ਗੱਦਾਰਾਂ ਦੀ ਪਛਾਣ ਕਰਨ ਲਈ 'ਕਿਮ ਜੋਂਗ' ਨੇ ਖੁਦ ਹੀ ਉਡਾਈ ਆਪਣੀ ਮੌਤ ਦੀ ਅਫ਼ਵਾਹ!
Published : May 6, 2020, 12:24 pm IST
Updated : May 6, 2020, 12:25 pm IST
SHARE ARTICLE
Photo
Photo

ਉਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਲਗਭਗ 20 ਦਿਨਾਂ ਤੋਂ ਗਾਇਬ ਸੀ

ਉਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਲਗਭਗ 20 ਦਿਨਾਂ ਤੋਂ ਗਾਇਬ ਸੀ ਪਰ ਹੁਣ ਉਹ ਇੱਕ ਰਹੱਸ ਮਈ ਢੰਗ ਨਾਲ ਵਾਪਿਸ ਪਰਤੇ ਹਨ। ਇਨ੍ਹਾਂ 20 ਦਿਨ ਦੇ ਵਿਚ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲੀਆਂ ਕਿ ਉਸ ਦੀ ਮੌਤ ਹੋ ਗਈ, ਬ੍ਰੇਨ ਡੈੱਡ, ਦਿਲ ਦੀ ਸਰਜਰੀ ਦੀ ਅਸਫਲਤਾ। ਪਰ ਹੁਣ ਇਹ ਸਾਹਮਣੇ ਆ ਰਿਹਾ ਹੈ ਕਿ ਆਪਣੀ ਮੌਤ ਨੂੰ ਲੈ ਕੇ ਕਿਮ ਜੋਂਗ ਨੇ ਆਪ ਹੀ ਝੂਠੀਆਂ ਅਫ਼ਵਾਹਾਂ ਫੈਲਾਈਆਂ ਸਨ।

Kim Jong UnKim Jong Un

ਕਿਹਾ ਜਾ ਰਿਹਾ ਹੈ ਕਿ ਕਿਮ ਜੋਂਗ ਨੂੰ ਲਗਾਤਾਰ ਸੱਤਾ ਉੱਤੇ ਆਪਣੀ ਪਕੜ ਕਮਜ਼ੋਰ ਹੋਣ ਦਾ ਸ਼ੱਕ ਸੀ। ਇਸ ਲਈ ਉਨ੍ਹਾਂ ਨੇ ਆਪਣੇ ਆਸੇ-ਪਾਸੇ ਦੇ ਗੱਦਾਰਾਂ ਨੂੰ ਪਰਖਣ ਲਈ ਇਹ ਨਾਟਕ ਰਚਿਆ ਸੀ। ਦਿ ਸੰਨ' ਵਿੱਚ ਛਪੀ ਇੱਕ ਰਿਪੋਰਟ ਦੇ ਅਨੁਸਾਰ, ਉੱਤਰੀ ਕੋਰੀਆ ਦੇ ਇੱਕ ਡਿਪਲੋਮੈਟ ਨੇ ਹੀ ਦਾਅਵਾ ਕੀਤਾ ਸੀ ਕਿ  ਕਿਮ ਜੋਂਗ ਗੰਭੀਰ ਰੂਪ ਵਿੱਚ ਬਿਮਾਰ ਹੈ ਅਤੇ ਹਾਲਤ ਇੰਨੀ ਮਾੜੀ ਹੈ ਕਿ ਉਸ ਕੋਲੋਂ ਖੜੋਤਾ ਵੀ ਨਹੀਂ ਜਾ ਸਕਦਾ ਹੈ।

Kim Jong UnKim Jong Un

ਕੁਝ ਦਿਨਾਂ ਬਾਅਦ, ਕਿਮ ਜੋਂਗ ਖਾਦ ਫੈਕਟਰੀ ਦਾ ਉਦਘਾਟਨ ਕਰਦਿਆਂ ਸਿਗਰਟ ਪੀਂਦੇ ਨਜ਼ਰ ਆਏ ਤੇ ਇਸ ਪਿੱਛੋਂ ਇਸ ਡਿਪਲੋਮੈਟ ਦਾ ਚੁੱਪ ਧਾਰ ਲੈਣਾ ਇਕ ਸਾਜ਼ਿਸ਼ ਵੱਲ ਇਸ਼ਾਰਾ ਕਰਦਾ ਹੈ। ਸਨ ਨੇ ਸਕਾਈ ਨਿਊਜ਼ ਆਸਟਰੇਲੀਆ ਦੇ ਹਵਾਲੇ ਨਾਲ ਕਿਹਾ ਕਿ ਕਿਮ ਜੋਂਗ ਨੇ ਆਪਣੇ ਨੇੜਲੇ ਗੱਦਾਰ ਲੋਕਾਂ ਦੀ ਪਛਾਣ ਕਰਨ ਲਈ ਇਹ ਯੋਜਨਾ ਬਣਾਈ ਸੀ, ਜੋ ਤਖਤਾ ਪਲਟਣ ਦੀਆਂ ਵਿਊ੍ਂਤਾਂ ਘੜ ਰਹੇ ਸਨ। ਦੱਸ ਦੱਈਏ ਕਿ 20 ਦਿਨਾਂ ਤੋਂ ਲਾਪਤਾ ਰਹੇ ਅਮਰੀਕੀ ਅਤੇ ਜਪਾਨੀ ਮੀਡੀਆ ਵੱਲੋਂ ਉਸ ਦੀ ਖ਼ਬਰ ਚਲਾਉਂਣ ਦੇ ਬਾਵਜੂਦ ਵੀ ਉਤਰੀ ਕਰੀਆ ਸਰਕਾਰ ਦੇ ਵੱਲੋਂ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਗਿਆ।

Kim Jong-unKim Jong-un

ਅਜਿਹੇ ਸਮੇਂ ਵਿਚ ਸਟੇਟ ਮੀਡੀਆ ਅਤੇ ਨਿਊਜ਼ ਏਜੰਸੀ ਨੇ ਵੀ ਚੁੱਪ ਵੱਟੀ ਰੱਖੀ । ਰਿਪੋਰਟ ਵਿਚ ਇਹ ਹੀ ਦੇਖਣ ਨੂੰ ਮਿਲਿਆ ਕਿ ਕਿਮ ਜੋਂਗ ਦੇਖਣਾ ਚਹੁੰਦਾ ਸੀ ਕਿ ਲੋਕ ਉਸ ਨੂੰ ਹਾਲੇ ਵੀ ਪਸੰਦ ਕਰਦੇ ਹਨ ਅਤੇ ਉਸ ਦੀ ਮੌਤ ਤੋਂ ਬਾਅਦ ਲੋਕ ਹੋਰ ਨੇਤਾ ਕਿਸ ਤਰ੍ਹਾਂ ਕੰਮ ਕਰਦੇ ਹਨ। ਇਸ ਤੋਂ ਇਲਾਵਾ ਇਸ ਯੋਜਨਾ ਦਾ ਮੁੱਖ ਮਕਸਦ ਗੱਦਾਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਉਂਣਾ ਸੀ।

Kim jong UnKim jong Un

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement