਾਫ਼ ਕੰਮ ਕਰਕੇ ਸਾਡੇ ਸਹਿਯੋਗੀਆਂ ਨੂੰ ਨਿਸਾਨਾ ਬਣਾਇਆ ਜਾ ਰਿਹਾ ਹੈ ਅਤੇ ਯਹੂਦੀ ਵਿਰੋਧੀ ਪ੍ਰਚਾਰ ਕੀਤਾ ਜਾ ਰਿਹਾ ਹੈ।
ਹੁਕਮਾਂ ’ਚ ਕਿਹਾ ਗਿਆ ਹੈ ਕਿ 2018 ਦੀ ਤਰ੍ਹਾਂ ਅਮਰੀਕਾ ਇਨ੍ਹਾਂ ਸੰਸਥਾਂਵਾਂ ਤੇ ਸੰਯੁਕਤ ਰਾਸਟਰ ਦੇ ਤਿੰਨ ਸੰਗਠਨਾਂ ਪ੍ਰਤੀ ਆਪਣੀ ਪ੍ਰਤੀਬੱਧਤਾ ਦਾ ਮੁਲਾਂਕਣ ਕਰੇਗਾ ਜਿਨ੍ਹਾਂ ਦੀ ਨਵੇਂ ਸਿਰੇ ਤੋਂ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ । ਇਨ੍ਹਾਂ ’ਚ ਯੂਐਨਐਚਆਰ ਸੀ, ਯੂਨੈਸਕੋ ਤੇ ਫਲਸਤੀਨੀ ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਰਾਹਤ ਤੇ ਬਚਾਅ ਏਜੰਸੀ ਦਾ ਨਾਂ ਸ਼ਾਮਲ ਹੈ।
(For more news apart from Trump withdrew the US from the UN Human Rights Council News in Punjabi, stay tuned to Rozana Spokesman)