
ਅਲ - ਕ਼ਾਇਦਾ ਦੇ ਮੁਖੀ ਰਹੇ ਓਸਾਮਾ ਬਿਨ ਲਾਦੇਨ ਦੇ ਬੇਟੇ ਹਮਜ਼ਾ ਬਿਨ ਲਾਦੇਨ ਨੇ ਵਿਆਹ ਕਰਵਾ ਲਿਆ ਹੈ
ਰਿਆਦ, ਅਲ - ਕ਼ਾਇਦਾ ਦੇ ਮੁਖੀ ਰਹੇ ਓਸਾਮਾ ਬਿਨ ਲਾਦੇਨ ਦੇ ਬੇਟੇ ਹਮਜ਼ਾ ਬਿਨ ਲਾਦੇਨ ਨੇ ਵਿਆਹ ਕਰਵਾ ਲਿਆ ਹੈ। ਦੱਸ ਦਈਏ ਕਿ ਉਸ ਨੇ ਇਹ ਵਿਆਹ ਕਿਸੇ ਹੋਰ ਨਾਲ ਨਹੀਂ ਸਗੋਂ 9/11 ਅਤਿਵਾਦੀ ਹਮਲੇ ਲਈ ਜਹਾਜ਼ ਹਾਇਜੈਕ ਕਰਨ ਵਾਲੇ ਮੁਹੰਮਦ ਅੱਟਾ ਦੀ ਧੀ ਨਾਲ ਕੀਤਾ ਹੈ। ਓਸਾਮਾ ਦੇ ਪਰਿਵਾਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਓਸਾਮਾ ਬਿਨ ਲਾਦੇਨ ਦੇ ਸੌਤੇਲੇ ਭਰਾਵਾਂ ਨੇ ਵੀ ਇਸ ਵਿਆਹ ਦਾ ਜ਼ਿਕਰ ਕੀਤਾ ਹੈ। ਅਹਿਮਦ ਅਤੇ ਹਸਨ ਅਲ - ਅੱਤਾਸ ਨੇ ਦੱਸਿਆ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਹਮਜ਼ਾ ਨੂੰ ਹੁਣ ਅਲ - ਕਾਇਦਾ ਵਿਚ ਕਾਫ਼ੀ ਉੱਚਾ ਅਹੁਦਾ ਮਿਲ ਗਿਆ ਹੈ
Hamza bin Laden has married daughter of lead 9/11 hijacker ਅਤੇ ਉਹ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਦੀ ਤਿਆਰੀ ਵਿਚ ਹੈ। ਦੱਸ ਦਈਏ ਕਿ ਸੱਤ ਸਾਲ ਪਹਿਲਾਂ ਅਮਰੀਕਾ ਨੇ ਓਸਾਮਾ ਬਿਨ ਲਾਦੇਨ ਨੂੰ ਮਾਰ ਮੁਕਾਇਆ ਸੀ। ਹਮਜ਼ਾ ਬਿਨ ਲਾਦੇਨ ਓਸਾਮਾ ਦੀਆਂ ਤਿੰਨ ਜ਼ਿੰਦਾ ਬਚੀਆਂ ਤਿੰਨ ਘਰਵਾਲੀਆਂ ਵਿਚੋਂ ਇੱਕ ਦਾ ਪੁੱਤਰ ਹੈ, ਜੋ ਅਮਰੀਕੀ ਹਮਲੇ ਦੇ ਸਮੇਂ ਉਸ ਦੇ ਨਾਲ ਐਬਟਾਬਾਦ ਵਿਚ ਰਹਿ ਰਹੀਆਂ ਸਨ। ਅਹਿਮਦ ਅਲ - ਅੱਤਾਸ ਨੇ ਦੱਸਿਆ ਕਿ ਅਸੀਂ ਸੁਣਿਆ ਹੈ ਕਿ ਉਸ ਨੇ ਮੁਹੰਮਦ ਅੱਟਾ ਦੀ ਧੀ ਨਾਲ ਵਿਆਹ ਕੀਤਾ ਹੈ ਸਾਨੂੰ ਪੱਕਾ ਨਹੀਂ ਪਤਾ ਕਿ ਕਿੱਥੇ ਪਰ ਸ਼ਾਇਦ ਅਫਗਾਨਿਸਤਾਨ ਵਿਚ। ਖਬਰਾਂ ਮੁਤਾਬਕ, ਹਮਜ਼ਾ ਦੀ ਪਤਨੀ ਮਿਸਰ ਦੀ ਨਾਗਰਿਕ ਹੈ।
Hamza bin Laden has married daughter of lead 9/11 hijackerਓਸਾਮਾ ਬਿਨ ਲਾਦੇਨ ਦੇ ਮਰਨ ਤੋਂ ਬਾਅਦ ਉਸ ਦੀਆਂ ਪਤਨੀਆਂ ਅਤੇ ਬੱਚੇ ਸਊਦੀ ਅਰਬ ਪਰਤ ਗਏ ਸਨ ਜਿੱਥੇ ਉਨ੍ਹਾਂ ਨੂੰ ਸਾਬਕਾ ਸ਼ਹਿਜ਼ਾਦੇ ਮੁਹੰਮਦ ਬਿਨਾ ਨਾਏਫ ਨੇ ਸ਼ਰਨ ਦਿੱਤੀ ਸੀ। ਓਸਾਮਾ ਦੀਆਂ ਪਤਨੀਆਂ ਅਤੇ ਉਸ ਦੇ ਬੱਚਿਆਂ ਨੇ ਲਗਾਤਾਰ ਲਾਦੇਨ ਦੀ ਮਾਂ ਆਲੀਆ ਘਾਨੇਮ ਨਾਲ ਸੰਪਰਕ ਬਣਾਏ ਰੱਖਿਆ।
ਦੱਸ ਦਈਏ ਕਿ ਹਾਲ ਹੀ ਵਿਚ ਓਸਾਮਾ ਦੀ ਮਾਂ ਨੇ ਪਹਿਲੀ ਵਾਰ ਦਿੱਤੇ ਇੰਟਰਵਿਊ ਵਿਚ ਲਾਦੇਨ ਨੂੰ ਇਕ ਚੰਗਾ ਬੱਚਾ ਕਿਹਾ ਸੀ। ਇੰਟਰਵਿਊ ਦੇ ਦੌਰਾਨ ਪਰਿਵਾਰ ਨੇ ਦਾਅਵਾ ਕੀਤਾ ਸੀ ਕਿ ਸਾਲ 1999 ਤੋਂ ਉਨ੍ਹਾਂ ਦਾ ਲਾਦੇਨ ਦੇ ਨਾਲ ਕੋਈ ਸੰਪਰਕ ਨਹੀਂ ਸੀ।