Karachi News : ਅਗਲੇ ਸਾਲ ਪ੍ਰਸਤਾਵਿਤ ਵਿਸ਼ਵ ਕਲੱਬ ਚੈਂਪੀਅਨਸ਼ਿਪ ਤੋਂ ਬਾਹਰ ਹੋ ਸਕਦੈ ਪਾਕਿਸਤਾਨ

By : BALJINDERK

Published : Jul 6, 2025, 8:44 pm IST
Updated : Jul 6, 2025, 8:44 pm IST
SHARE ARTICLE
ਅਗਲੇ ਸਾਲ ਪ੍ਰਸਤਾਵਿਤ ਵਿਸ਼ਵ ਕਲੱਬ ਚੈਂਪੀਅਨਸ਼ਿਪ ਤੋਂ ਬਾਹਰ ਹੋ ਸਕਦੈ ਪਾਕਿਸਤਾਨ
ਅਗਲੇ ਸਾਲ ਪ੍ਰਸਤਾਵਿਤ ਵਿਸ਼ਵ ਕਲੱਬ ਚੈਂਪੀਅਨਸ਼ਿਪ ਤੋਂ ਬਾਹਰ ਹੋ ਸਕਦੈ ਪਾਕਿਸਤਾਨ

Karachi News : ਬੈਠਕ 'ਚ ਸ਼ਾਮਲ ਹੋਣ ਦੇ ਸੱਦੇ 'ਤੇ ਵੀ ਪੀ.ਐਸ.ਐਲ. ਤੋਂ ਕੋਈ ਨਹੀਂ ਆਇਆ

Karachi News in Punjabi : ਪਾਕਿਸਤਾਨ ਅਗਲੇ ਸਾਲ ਸ਼ੁਰੂ ਹੋਣ ਵਾਲੀ ਵਿਸ਼ਵ ਕਲੱਬ ਟੀ-20 ਚੈਂਪੀਅਨਸ਼ਿਪ ਤੋਂ ਬਾਹਰ ਹੋ ਸਕਦਾ ਹੈ।  ਇਸ ਘਟਨਾਕ੍ਰਮ ਤੋਂ ਜਾਣੂ ਇਕ ਸੂਤਰ ਨੇ ਕਿਹਾ ਕਿ ਪਾਕਿਸਤਾਨ ਸੁਪਰ ਲੀਗ ਦੀ ਜੇਤੂ ਟੀਮ ਨੂੰ ਇਸ ਟੂਰਨਾਮੈਂਟ ਲਈ ਸੱਦਾ ਦਿਤੇ ਜਾਣ ਦੀ ਸੰਭਾਵਨਾ ਨਹੀਂ ਹੈ, ਜਿਸ ਨੂੰ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਅਤੇ ਇਸ ਦੇ ਚੇਅਰਮੈਨ ਜੈ ਸ਼ਾਹ ਦੇ ਆਸ਼ੀਰਵਾਦ ਨਾਲ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ। 

ਸੂਤਰ ਨੇ ਕਿਹਾ ਕਿ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਪਿਛਲੇ ਮਹੀਨੇ ਲੰਡਨ ਵਿਚ ਕਿ੍ਰਕਟ ਕਨੈਕਟ ਬੈਠਕ ਤੋਂ ਇਲਾਵਾ ਹੋਈ ਬੈਠਕ ਲਈ ਪੀ.ਐਸ.ਐਲ. ਦੇ ਅਪਣੇ ਸੀ.ਈ.ਓ. ਨੂੰ ਭੇਜਣ ਲਈ ਸੱਦਾ ਦਿਤਾ ਗਿਆ ਸੀ ਪਰ ਕੋਈ ਵੀ ਨਹੀਂ ਆਇਆ। 

ਉਨ੍ਹਾਂ ਕਿਹਾ ਕਿ ਆਈ.ਸੀ.ਸੀ. ਦੇ ਸਮਰਥਨ ਨਾਲ ਇੰਗਲਿਸ਼ ਅਤੇ ਵੇਲਜ਼ ਕ੍ਰਿਕਟ ਬੋਰਡ ਦੀ ਪਹਿਲ ਉਤੇ ਹੋਈ ਬੈਠਕ ’ਚ ਜ਼ਿਆਦਾਤਰ ਪ੍ਰਮੁੱਖ ਟੀ-20 ਫਰੈਂਚਾਇਜ਼ੀ ਅਧਾਰਤ ਲੀਗਾਂ ਦੇ ਸੀ.ਈ.ਓ. ਇਕੱਠੇ ਹੋਏ ਸਨ। ਪੀ.ਸੀ.ਬੀ. ਨਹੀਂ ਆਇਆ ਅਤੇ ਹੈਰਾਨੀ ਦੀ ਗੱਲ ਹੈ ਕਿ ਚੇਅਰਮੈਨ ਮੋਹਸਿਨ ਨਕਵੀ ਵੀ ਨਿਯਮਿਤ ਤੌਰ ਉਤੇ ਆਈਸੀਸੀ ਦੀਆਂ ਬੈਠਕਾਂ ਵਿਚ ਸ਼ਾਮਲ ਨਹੀਂ ਹੋਏ। 

(For more news apart from Pakistan may be out of the proposed World Club Championship next year News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement