ਕਿੰਗ ਚਾਰਲਸ ਦਾ ਤਾਜਪੋਸ਼ੀ ਸਮਾਰੋਹ ਅੱਜ ਲੰਡ਼ਨ ਵਿਚ ਮਨਾਇਆ ਗਿਆ ਤੇ
ਬ੍ਰਿਟੇਨ - ਕਿੰਗ ਚਾਰਲਸ ਦਾ ਤਾਜਪੋਸ਼ੀ ਸਮਾਰੋਹ ਅੱਜ ਲੰਡ਼ਨ ਵਿਚ ਮਨਾਇਆ ਗਿਆ ਤੇ ਇਸ ਸਮਾਰੋਹ ਵਿਚ ਪਹਿਲੀ ਵਾਰ ਹਿੰਦੂ ਅਤੇ ਸਿੱਖ ਧਰਮਾਂ ਦੀ ਨੁਮਾਇੰਦਗੀ ਕਰਨ ਵਾਲੇ ਭਾਰਤੀ ਮੂਲ ਦੇ ਲੋਕ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਖਾਸ ਗੱਲ ਇਹ ਹੈ ਕਿ ਇਸ ਸਮਾਰੋਹ ਵਿਚ ਬ੍ਰਿਟਿਸ਼ ਸਿੱਖ ਲਾਰਡ ਇੰਦਰਜੀਤ ਸਿੰਘ ਨੇ ਕਿੰਗ ਚਾਰਲਸ ਤੀਜੇ ਨੂੰ ਦਸਤਾਨੇ ਭੇਟ ਕੀਤੇ।
Glove to promise to protect the people. ALL PEOPLE. #Coronation #Singh #Sikh #LookASingh pic.twitter.com/WDvmyJqNFV
— Look! A Singh! (@LookASingh) May 6, 2023
ਬਰਤਾਨੀਆ ਵਿਚ ਸਿੱਖ ਭਾਈਚਾਰੇ ਦਾ ਅਸਲ ਮੁਖੀ ਇੰਦਰਜੀਤ ਸਿੰਘ ਹਨ, ਜਿਹਨਾਂ ਨੂੰ ਵਿੰਬਲਡਨ ਦਾ ਲਾਰਡ ਸਿੰਘ ਵੀ ਕਿਹਾ ਜਾਂਦਾ ਹੈ। ਇੰਦਰਜੀਤ ਸਿੰਘ, ਬਿਲਡਨ ਸਬ ਦੇ ਬੈਰਨ ਸਿੰਘ (ਜਨਮ 17 ਸਤੰਬਰ 1922) ਸਿੱਖ ਅਤੇ ਅੰਤਰ-ਧਰਮੀ ਗਤੀਵਿਧੀਆਂ ਦੇ ਨਾਲ-ਨਾਲ ਹਾਊਸ ਆਫ਼ ਲਾਰਡਜ਼ ਦੇ ਮੈਂਬਰ ਵਜੋਂ ਇੱਕ ਪ੍ਰਮੁੱਖ ਬ੍ਰਿਟਿਸ਼ ਭਾਰਤੀ ਹਨ।
ਜ਼ਿਕਰਯੋਗ ਹੈ ਕਿ ਕਿੰਗ ਚਾਰਲਸ III ਦੀ ਅੱਜ ਇਤਿਹਾਸਕ ਤਾਜਪੋਸ਼ੀ ਹੋਈ। ਉਹ ਆਪਣੀ ਪਤਨੀ ਅਤੇ ਮਹਾਰਾਣੀ ਕੈਮਿਲਾ ਨਾਲ ਵੈਸਟਮਿੰਸਟਰ ਐਬੇ ਪਹੁੰਚੇ। ਇਥੇ ਇਕ ਧਾਰਮਿਕ ਸਮਾਰੋਹ ਵਿਚ ਯੂਨਾਈਟਿਡ ਕਿੰਗਡਮ ਦੇ ਰਾਜੇ ਦੀ ਤਾਜਪੋਸ਼ੀ ਕੀਤੀ ਗਈ। ਇਹ ਪਰੰਪਰਾ ਕਰੀਬ ਇਕ ਹਜ਼ਾਰ ਸਾਲ ਪੁਰਾਣੀ ਹੈ। ਕਿੰਗ ਚਾਰਲਸ III (74 ਸਾਲ) ਦੀ ਪਤਨੀ ਕੈਮਿਲਾ ਵੀ ਰਸਮੀ ਤੌਰ 'ਤੇ 'ਕੁਈਨ ਕੰਸੋਰਟ' ਤੋਂ 'ਕੁਈਨ' ਬਣ ਗਈ।