
ਕੋਰੋਨਾ ਵਾਇਰਸ ਦੇ ਮਾਮਲੇ ਵਿਸ਼ਵ ਭਰ ਵਿਚ ਤੇਜ਼ੀ ਨਾਲ ਵੱਧ ਰਹੇ ਹਨ। ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਵਿਚ ਸਾਰੇ ਦੇਸ਼ ਵੱਖ-ਵੱਖ ਫੈਸਲੇ ਲੈ ਰਹੇ ਹਨ।
ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਮਾਮਲੇ ਵਿਸ਼ਵ ਭਰ ਵਿਚ ਤੇਜ਼ੀ ਨਾਲ ਵੱਧ ਰਹੇ ਹਨ। ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਵਿਚ ਸਾਰੇ ਦੇਸ਼ ਵੱਖ-ਵੱਖ ਫੈਸਲੇ ਲੈ ਰਹੇ ਹਨ। ਉੱਥੇ ਹੀ ਆਇਰਲੈਂਡ ਦੇ ਪ੍ਰਧਾਨ ਮੰਤਰੀ ਲਿਓ ਵਰਡਕਰ ਨੇ ਫੈਸਲਾ ਕੀਤਾ ਹੈ ਕਿ ਉਹ ਇਕ ਡਾਕਟਰ ਵਜੋਂ ਵੀ ਸੇਵਾਵਾਂ ਦੇਣਗੇ। ਆਇਰਲੈਂਡ ਦੇ ਪ੍ਰਧਾਨਮੰਤਰੀ ਵਰਡਕਰ ਰਾਜਨੀਤੀ ਵਿਚ ਆਉਣ ਤੋਂ ਪਹਿਲਾਂ ਇਕ ਡਾਕਟਰ ਵਜੋਂ ਕੰਮ ਕਰ ਚੁੱਕੇ ਹਨ।
ਉਹਨਾਂ ਨੇ ਸੱਤ ਸਾਲ ਜਨਰਲ ਪ੍ਰੈਕਟੀਸ਼ਨਰ ਵਜੋਂ ਕੰਮ ਕੀਤਾ ਹੈ। ਉਹਨਾਂ ਨੇ 2013 ਵਿਚ ਡਾਕਟਰੀ ਪੇਸ਼ੇ ਨੂੰ ਛੱਡ ਦਿੱਤਾ ਅਤੇ 2014 ਵਿਚ ਉਹਨਾਂ ਨੂੰ ਸਿਹਤ ਮੰਤਰੀ ਵੀ ਬਣਾਇਆ ਗਿਆ। ਸਥਾਨਕ ਮੀਡੀਆ ਅਨੁਸਾਰ, ਕੋਰੋਨਾ ਵਾਇਰਸ ਦੇ ਮਾਮਲੇ ਵਧਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਦੁਬਾਰਾ ਆਪਣੀ ਡਾਕਟਰੀ ਰਜਿਸਟਰ ਕਰਵਾ ਦਿੱਤੀ ਹੈ।
ਆਪਣੀ ਯੋਗਤਾ ਅਨੁਸਾਰ ਉਹ ਹਫ਼ਤੇ ਵਿ; ਕੁਝ ਸ਼ਿਫ਼ਟਾਂ ਦੇਣਗੇ। ਉਹ ਡਾਕਟਰਾਂ ਵੱਲੋਂ ਫੋਨ ‘ਤੇ ਦਿੱਤੀ ਜਾਣ ਵਾਲੀ ਸਰਵਿਸ ਵਿਚ ਵੀ ਹਿੱਸਾ ਲੈ ਸਕਦੇ ਹਨ।ਆਇਰਲੈਂਡ ਦੇ ਪ੍ਰਧਾਨਮੰਤਰੀ ਦਾ ਦੁਬਾਰਾ ਡਾਕਟਰ ਵਜੋਂ ਕੰਮ ਕਰਨ ਦਾ ਫੈਸਲਾ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਆਇਰਲੈਂਡ ਦੇ ਹੈਲਥ ਸਰਵਿਸ ਐਗਜ਼ੀਕਿਊਟਿਵ (ਐਚਐਸਈ) ਨੇ ਸਾਬਕਾ ਸਿਹਤ ਕਰਮਚਾਰੀਆਂ ਨੂੰ ਦੁਬਾਰਾ ਰਜਿਸਟਰੀ ਕਰਵਾਉਣ ਦੀ ਅਪੀਲ ਕੀਤੀ ਹੈ।
ਦਿਲਚਸਪ ਗੱਲ ਇਹ ਹੈ ਕਿ 41 ਸਾਲਾ ਪੀਐਮ ਵਰਾਡਕਰ ਡਾਕਟਰ ਦੇ ਮਾਤਾ-ਪਿਤਾ ਵੀ ਡਾਕਟਰ ਸਨ। ਉਹਨਾਂ ਦੇ ਪਿਤਾ ਭਾਰਤੀ ਡਾਕਟਰ ਸਨ, ਜਦਕਿ ਉਹਨਾਂ ਦੀ ਮਾਂ ਆਇਰਲੈਂਡ ਦੀ ਨਰਸ ਸੀ। ਜ਼ਿਕਰਯੋਗ ਹੈ ਕਿ ਸੋਮਵਾਰ ਸਵੇਰ ਤੱਕ ਦੁਨੀਆ ਭਰ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 1,274,000 ਤੋਂ ਪਾਰ ਹੋ ਗਈ ਹੈ। ਉੱਥੇ ਹੀ ਭਾਰਤ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 4 ਹਜ਼ਾਰ ਤੋਂ ਪਾਰ ਪਹੁੰਚ ਗਈ ਹੈ। ਭਾਰਤ ਵਿਚ ਮਰਨ ਵਾਲਿਆਂ ਦੀ ਗਿਣਤੀ 100 ਤੋਂ ਪਾਰ ਹੋ ਗਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।