MP ਵਿਕਰਮਜੀਤ ਸਾਹਨੀ ਨੂੰ ਯੂਕੇ 'ਚ ‘ਸਿੱਖ ਆਫ਼ ਦਾ ਈਅਰ ਐਵਾਰਡ’ ਨਾਲ ਕੀਤਾ ਸਨਮਾਨਿਤ
Published : Jun 6, 2023, 5:36 pm IST
Updated : Jun 6, 2023, 5:36 pm IST
SHARE ARTICLE
 MP Vikramjit Sahni honored with 'Sikh of the year award' in UK
MP Vikramjit Sahni honored with 'Sikh of the year award' in UK

- ਭਾਰਤੀ ਹਾਈ ਕਮਿਸ਼ਨਰ ਨੇ ਦਿੱਤਾ ਇਹ ਸਨਮਾਨ   

ਲੰਡਨ - ਵਿਕਰਮਜੀਤ ਸਿੰਘ ਸਾਹਨੀ, ਮੈਂਬਰ ਪਾਰਲੀਮੈਂਟ ਨੂੰ ਯੂਕੇ ਵਿਚ ਭਾਰਤੀ ਹਾਈ ਕਮਿਸ਼ਨਰ, ਮਹਾਮਹਿਮ ਵਿਕਰਮ ਦੋਰਾਇਸਵਾਮੀ ਵਲੋਂ 'ਸਿੱਖ ਆਫ ਦਿ ਈਅਰ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪੁਰਸਕਾਰ 5 ਜੂਨ ਨੂੰ ਇਤਿਹਾਸਕ ਲਿੰਕਨਜ਼ ਇਨ, ਲੰਡਨ ਵਿਖੇ ਆਯੋਜਿਤ ਇੱਕ ਸ਼ਾਨਦਾਰ ਸਮਾਰੋਹ ਵਿਚ ਪ੍ਰਦਾਨ ਕੀਤਾ ਗਿਆ ਅਤੇ ਇਸ ਵਿਚ ਯੂਕੇ ਪਾਰਲੀਮੈਂਟ ਅਤੇ ਪ੍ਰਸ਼ਾਸਨ ਦੇ ਸੀਨੀਅਰ ਪਤਵੰਤਿਆਂ ਦੇ ਨਾਲ-ਨਾਲ ਬਰਤਾਨੀਆਂ ਅਤੇ ਵਿਦੇਸ਼ਾਂ ਤੋਂ ਪ੍ਰਭਾਵਸ਼ਾਲੀ ਸਿੱਖ ਸ਼ਖਸੀਅਤ ਨੇ ਸ਼ਿਰਕਤ ਕੀਤੀ।

ਇਹ ਪੁਰਸਕਾਰ ਸਿੱਖ ਫੋਰਮ ਇੰਟਰਨੈਸ਼ਨਲ - ਇੱਕ ਸੱਭਿਆਚਾਰਕ ਅਤੇ ਚੈਰੀਟੇਬਲ ਸੰਸਥਾ ਦੁਆਰਾ ਪ੍ਰਦਾਨ ਕੀਤਾ ਗਿਆ ਹੈ ਜਿਸ ਦਾ ਉਦੇਸ਼ ਸਿੱਖ ਧਰਮ ਦੀ ਸੱਭਿਆਚਾਰਕ ਵਿਰਾਸਤ ਨੂੰ ਉਤਸ਼ਾਹਿਤ ਕਰਨਾ ਅਤੇ ਸ਼ਾਂਤੀ, ੴ ਅਤੇ ਵਿਸ਼ਵ-ਵਿਆਪੀ ਭਾਈਚਾਰੇ ਦੇ ਸੰਦੇਸ਼ ਨੂੰ ਫੈਲਾਉਣਾ ਹੈ। ‘ਦਿ ਸਿੱਖ ਫੋਰਮ ਇੰਟਰਨੈਸ਼ਨਲ ਦੇ ਗਲੋਬਲ ਪ੍ਰਧਾਨ ਰਣਜੀਤ ਸਿੰਘ ਓ.ਬੀ.ਈ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ।

ਵਿਕਰਮ ਸਾਹਨੀ ਨੇ ਪੁਰਸਕਾਰ ਲਈ ਧੰਨਵਾਦ ਕਰਦੇ ਹੋਏ, ਬਰਤਾਨੀਆ ਵਿਚ ਸਿੱਖ ਭਾਈਚਾਰੇ ਨੂੰ ਦਿੱਤੀ ਗਈ ਅਹਿਮੀਅਤ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਹ ਜਸ਼ਨ ਵਾਲੀ ਗੱਲ ਹੈ ਜਿਸ ਦੀ ਚਰਚਾ ਕੀਤੀ ਜਾਣੀ ਚਾਹੀਦੀ ਹੈ। ਉਸ ਨੇ ਭਾਰਤੀ/ਸਿੱਖ ਮੂਲ ਦੀਆਂ ਕਲਾਕ੍ਰਿਤੀਆਂ ਲਈ ਬ੍ਰਿਟਿਸ਼ ਸਰਕਾਰ ਨਾਲ ਮਿਲ ਕੇ ਲੰਡਨ ਵਿਖੇ ਇੱਕ ਸਮਰਪਿਤ ਅਜਾਇਬ ਘਰ ਸਥਾਪਤ ਕਰਨ ਦੀ ਅਪੀਲ ਕੀਤੀ ਤਾਂ ਜੋ ਭਾਰਤੀ ਵਿਰਾਸਤ ਨੂੰ ਇੱਕ ਥਾਂ 'ਤੇ ਇਕੱਠਾ ਕੀਤਾ ਜਾ ਸਕੇ। 

ਸਾਹਨੀ ਨੇ ਸਿੱਖ ਇੰਟਰਨੈਸ਼ਨਲ ਫੋਰਮ ਨੂੰ ਬਰਤਾਨੀਆ ਵਿਚ ਪੰਜਾਬੀ ਵਿਦਿਆਰਥੀਆਂ ਨੂੰ ਆਕਸਫੋਰਡ, ਕੈਂਬਰਿਜ ਅਤੇ ਐਲਐਸਈ ਆਦਿ ਸੰਸਥਾਵਾਂ ਵਿਚ  ਸਿੱਖਿਆ ਹਾਸਲ ਕਰਨ ਲਈ ਸਹਾਇਤਾ ਕਰਨ ਵਾਸਤੇ ਵੀ ਅਪੀਲ ਕੀਤੀ ਅਤੇ ਉਥੇ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਭਾਰਤ ਵਿਚ ਕੰਮ ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ ਸਿੱਖਿਆ ਸਕਾਲਰਸ਼ਿਪ ਫੰਡ ਸਥਾਪਤ ਕਰਨ ਲਈ 100,000 ਪੌਂਡ ਦੇਣ ਦਾ ਐਲਾਨ ਵੀ ਕੀਤਾ।

ਸਾਹਨੀ ਨੂੰ ਉਨ੍ਹਾਂ ਦੇ ਪਰਉਪਕਾਰੀ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ ਹੇ ਜੋ ਕੇ ਸਾਡੇ ਸਮਾਜ ਅਤੇ ਸੱਭਿਆਚਾਰ ਦੀ ਭਲਾਈ ਲਈ ਦਿਨ ਰਾਤ ਸਰਗਰਮ ਰਹਿੰਦੇ ਹਨ। ਸਾਹਨੀ, ਜੋ ਕਿ ਪੰਜਾਬ ਤੋਂ ਸੰਸਦ ਮੈਂਬਰ (ਰਾਜ ਸਭਾ) ਹਨ, ਸੰਨ ਫਾਊਂਡੇਸ਼ਨ ਦੇ ਚੇਅਰਮੈਨ ਵੀ ਹਨ ਜੋ ਪਛੜੇ ਭਾਈਚਾਰਿਆਂ ਦੇ ਸਸ਼ਕਤੀਕਰਨ ਲਈ ਵੱਖ-ਵੱਖ ਪਹਿਲਕਦਮੀਆਂ ਕਰਨ ਵਾਲੀ ਇਕ ਮੋਢੀ ਸੰਸਥਾ ਹੈ।

ਹਾਲ ਹੀ ਵਿਚ ਸਾਹਨੀ ਨੇ ਗੁਰਦੁਆਰਾ ਸਿੰਘ ਸਭਾ ਨੂੰ ਢਾਂਚਾਗਤ ਸੁੰਦਰੀਕਰਨ ਅਤੇ ਲੰਗਰਾਂ ਦੇ ਬਜਟ ਵਿੱਚ ਕਟੌਤੀ ਕਰਨ ਅਤੇ ਬੱਚਿਆਂ ਅਤੇ ਇਸ ਦੀ ਬਜਾਏ ਨੌਜਵਾਨਾਂ ਦੀ ਸਿੱਖਿਆ ਲਈ ਰਕਮਾਂ ਰੱਖਣ ਦੀ ਅਪੀਲ ਕੀਤੀ ਸੀ। ਉਹਨਾਂ ਨੇ ਹਾਲ ਹੀ ਦੇ ਸੰਘ ਲੋਕ ਸੇਵਾ ਆਯੋਗ ਦੇ ਨਤੀਜਿਆਂ ਦੀ ਰੋਸ਼ਨੀ ਵਿੱਚ, ਜੋ ਕਿ ਸਪੱਸ਼ਟ ਤੌਰ 'ਤੇ ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਵਿੱਚ ਪੰਜਾਬੀਆਂ ਦੀ ਘਟਦੀ ਪ੍ਰਤੀਨਿਧਤਾ ਦਾ ਪ੍ਰਤੀਕ  ਹੈ, ਸਿਵਲ ਸੇਵਾਵਾਂ ਲਈ ਤਿਆਰੀ ਕਰਨ ਦੇ ਇੱਛੁਕ ਪੰਜਾਬੀ ਵਿਦਿਆਰਥੀਆਂ ਲਈ ਵਜ਼ੀਫ਼ੇ ਦਾ ਐਲਾਨ ਵੀ ਕੀਤਾ ਹੈ।

ਕੋਵਿਡ ਦੌਰਾਨ ਜਨਤਾ ਲਈ ਉਸ ਦੇ ਭਰਪੂਰ ਸਮਰਥਨ ਵਾਸਤੇ ਕੋਰੋਨਾ ਯੋਧਾ ਵਜੋਂ ਜਾਣੇ ਜਾਂਦੇ ਸਾਹਨੀ,  ਕਮਿਊਨਿਟੀ ਦੇ ਸਮਾਜਿਕ-ਆਰਥਿਕ ਉਥਾਨ ਲਈ ਇੱਕ ਜੋਸ਼ ਭਰਪੂਰ ਵਰਕਰ ਵਜੋਂ ਵਿਚਰਦੇ ਹਨ ਅਤੇ ਉਹਨਾ ਦੀਆਂ ‘ਏਂਜਲਜ਼ ਆਫ ਸੰਨ’ ਵਰਗੀਆਂ  ਪਹਿਲਕਦਮੀਆਂ ਨੇ ਬਹੁਤ ਸਾਰੇ ਨੌਜਵਾਨਾਂ ਨੂੰ ਇੱਕ ਸੰਪੂਰਨ ਅਤੇ ਖੁਸ਼ਹਾਲ ਕਰੀਅਰ ਪ੍ਰਾਪਤ ਕਰਨ ਵਿੱਚ ਸਹਾਇਤਾ ਕੀਤੀ ਹੈ। ਉਹ ਹੁਨਰ ਸਿਖਲਾਈ ਪ੍ਰਦਾਨ ਕਰਨ ਤੋਂ ਬਾਅਦ ਹਜ਼ਾਰਾਂ ਨੌਜਵਾਨਾਂ ਲਈ ਨੌਕਰੀਆਂ ਯਕੀਨੀ ਬਣਾਉਣ ਵਾਸਤੇ 'ਭਾਰਤ ਦੇ ਰੋਜ਼ਗਾਰ ਪੁਰਸ਼' ਵਜੋਂ ਜਾਣੇ ਜਾਂਦੇ ਹਨ।

ਇਸ ਤੋਂ ਇਲਾਵਾ ਵਿਕਰਮਜੀਤ ਸਿੰਘ ਸਾਹਨੀ ਵਿਸ਼ਵ ਪੰਜਾਬੀ ਸੰਸਥਾ ਦੇ ਅੰਤਰਰਾਸ਼ਟਰੀ ਪ੍ਰਧਾਨ ਹਨ ਜਿਨ੍ਹਾਂ ਦੇ ਵਿਸ਼ਵ ਭਰ ਵਿਚ 20 ਤੋਂ ਵੱਧ ਚੈਪਟਰ ਹਨ । ਇਹ ਸੰਸਥਾ ਪੰਜਾਬੀਆਂ ਨੂੰ ਇੱਕਜੁੱਟ ਕਰਨ ਅਤੇ ਅਮੀਰ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਸਮਾਗਮਾਂ ਦਾ ਆਯੋਜਨ ਵੀ ਕਰਦੀ ਰਹਿੰਦੀ ਹੈ।

ਸਾਹਨੀ ਨੇ ਵਿਦੇਸ਼ਾਂ ਤੋਂ ਵਿਸ਼ੇਸ਼ ਕਰਕੇ 500 ਅਫ਼ਗਾਨ ਸ਼ਰਨਾਰਥੀਆਂ ਨੂੰ ਉਸ ਦੇਸ਼ ਚੋਂ ਸੁੱਰਖਿਅਤ ਬਚਾਅ ਕੇ ਲਿਆਉਣ ਅਤੇ ਉਹਨਾ ਦੇ ਪੁਨਰਵਾਸ ਲਈ ਮਹਤਵਪੂਰਨ ਭੂਮਿਕਾ ਨਿਭਾਈ ਹੈ। ਇਸ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਵਿੱਚ ਫਸੇ ਪੰਜਾਬੀ ਨੌਜਵਾਨਾਂ ਨੂੰ ਕੱਢ ਕੇ ਦੇਸ਼ ਵਾਪਸ ਲਿਆਉਣ ਅਤੇ ਹਾਲ ਹੀ ਵਿੱਚ ਓਮਾਨ ਵਿੱਚ ਫਸੀਆਂ 50 ਤੋਂ ਵੱਧ ਪੰਜਾਬੀ ਔਰਤਾਂ ਨੂੰ ਵਾਪਸ ਲਿਆ ਕੇ ਉਹਨਾ ਦੇ ਪਰਿਵਾਰਾਂ ਨਾਲ ਮਿਲਾਉਣ ਵਿਚ ਮਿਸਾਲੀ ਕੰਮ ਕੀਤਾ ਹੈ।

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/07/2025

09 Jul 2025 12:28 PM

Bhagwant Mann Vs Bikram Singh Majithia | Bhagwant Mann Reveals Why Vigilence arrest Majithia !

09 Jul 2025 12:23 PM

ਹੁਣੇ ਹੁਣੇ ਬੱਸ ਅਤੇ ਕਾਰ ਦੀ ਹੋ ਗਈ ਭਿਆਨਕ ਟੱਕਰ, 10 ਲੋਕਾਂ ਦੀ ਮੌ+ਤ, ਪੈ ਗਿਆ ਚੀਕ ਚਿਹਾੜਾ, ਦੇਖੋ ਤਸਵੀਰਾਂ

07 Jul 2025 5:53 PM

Abohar Tailer Murder News | Who killed Abohar Taylor? | Abohar wear well owner sanjay verma Murder

07 Jul 2025 5:51 PM

Punjabi Actress Tania's Father News : Tania ਦੇ Father ਨੂੰ ਗੋ+ਲੀਆਂ ਮਾਰਨ ਵਾਲੇ ਤਿੰਨ ਕਾਬੂ | Moga Police

06 Jul 2025 9:40 PM
Advertisement