Islamabad News : ਹਵਾਲਗੀ ਬਾਰੇ ਟਿਪਣੀ ਨੂੰ ਲੈ ਕੇ ਇਮਰਾਨ ਖਾਨ ਦੀ ਪਾਰਟੀ ਨੇ ਬਿਲਾਵਲ ਉਤੇ ਵਿੰਨ੍ਹਿਆ ਨਿਸ਼ਾਨਾ

By : BALJINDERK

Published : Jul 6, 2025, 8:37 pm IST
Updated : Jul 6, 2025, 8:37 pm IST
SHARE ARTICLE
ਹਵਾਲਗੀ ਬਾਰੇ ਟਿਪਣੀ ਨੂੰ ਲੈ ਕੇ ਇਮਰਾਨ ਖਾਨ ਦੀ ਪਾਰਟੀ ਨੇ ਬਿਲਾਵਲ ਉਤੇ ਵਿੰਨ੍ਹਿਆ ਨਿਸ਼ਾਨਾ
ਹਵਾਲਗੀ ਬਾਰੇ ਟਿਪਣੀ ਨੂੰ ਲੈ ਕੇ ਇਮਰਾਨ ਖਾਨ ਦੀ ਪਾਰਟੀ ਨੇ ਬਿਲਾਵਲ ਉਤੇ ਵਿੰਨ੍ਹਿਆ ਨਿਸ਼ਾਨਾ

Islamabad News : ਇਸਲਾਮਾਬਾਦ ਵਿਸ਼ਵਾਸ ਬਹਾਲੀ ਦੇ ਉਪਾਅ ਵਜੋਂ ‘ਚਿੰਤਾ ਵਾਲੇ ਵਿਅਕਤੀਆਂ' ਨੂੰ ਭਾਰਤ ਹਵਾਲੇ ਕਰ ਸਕਦਾ ਹੈ।

Islamabad News in Punjabi : ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ (ਪੀ.ਟੀ.ਆਈ.) ਨੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੂੰ ‘ਸਿਆਸੀ ਨਿਆਣਾ’ ਕਰਾਰ ਦਿੰਦਿਆਂ ਉਨ੍ਹਾਂ ਦੇ ਇਸ ਸੁਝਾਅ ਦੀ ਆਲੋਚਨਾ ਕੀਤੀ ਹੈ ਕਿ ਇਸਲਾਮਾਬਾਦ ਵਿਸ਼ਵਾਸ ਬਹਾਲੀ ਦੇ ਉਪਾਅ ਵਜੋਂ ‘ਚਿੰਤਾ ਵਾਲੇ ਵਿਅਕਤੀਆਂ’ ਨੂੰ ਭਾਰਤ ਹਵਾਲੇ ਕਰ ਸਕਦਾ ਹੈ।

ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਚੇਅਰਮੈਨ ਬਿਲਾਵਲ ਨੇ ਸ਼ੁਕਰਵਾਰ ਨੂੰ ਅਲ ਜਜ਼ੀਰਾ ਨੂੰ ਦਿਤੇ ਇੰਟਰਵਿਊ ’ਚ ਕਿਹਾ ਸੀ, ‘‘ਪਾਕਿਸਤਾਨ ਨਾਲ ਵਿਆਪਕ ਗੱਲਬਾਤ ਦੇ ਹਿੱਸੇ ਵਜੋਂ, ਜਿੱਥੇ ਅਤਿਵਾਦ ਇਕ ਮੁੱਦਾ ਹੈ, ਜਿਸ ਉਤੇ ਅਸੀਂ ਚਰਚਾ ਕਰਦੇ ਹਾਂ, ਮੈਨੂੰ ਯਕੀਨ ਹੈ ਕਿ ਪਾਕਿਸਤਾਨ ਇਨ੍ਹਾਂ ਵਿਚੋਂ ਕਿਸੇ ਵੀ ਚੀਜ਼ ਦਾ ਵਿਰੋਧ ਨਹੀਂ ਕਰੇਗਾ।’’ ਉਹ ਲਸ਼ਕਰ-ਏ-ਤੋਇਬਾ ਦੇ ਮੁਖੀ ਹਾਫਿਜ਼ ਸਈਦ ਅਤੇ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਭਾਰਤ ਨੂੰ ਸੰਭਾਵਤ ਰਿਆਇਤਾਂ ਅਤੇ ਨੇਕ ਇਰਾਦੇ ਦੇ ਇਸ਼ਾਰੇ ਵਜੋਂ ਬਾਹਰ ਕੱਢਣ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੇ ਸਨ। 

ਬਿਲਾਵਲ ਦੀ ਟਿਪਣੀ ਉਤੇ ਪ੍ਰਤੀਕਿਰਿਆ ਦਿੰਦੇ ਹੋਏ ਜੇਲ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਾਲੀ ਪੀ.ਟੀ.ਆਈ. ਦੇ ਬੁਲਾਰੇ ਸ਼ੇਖ ਵਕਾਸ ਅਕਰਮ ਨੇ ਸਨਿਚਰਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਪੀ.ਪੀ.ਪੀ. ਨੇਤਾ ਇਕ ‘ਸਿਆਸੀ ਨਿਆਣਾ’ ਹੈ। 

ਉਨ੍ਹਾਂ ਕਿਹਾ ਕਿ ਬਿਲਾਵਲ ਦਾ ਪ੍ਰਸਤਾਵ ਗਲਤ ਸਲਾਹ ਵਾਲਾ ਹੈ ਅਤੇ ਪਾਕਿਸਤਾਨ ਦੀ ਕੌਮੀ ਸੁਰੱਖਿਆ ਲਈ ਨੁਕਸਾਨਦੇਹ ਹੈ ਅਤੇ ਅਜਿਹੇ ਬਿਆਨ ਕੌਮਾਂਤਰੀ ਮੰਚਾਂ ਉਤੇ ਦੇਸ਼ ਨੂੰ ਅਪਮਾਨਿਤ ਕਰਦੇ ਹਨ। ਉਨ੍ਹਾਂ ਕਿਹਾ, ‘‘ਅਸੀਂ ਇਹ ਸਮਝਣ ’ਚ ਅਸਫਲ ਹਾਂ ਕਿ ਬਿਲਾਵਲ ਭਾਰਤ ਨੂੰ ਖੁਸ਼ ਕਰਨ ਲਈ ਇੰਨੇ ਉਤਸੁਕ ਕਿਉਂ ਹਨ।’’ ਅਕਰਾਨ ਨੇ ਕਿਹਾ ਕਿ ਸਾਬਕਾ ਵਿਦੇਸ਼ ਮੰਤਰੀ ਵਾਰ-ਵਾਰ ਸਾਬਤ ਕਰ ਰਹੇ ਹਨ ਕਿ ਉਨ੍ਹਾਂ ਕੋਲ ਸਿਆਸੀ ਬੁੱਧੀ, ਦੂਰਦ੍ਰਿਸ਼ਟੀ ਅਤੇ ਖੇਤਰੀ ਭੂ-ਰਾਜਨੀਤੀ ਦੀ ਸਮਝ ਦੀ ਘਾਟ ਹੈ। 

ਪਾਕਿਸਤਾਨ ਦੀ ਕੌਮੀ ਅਤਿਵਾਦ ਰੋਕੂ ਅਥਾਰਟੀ (ਨਾਕਟਾ) ਮੁਤਾਬਕ ਪਾਕਿਸਤਾਨ ਨੇ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਦੋਹਾਂ  ਉਤੇ  ਪਾਬੰਦੀ ਲਗਾਈ ਹੋਈ ਹੈ, ਜਦਕਿ  26/11 ਦੇ ਮੁੰਬਈ ਅਤਿਵਾਦੀ ਹਮਲੇ ਦਾ ਮਾਸਟਰਮਾਈਂਡ ਸਈਦ ਇਸ ਸਮੇਂ ਅਤਿਵਾਦ ਦੇ ਵਿੱਤਪੋਸ਼ਣ ਲਈ 33 ਸਾਲ ਦੀ ਸਜ਼ਾ ਕੱਟ ਰਿਹਾ ਹੈ ਅਤੇ ਸੰਯੁਕਤ ਰਾਸ਼ਟਰ ਵਲੋਂ  ਗਲੋਬਲ ਅਤਿਵਾਦੀ ਐਲਾਨੇ ਗਏ ਅਜ਼ਹਰ ਉਤੇ  ਨਾਕਤਾ ਨੇ ਪਾਬੰਦੀ ਲਗਾਈ ਹੋਈ ਹੈ। 

ਜ਼ਿਕਰਯੋਗ ਹੈ ਕਿ ਸਈਦ ਅਤੇ ਅਜ਼ਹਰ ਦੇ ਟਿਕਾਣੇ ਬਾਰੇ ਪੁੱਛੇ ਜਾਣ ਉਤੇ  ਬਿਲਾਵਲ ਨੇ ਕਿਹਾ ਕਿ ਸਈਦ ਨੂੰ ਜੇਲ ’ਚ ਰੱਖਿਆ ਗਿਆ ਹੈ ਜਦਕਿ ਇਸਲਾਮਾਬਾਦ ਦਾ ਮੰਨਣਾ ਹੈ ਕਿ ਸਈਦ ਅਫਗਾਨਿਸਤਾਨ ’ਚ ਹੈ। ਉਨ੍ਹਾਂ ਕਿਹਾ, ‘‘ਇਹ ਤੱਥਾਂ ਦੇ ਆਧਾਰ ਉਤੇ  ਸਹੀ ਨਹੀਂ ਹੈ ਕਿ ਹਾਫਿਜ਼ ਸਈਦ ਆਜ਼ਾਦ ਵਿਅਕਤੀ ਹੈ ਅਤੇ ਉਹ ਪਾਕਿਸਤਾਨੀ ਸਰਕਾਰ ਦੀ ਹਿਰਾਸਤ ’ਚ ਹੈ।’’ ਬਿਲਾਵਲ ਨੇ ਕਿਹਾ, ‘‘ਸਾਡਾ ਮੰਨਣਾ ਹੈ ਕਿ ਉਹ ਅਫਗਾਨਿਸਤਾਨ ’ਚ ਹੈ। ਜੇ ਅਤੇ ਜਦੋਂ ਭਾਰਤ ਸਰਕਾਰ ਇਹ ਜਾਣਕਾਰੀ ਸਾਂਝੀ ਕਰਦੀ ਹੈ ਕਿ ਉਹ ਪਾਕਿਸਤਾਨ ਦੀ ਧਰਤੀ ਉਤੇ  ਹੈ ਤਾਂ ਸਾਨੂੰ ਉਸ ਨੂੰ ਗ੍ਰਿਫਤਾਰ ਕਰਨ ਵਿਚ ਖੁਸ਼ੀ ਹੋਵੇਗੀ।’’ 

(For more news apart from Imran Khan's party targets Bilawal over extradition comment News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM

Khan Saab brother crying after the death of Khan Saab father : ਖਾਨ ਸਾਬ੍ਹ ਦੇ ਭਰਾ ਦੇ ਨਹੀਂ ਰੁਕੇ ਹੰਝੂਆਂ

14 Oct 2025 2:59 PM

Pakistan vs Afghanistan War : Afghan Taliban Strikes Pakistan; Heavy Fighting On 7 Border Points....

12 Oct 2025 3:04 PM

Kisan Andolan ਨੂੰ ਲੈ ਕੇ Charanjit Channi ਦਾ ਵੱਡਾ ਦਾਅਵਾ,BJP ਨੇ ਕਿਸਾਨਾ ਉੱਤੇ ਗੋਲੀ ਚਲਾਉਣ ਦੇ ਦਿਤੇ ਸੀ ਹੁਕਮ

12 Oct 2025 3:02 PM

Rajvir Jawanda Last Ride In Village | Rajvir Jawanda Antim Sanskar in Jagraon | Rajvir Jawanda News

09 Oct 2025 3:24 PM
Advertisement