Taliban News : ਤਾਲਿਬਾਨ ਨੇ ਅਫਗਾਨਿਸਤਾਨ 'ਚ ਦੋ ਟੀਵੀ ਸਟੇਸ਼ਨਾਂ 'ਤੇ ਪਾਬੰਦੀ ਲਗਾ ਦਿੱਤੀ

By : BALJINDERK

Published : Apr 17, 2024, 7:28 pm IST
Updated : Apr 17, 2024, 7:28 pm IST
SHARE ARTICLE
Taliban banned Noor TV and Baraya TV stations in Afghanistan
Taliban banned Noor TV and Baraya TV stations in Afghanistan

Taliban News : ਰਾਸ਼ਟਰੀ ਅਤੇ ਇਸਲਾਮੀ ਕਦਰਾਂ-ਕੀਮਤਾਂ ਦੀ ਕਦਰ ਕਰਨ ’ਚ ਅਸਫ਼ਲ ਦੋਵੇਂ ਟੀਵੀ ਅਦਾਲਤ ਦੇ ਫੈਸਲਾ ਤੱਕ ਕੰਮ ਨਹੀਂ ਕਰ ਸਕਦੇ 

Taliban News : ਇਸਲਾਮਾਬਾਦ- ਤਾਲਿਬਾਨ ਨੇ ਅਫਗਾਨਿਸਤਾਨ ਵਿਚ ਦੋ ਟੀਵੀ ਸਟੇਸ਼ਨਾਂ ਦਾ ਪ੍ਰਸਾਰਣ ਬੰਦ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਰਾਸ਼ਟਰੀ ਅਤੇ ਇਸਲਾਮੀ ਕਦਰਾਂ-ਕੀਮਤਾਂ ਦੀ ਕਦਰ ਕਰਨ ਵਿਚ ਅਸਫ਼ਲ ਰਹੇ ਹਨ। ਸੂਚਨਾ ਮੰਤਰਾਲੇ ਦੇ ਮੀਡੀਆ ਉਲੰਘਣਾ ਕਮਿਸ਼ਨ ਦੇ ਅਧਿਕਾਰੀ ਹਾਫਿਜ਼ੁੱਲਾ ਬਰਾਕਜ਼ਈ ਨੇ ਕਿਹਾ ਕਿ ਇੱਕ ਅਦਾਲਤ ਕਾਬੁਲ ਸਥਿਤ ਇਨ੍ਹਾਂ ਦੋ ਸਟੇਸ਼ਨਾਂ ਦੀਆਂ ਫ਼ਾਈਲਾਂ ਦੀ ਜਾਂਚ ਕਰੇਗੀ।

ਇਹ ਵੀ ਪੜੋ:Bengaluru News: ਬੈਂਗਲੁਰੂ ’ਚ ਟ੍ਰੈਫ਼ਿਕ ਪੁਲਿਸ ਨੇ ਸਕੂਟਰੀ ਸਵਾਰ ਮਹਿਲਾ ਦਾ ਕੱਟਿਆ 1.36 ਲੱਖ ਦਾ ਚਲਾਨ, ਸਕੂਟਰੀ ਕੀਤੀ ਜ਼ਬਤ 

ਨੂਰ ਟੀਵੀ ਅਤੇ ਬਰਾਇਆ ਟੀਵੀ ਉਦੋਂ ਤੱਕ ਕੰਮ ਨਹੀਂ ਕਰ ਸਕਦੇ ਜਦੋਂ ਤੱਕ ਅਦਾਲਤ ਆਪਣਾ ਫੈਸਲਾ ਨਹੀਂ ਸੁਣਾਉਂਦੀ। ਅਧਿਕਾਰੀ ਨੇ ਕਥਿਤ ਉਲੰਘਣਾ ਬਾਰੇ ਕੋਈ ਹੋਰ ਵੇਰਵੇ ਨਹੀਂ ਦਿੱਤੇ। 2021 ਵਿਚ ਤਾਲਿਬਾਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ, ਬਹੁਤ ਸਾਰੇ ਪੱਤਰਕਾਰਾਂ ਨੇ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ ਹਨ ਅਤੇ ਮੀਡੀਆ ਅਦਾਰੇ ਫੰਡਾਂ ਦੀ ਘਾਟ ਕਾਰਨ ਬੰਦ ਹੋ ਗਏ ਹਨ ਜਾਂ ਉਨ੍ਹਾਂ ਦੇ ਕਰਮਚਾਰੀ ਦੇਸ਼ ਛੱਡ ਗਏ ਹਨ। ਅਫਗਾਨਿਸਤਾਨ 'ਚ ਕੰਮ ਅਤੇ ਯਾਤਰਾ 'ਤੇ ਪਾਬੰਦੀਆਂ ਕਾਰਨ ਮਹਿਲਾ ਪੱਤਰਕਾਰਾਂ ਨੂੰ ਬੇਹੱਦ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸੇ ਵੀ ਪ੍ਰਸਾਰਕ ਵਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ।

ਇਹ ਵੀ ਪੜੋ:Maharashtra Court : ਕੋਰਟ ਨੇ ਨਰਸ ਦੀ ਮੌਤ ਦਾ 50 ਲੱਖ ਕੋਵਿਡ ਮੁਆਵਜ਼ਾ ਨਾ ਦੇਣ ’ਤੇ ਮਹਾਰਾਸ਼ਟਰ ਸਰਕਾਰ ’ਤੇ ਨਾਰਾਜ਼ਗੀ ਜ਼ਾਹਰ ਕੀਤੀ

(For more news apart from  Taliban banned two TV stations in Afghanistan  News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement