
27 ਕੁੜੀਆਂ ਲਾਪਤਾ, ਹੈਲੀਕਾਪਟਰਾਂ ਅਤੇ ਡਰੋਨਾਂ ਨਾਲ ਖੋਜ ਜਾਰੀ
Texas America flash floods News in punjabi : ਅਮਰੀਕਾ ਦੇ ਟੈਕਸਾਸ ਰਾਜ ਵਿਚ ਸ਼ੁੱਕਰਵਾਰ ਨੂੰ ਭਾਰੀ ਮੀਂਹ ਤੋਂ ਬਾਅਦ ਗੁਆਡਾਲੁਪ ਨਦੀ ਵਿੱਚ ਅਚਾਨਕ ਹੜ੍ਹ ਆਉਣ ਕਾਰਨ ਹੁਣ ਤੱਕ 51 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਲਗਭਗ 27 ਕੁੜੀਆਂ ਲਾਪਤਾ ਹਨ। ਗੁਆਡਾਲੁਪ ਨਦੀ ਦੇ ਨੇੜੇ ਕੁੜੀਆਂ ਦਾ ਇੱਕ ਸਮਰ ਕੈਂਪ ਹੜ੍ਹ ਦੀ ਲਪੇਟ ਵਿੱਚ ਆ ਗਿਆ। ਅਧਿਕਾਰੀਆਂ ਨੇ ਕਿਹਾ ਕਿ ਨਦੀ ਸਿਰਫ਼ 45 ਮਿੰਟਾਂ ਵਿੱਚ 26 ਫੁੱਟ (8 ਮੀਟਰ) ਉੱਚੀ ਹੋ ਗਈ, ਜਿਸ ਨਾਲ ਘਰ ਅਤੇ ਵਾਹਨ ਪਾਣੀ ਵਿਚ ਵਹਿ ਗਏ।
ਮੌਸਮ ਵਿਭਾਗ ਦੇ ਅਨੁਸਾਰ, ਹੜ੍ਹ ਦਾ ਖ਼ਤਰਾ ਅਜੇ ਵੀ ਬਣਿਆ ਹੋਇਆ ਹੈ। ਲਾਪਤਾ ਕੁੜੀਆਂ ਦੀ ਭਾਲ ਲਈ ਹੈਲੀਕਾਪਟਰ, ਕਿਸ਼ਤੀਆਂ ਅਤੇ ਡਰੋਨ ਦੀ ਵਰਤੋਂ ਕੀਤੀ ਜਾ ਰਹੀ ਹੈ। ਹੋਰ ਵੀ ਕਈ ਲੋਕਾਂ ਦੇ ਲਾਪਤਾ ਹੋਣ ਦਾ ਖ਼ਦਸ਼ਾ ਹੈ।
ਟੈਕਸਾਸ ਦੇ ਗਵਰਨਰ ਡੈਨ ਪੈਟ੍ਰਿਕ ਨੇ ਕਿਹਾ ਕਿ ਬਚਾਅ ਟੀਮ ਕੰਮ ਕਰ ਰਹੀ ਹੈ। ਜਿਸ ਵਿੱਚ ਨੌਂ ਬਚਾਅ ਟੀਮਾਂ, 14 ਹੈਲੀਕਾਪਟਰ ਅਤੇ 12 ਡਰੋਨ ਵਰਤੇ ਜਾ ਰਹੇ ਹਨ। ਹੁਣ ਤੱਕ 850 ਤੋਂ ਵੱਧ ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ।
(For more news apart from “ Texas America flash floods News in punjabi , ” stay tuned to Rozana Spokesman.)