ਚੀਨ ਦੇ ਰੈਸਟੋਰੈਂਟ 'ਚ ਰੋਬੋਟ ਕਰ ਰਹੇ ਵੇਟਰ ਦਾ ਕੰਮ, ਖਾਣ ਦਾ ਬਿਲ 75 ਫ਼ੀ ਸਦੀ ਘਟਿਆ
Published : Aug 6, 2018, 1:34 pm IST
Updated : Aug 6, 2018, 1:34 pm IST
SHARE ARTICLE
Chip labour: Robots replace waiters in China restaurant
Chip labour: Robots replace waiters in China restaurant

ਚੀਨ ਦੇ ਇਕ ਰੈਸਟੋਰੈਂਟ ਵਿਚ ਆਰਡਰ ਲੈਣ, ਖਾਣਾ ਪਰੋਸਣ ਅਤੇ ਬਿਲ ਦੇਣ ਦਾ ਕੰਮ ਰੋਬੋਟ ਕਰਦੇ ਹਨ।  ਇਸ ਦਾ ਫ਼ਾਇਦਾ ਗਾਹਕਾਂ ਨੂੰ ਮਿਲ ਰਿਹਾ ਹੈ। ਉਨ੍ਹਾਂ ਦੇ ਖਰਚ ਵਿਚ...

ਸ਼ੰਘਾਈ : ਚੀਨ ਦੇ ਇਕ ਰੈਸਟੋਰੈਂਟ ਵਿਚ ਆਰਡਰ ਲੈਣ, ਖਾਣਾ ਪਰੋਸਣ ਅਤੇ ਬਿਲ ਦੇਣ ਦਾ ਕੰਮ ਰੋਬੋਟ ਕਰਦੇ ਹਨ।  ਇਸ ਦਾ ਫ਼ਾਇਦਾ ਗਾਹਕਾਂ ਨੂੰ ਮਿਲ ਰਿਹਾ ਹੈ। ਉਨ੍ਹਾਂ ਦੇ ਖਰਚ ਵਿਚ 75 ਫ਼ੀ ਸਦੀ ਦੀ ਕਮੀ ਆਈ। ਦਰਅਸਲ, ਇਥੇ ਦੋ ਲੋਕਾਂ  ਦੇ ਖਾਣ ਦਾ ਖਰਚ ਲਗਭੱਗ 300 - 400 ਯੂਆਨ (3300 - 4400 ਰੁਪਏ) ਆਉਂਦਾ ਸੀ। ਰੋਬੋਟ ਸਿਸਟਮ ਲਾਗੂ ਹੋਣ ਤੋਂ ਬਾਅਦ ਰੈਸਟੋਰੈਂਟ 100 ਯੂਆਨ ਹੀ ਚਾਰਜ ਕਰਦਾ ਹੈ।

Robots replace waiters in ChinaRobots replace waiters in China

ਭਵਿੱਖ ਵਿਚ ਇਸ ਤਰ੍ਹਾਂ ਦੇ ਰੈਸਟੋਰੈਂਟ ਬਣਾਉਣ ਲਈ ਇਹ ਕਾਂਸੈਪਟ ਚੀਨ ਦੀ ਸੱਭ ਤੋਂ ਵੱਡੀ ਈ - ਕਾਮਰਸ ਕੰਪਨੀ ਅਲੀਬਾਬਾ ਨੇ ਤਿਆਰ ਕੀਤਾ ਹੈ। ਕੰਪਨੀ ਦਾ ਪਲਾਨ ਰੋਬੋਟ ਅਤੇ ਆਰਟਿਫਿਸ਼ਿਅਲ ਇੰਟੈਲੀਜੈਂਸ ਦੀ ਮਦਦ ਨਾਲ ਸਾਰੇ ਸੈਕਟਰਾਂ ਵਿਚ ਬਦਲਾਅ ਕਰਨਾ ਹੈ। ਇਸ ਵੇਲੇ, ਕੰਪਨੀ ਨੇ ਕਿਰਤ ਕਾਰਾਂ ਨੂੰ ਘਟਾਉਣ ਲਈ ਰੋਬੋਟ ਕਾਰਜਕੁਸ਼ਲਤਾ ਵਧਾ ਦਿੱਤੀ ਹੈ। ਓਵਨ ਦੇ ਸਾਈਜ਼ ਦੇ ਰੋਬੋਟ ਵੇਟਰ ਦੀ ਜਗ੍ਹਾ ਕੰਮ ਕਰ ਰਹੇ ਹਨ।

Robots replace waiters in ChinaRobots replace waiters in China

ਅਲੀਬਾਬਾ ਦੇ ਪ੍ਰੋਡਕਟ ਮੈਨੇਜਰ ਕਾਓ ਹੈਤੋਂ ਨੇ ਦੱਸਿਆ ਕਿ ਸ਼ੰਘਾਈ ਵਿਚ ਇਕ ਵੇਟਰ ਨੂੰ ਹਰ ਮਹੀਨੇ 10 ਹਜ਼ਾਰ ਯੂਆਨ (ਲਗਭੱਗ 11 ਲੱਖ ਰੁਪਏ) ਦੇਣੇ ਪੈਂਦੇ ਹਨ। ਰੈਸਟੋਰੈਂਟ ਵਿਚ ਉਨ੍ਹਾਂ ਦੀ ਦੋ ਸ਼ਿਫਟ ਲੱਗਦੀਆਂ ਹਨ, ਜਿਸ ਦੇ ਨਾਲ ਕਾਫ਼ੀ ਰੁਪਏ ਖਰਚ ਹੁੰਦੇ ਹਨ। ਉਥੇ ਹੀ, ਰੋਬੋਟ ਪੂਰੇ ਦਿਨ ਲਗਾਤਾਰ ਕੰਮ ਕਰਦੇ ਰਹਿੰਦੇ ਹਨ।  ਅਲੀਬਾਬਾ ਨੇ ਇਸ ਰੋਬੋਟ ਨੂੰ ਸੁਪਰਮਾਰਕੀਟ ਚੇਨ ਹੇਮਾ ਵਿਚ ਵੀ ਇਸਤੇਮਾਲ ਕੀਤਾ ਹੈ।

Robots replace waiters in ChinaRobots replace waiters in China

ਇਹਨਾਂ ਸਟੋਰਸ ਵਿਚ ਲੋਕ ਮੋਬਾਈਲ ਐਪ ਤੋਂ ਸਮਾਨ ਚੁਣਦੇ ਹਨ ਅਤੇ ਰੋਬੋਟ ਉਸ ਨੂੰ ਡਿਲੀਵਰ ਕਰ ਦਿੰਦੇ ਹਨ। ਅਲੀਬਾਬਾ ਨੇ ਇਸ ਸਮੇਂ ਚੀਨ ਦੇ 13 ਸ਼ਹਿਰਾਂ ਵਿਚ 57 ਹੇਮਾ ਸੁਪਰਮਾਰਕੀਟ ਖੋਲ ਰੱਖੇ ਹਨ। ਇਹਨਾਂ ਵਿਚ ਰੋਬੋਟ ਹੀ ਸਾਰਾ ਕੰਮ ਕਰਦੇ ਹਨ। ਅਲੀਬਾਬਾ ਦੀ ਵਿਰੋਧੀ ਈ - ਕਾਮਰਸ ਕੰਪਨੀ ਜੇਡੀ ਡਾਟ ਕੰਮ ਨੇ ਵੀ 2020 ਤੱਕ ਅਜਿਹੇ ਇਕ ਹਜ਼ਾਰ ਰੈਸਟੋਰੈਂਟ ਖੋਲ੍ਹਣ ਦਾ ਦਾਅਵਾ ਕੀਤਾ ਹੈ, ਜਿਨ੍ਹਾਂ ਵਿਚ ਰੋਬੋਟ ਕੰਮ ਕਰਣਗੇ। ਚੀਨ ਵਿਚ ਜੇਡੀ ਸਮੇਤ ਹੋਰ ਕੰਪਨੀਆਂ ਡਰੋਨ ਨਾਲ ਸਮਾਨ ਪਹੁੰਚਾਣ ਦਾ ਨੈੱਟਵਰਕ ਬਣਾਉਣ ਦੀ ਕੋਸ਼ਿਸ਼ ਵਿਚ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement