Taliban News: ਤਾਲਿਬਾਨ ਨੇ ਔਰਤਾਂ ਸਮੇਤ 63 ਲੋਕਾਂ ਨੂੰ ਮਾਰੇ ਕੋਹੜੇ, ਸੰਯੁਕਤ ਰਾਸ਼ਟਰ ਨੇ ਕੀਤੀ ਸਖ਼ਤ ਨਿੰਦਾ
Published : Jun 6, 2024, 11:57 am IST
Updated : Jun 6, 2024, 11:57 am IST
SHARE ARTICLE
Image: For representation purpose only.
Image: For representation purpose only.

ਸੰਯੁਕਤ ਰਾਸ਼ਟਰ ਦਫਤਰ ਨੇ ਇਸ ਦੀ ਸਖਤ ਨਿੰਦਾ ਕੀਤੀ ਅਤੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੀਆਂ ਜ਼ਿੰਮੇਵਾਰੀਆਂ ਦਾ ਸਨਮਾਨ ਕਰਨ ਲਈ ਕਿਹਾ।

Taliban News: ਅਫਗਾਨਿਸਤਾਨ 'ਚ ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ (ਯੂ.ਐੱਨ.ਏ.ਐੱਮ.ਏ.) ਨੇ ਸਾਰੀ ਪੁਲ ਸੂਬੇ 'ਚ ਤਾਲਿਬਾਨ ਵਲੋਂ ਦਰਜਨ ਤੋਂ ਵੱਧ ਔਰਤਾਂ ਸਮੇਤ 60 ਤੋਂ ਵੱਧ ਲੋਕਾਂ ਨੂੰ ਜਨਤਕ ਤੌਰ 'ਤੇ ਕੋਹੜੇ ਮਾਰਨ ਦੀ ਨਿੰਦਾ ਕੀਤੀ ਹੈ। ਯੂ.ਐੱਨ.ਏ.ਐੱਮ.ਏ. ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਬਿਆਨ 'ਚ ਕਿਹਾ ਕਿ ਅਫਗਾਨ ਅਧਿਕਾਰੀਆਂ ਨੇ ਮੰਗਲਵਾਰ ਨੂੰ ਘੱਟੋ-ਘੱਟ 63 ਲੋਕਾਂ ਨੂੰ ਕੋਹੜੇ ਮਾਰੇ।

ਸੰਯੁਕਤ ਰਾਸ਼ਟਰ ਦਫਤਰ ਨੇ ਇਸ ਦੀ ਸਖਤ ਨਿੰਦਾ ਕੀਤੀ ਅਤੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੀਆਂ ਜ਼ਿੰਮੇਵਾਰੀਆਂ ਦਾ ਸਨਮਾਨ ਕਰਨ ਲਈ ਕਿਹਾ।ਤਾਲਿਬਾਨ ਦੀ ਸੁਪਰੀਮ ਕੋਰਟ ਨੇ ਇਕ ਬਿਆਨ ਵਿਚ 14 ਔਰਤਾਂ ਸਮੇਤ 63 ਲੋਕਾਂ ਨੂੰ ਜਨਤਕ ਕੋਹੜੇ ਮਾਰਨ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਲੋਕਾਂ 'ਤੇ ਗੈਰ-ਕੁਦਰਤੀ ਜਿਨਸੀ ਸ਼ੋਸ਼ਣ, ਚੋਰੀ ਅਤੇ ਅਨੈਤਿਕ ਸਬੰਧਾਂ ਵਰਗੇ ਅਪਰਾਧਾਂ 'ਚ ਸ਼ਾਮਲ ਹੋਣ ਦਾ ਦੋਸ਼ ਸੀ। ਉਨ੍ਹਾਂ ਨੂੰ ਖੇਡ ਸਟੇਡੀਅਮ ਵਿਚ ਕੋਹੜੇ ਮਾਰੇ ਗਏ।

ਤਾਲਿਬਾਨ ਨੇ ਇਕ ਮੱਧਮ ਸ਼ਾਸਨ ਪ੍ਰਦਾਨ ਕਰਨ ਦੇ ਵਾਅਦਿਆਂ ਦੇ ਬਾਵਜੂਦ, 2021 ਵਿਚ ਦੁਬਾਰਾ ਸੱਤਾ ਸੰਭਾਲਣ ਤੋਂ ਬਾਅਦ ਜਨਤਕ ਤੌਰ 'ਤੇ ਸਖ਼ਤ ਸਜ਼ਾਵਾਂ ਦੇਣੀਆਂ ਸ਼ੁਰੂ ਕਰ ਦਿਤੀਆਂ। ਉਹ ਕਿਸੇ ਵੀ ਅਪਰਾਧ ਲਈ ਲੋਕਾਂ ਨੂੰ ਫਾਂਸੀ, ਕੋਹੜੇ ਮਾਰਨ ਅਤੇ ਪੱਥਰ ਮਾਰਨ ਵਰਗੇ ਸਜ਼ਾ ਦਿੰਦੇ ਹਨ। 1990 ਦੇ ਦਹਾਕੇ ਵਿਚ ਤਾਲਿਬਾਨ ਦੇ ਸ਼ਾਸਨ ਦੌਰਾਨ ਵੀ ਅਜਿਹਾ ਹੀ ਹੋਇਆ ਸੀ। ਸੁਪਰੀਮ ਕੋਰਟ ਨੇ ਵੱਖਰੇ ਬਿਆਨਾਂ ਵਿਚ ਕਿਹਾ ਕਿ ਵਿਭਚਾਰ ਅਤੇ ਘਰੋਂ ਭੱਜਣ ਦੀ ਕੋਸ਼ਿਸ਼ ਕਰਨ ਵਾਲੇ ਇਕ ਆਦਮੀ ਅਤੇ ਇਕ ਔਰਤ ਨੂੰ ਉੱਤਰੀ ਪੰਜਸ਼ੀਰ ਸੂਬੇ ਵਿਚ ਬੁੱਧਵਾਰ ਨੂੰ ਕੋਹੜੇ ਮਾਰੇ ਗਏ।

ਇਸ ਸਾਲ ਦੇ ਸ਼ੁਰੂ ਵਿਚ, ਤਾਲਿਬਾਨ ਨੇ ਉੱਤਰੀ ਜੌਜ਼ਜਾਨ ਸੂਬੇ ਦੇ ਇਕ ਸਟੇਡੀਅਮ ਵਿਚ ਹਜ਼ਾਰਾਂ ਲੋਕਾਂ ਦੇ ਸਾਹਮਣੇ ਕਤਲ ਦੇ ਦੋਸ਼ੀ ਇਕ ਵਿਅਕਤੀ ਨੂੰ ਜਨਤਕ ਤੌਰ 'ਤੇ ਮੌਤ ਦੇ ਘਾਟ ਉਤਾਰ ਦਿਤਾ। ਇਸ ਵਿਅਕਤੀ ਨੂੰ ਮ੍ਰਿਤਕ ਦੇ ਭਰਾ ਨੇ ਰਾਈਫਲ ਨਾਲ ਪੰਜ ਗੋਲੀਆਂ ਮਾਰੀਆਂ ਸਨ।

(For more Punjabi news apart from Taliban publicly flogs 63 people including women accused of crimes stay tuned to Rozana Spokesman)

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement