
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਵਿਚ ਕੱਲ੍ਹ ਡੋਕਲਾਮ ਦੇ ਮੁੱਦੇ 'ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵਲੋਂ ਦਿਤੇ ਗਏ ਬਿਆਨ ਨੂੰ ਲੈ ਕੇ ਉਨ੍ਹਾਂ 'ਤੇ ...
ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਵਿਚ ਕੱਲ੍ਹ ਡੋਕਲਾਮ ਦੇ ਮੁੱਦੇ 'ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵਲੋਂ ਦਿਤੇ ਗਏ ਬਿਆਨ ਨੂੰ ਲੈ ਕੇ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ ਹੈ ਅਤੇ ਦੋਸ਼ ਲਗਾਇਆ ਹੈ ਕਿ ਉਹ ਚੀਨ ਦੀ ਤਾਕਤ ਦੇ ਸਾਹਮਣੇ ਝੁਕ ਗਈ। ਗਾਂਧੀ ਨੇ ਟਵੀਟ ਕਰ ਕੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸੁਸ਼ਮਾ ਜੀ ਵਰਗੀ ਔਰਤ ਚੀਨ ਦੀ ਤਾਕਤ ਦੇ ਸਾਹਮਣੇ ਝੁਕ ਗਈ? ਇਕ ਨੇਤਾ ਦੇ ਪ੍ਰਤੀ ਪੂਰਨ ਸਮਰਪਣ ਦਾ ਮਤਲਬ ਇਹ ਹੋਇਆ ਕਿ ਸਰਹੱਦ 'ਤੇ ਤਾਇਨਾਤ ਸਾਡੇ ਬਹਾਦਰ ਜਵਾਨਾਂ ਦੇ ਨਾਲ ਵਿਸਵਾਸ਼ਘਾਤ ਕੀਤਾ ਗਿਆ ਹੈ।
Rahul Gandhi and Sushma Swarajਦਰਅਸਲ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਲੋਕ ਸਭਾ ਵਿਚ ਕੱਲ੍ਹ ਵਿਚ ਕਿਹਾ ਸੀ ਕਿ ਡੋਕਲਾਮ ਮੁੱਦਾ 'ਪਰਿਪੱਕ ਕੂਟਨੀਤੀ' ਦੇ ਜ਼ਰੀਏ ਸੁਲਝਾਇਆ ਜਾ ਚੁੱਕਾ ਹੈ ਅਤੇ ਇਸ ਦੇ ਬਾਅਦ ਤੋਂ ਖੇਤਰ ਵਿਚ ਯਥਾਸਥਿਤੀ ਬਰਕਰਾਰ ਹੈ। ਹੁਣ ਇੱਥੇ ਵਿਰੋਧ ਖ਼ਤਮ ਹੋ ਚੁੱਕਿਆ ਹੈ। ਸਵਰਾਜ ਨੇ ਕਿਹਾ ਕਿ ਵੁਹਾਨ ਵਿਚ ਪ੍ਰਧਾਨ ਮੰਤਰੀ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਵਿਚਕਾਰ ਹੋਈ ਮੀਟਿੰਗ ਵਿਚ ਕੋਈ ਖ਼ਾਸ ਮੁੱਦਾ ਨਹੀਂ ਸੀ। ਸੁਸ਼ਮਾ ਸਵਰਾਜ ਨੇ ਕਿਹਾ ਕਿ ਮੁਲਾਕਾਤ ਦੌਰਾਨ ਦੋਵੇਂ ਨੇਤਾਵਾਂ ਵਿਚ ਸਹਿਮਤੀ ਬਣੀ ਕਿ ਦੋਹੇ ਦੇਸ਼ਾਂ ਦੀਆਂ ਫ਼ੌਜਾਂ ਦੇ ਵਿਚਕਾਰ ਕਿਸੇ ਵੀ ਵਿਵਾਦ ਨੂੰ ਅਪਣੇ ਪੱਧਰ 'ਤੇ ਸੁਲਝਾਇਆ ਜਾਵੇਗਾ।
Rahul Gandhiਭਾਰਤ ਅਤੇ ਚੀਨ ਦੇ ਵਿਚਕਾਰ ਵਿਵਾਦ ਦਾ ਇਕ ਕਾਰਨ ਡੋਕਲਾਮ ਵਿਚ ਚੀਨੀ ਫ਼ੌਜ ਦੀਆਂ ਗਤੀਵਿਧੀਆਂ ਨੂੰ ਭਾਰਤੀ ਫ਼ੌਜ ਨੇ ਵੀ ਖ਼ਾਰਜ ਕੀਤਾ ਸੀ। ਭਾਰਤੀ ਫ਼ੌਜ ਨੇ ਕਿਹਾ ਸੀ ਕਿ ਚੀਨ ਖੇਤਰ ਵਿਚ ਅਪਣੀ ਮੌਜੂਦਗੀ ਨਹੀਂ ਵਧਾ ਰਿਹਾ ਹੈ, ਬਲਕਿ ਉਹ ਅਪਣੀਆਂ ਮੌਜੂਦਾ ਚੌਂਕੀਆਂ 'ਤੇ ਜਵਾਨਾਂ ਨੂੰ ਬਦਲ ਰਿਹਾ ਹੈ। ਦਸ ਦਈਏ ਕਿ ਪਿਛਲੇ ਸਾਲ ਇੱਥੇ 73 ਦਿਨਾਂ ਤਕ ਦੋਹੇ ਦੇਸ਼ਾਂ ਦੀਆਂ ਫ਼ੌਜਾਂ ਵਿਚ ਤਣਾਤਣੀ ਦੀ ਸਥਿਤੀ ਬਣੀ ਸੀ। ਨਾਮ ਨਾ ਛਾਪਣ ਦੀ ਸ਼ਰਤ 'ਤੇ ਫ਼ੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਚੀਨ ਨੇ ਤੋਰਸਾ ਨੁੱਲ੍ਹਾ ਨੂੰ ਕ੍ਰਾਸ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਇਹ 100 ਸਕਵਾਇਰ ਮੀਟਰ ਵਿਚ ਫੈਲਿਆ ਉਹ ਪਠਾਰ ਹੈ, ਜਿੱਥੇ ਭਾਰਤ, ਚੀਨ ਅਤੇ ਭੂਟਾਨ ਦੀ ਸਰਹੱਦ ਮਿਲਦੀ ਹੈ।
Rahul Gandhiਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜ਼ਮੀਨੀ ਪੱਧਰ 'ਤੇ ਕੋਈ ਬਦਲਾਅ ਨਹੀਂ ਹੈ। ਭਾਰਤ, ਚੀਨ ਅਤੇ ਭੂਟਾਨ ਤਿੰਨੇ ਹੀ ਦੇਸ਼ ਸਰਦੀਆਂ ਲਈ ਇਸ ਖੇਤਰ ਵਿਚ ਅਪਣੀਆਂ ਚੌਂਕੀਆਂ ਬਣਾ ਰਹੇ ਹਨ। ਜਦੋਂ ਇਨ੍ਹਾਂ ਚੌਕੀਆਂ 'ਤੇ ਜਵਾਨਾਂ ਨੂੰ ਬਦਲਿਆ ਜਾਂਦਾ ਹੈ ਤਾਂ ਅਸਥਾਈ ਤੌਰ 'ਤੇ ਚੌਂਕੀਆਂ ਦੀ ਗਿਣਤੀ ਦੁੱਗਣੀ ਹੋ ਜਾਂਦੀ ਹੈ। ਇਸ ਦੌਰਾਨ ਉਥੇ ਪਹਿਲਾਂ ਤੋਂ ਮੌਜੂਦ ਜਵਾਨ ਨਵੇਂ ਆਏ ਜਵਾਨਾਂ ਨੂੰ ਉਥੋਂ ਦੀ ਸਥਿਤੀ ਦੇ ਬਾਰੇ ਵਿਚ ਦਸਦੇ ਹਨ।