74 ਸਾਲ ਪਹਿਲਾਂ ਅਮਰੀਕਾ ਨੇ ਅੱਜ ਦੇ ਦਿਨ ਹਿਰੋਸ਼ਿਮਾ ‘ਤੇ ਕੀਤਾ ਸੀ ਪਰਮਾਣੂ ਹਮਲਾ
Published : Aug 6, 2019, 11:59 am IST
Updated : Aug 7, 2019, 12:26 pm IST
SHARE ARTICLE
Hiroshima Marks the 74th Anniversary of the Atomic Bombing
Hiroshima Marks the 74th Anniversary of the Atomic Bombing

74 ਸਾਲ ਪੁਰਾਣੀ ਕਹਾਣੀ ਸੁਣ ਕੇ ਅੱਜ ਵੀ ਕੰਬਦੇ ਹਨ ਲੋਕ

ਨਵੀਂ ਦਿੱਲੀ: ਜਪਾਨ ਦੇ ਸ਼ਹਿਰ ਹਿਰੋਸ਼ਿਮਾ ‘ਤੇ ਪਰਮਾਣੂ ਬੰਬ ਸੁੱਟੇ ਜਾਣ ਦੇ 74 ਸਾਲ ਪੂਰੇ ਹੋਣ ‘ਤੇ ਸਵੇਰੇ ਇਕ ਘੰਟੀ ਵਜਾ ਕੇ ਉਸ ਦਿਨ ਨੂੰ ਯਾਦ ਕੀਤਾ ਗਿਆ ਜਦੋਂ ਦੁਨੀਆਂ ਦਾ ਪਹਿਲਾ ਪਰਮਾਣੂ ਹਮਲਾ ਹੋਇਆ ਸੀ। ਸ਼ਹਿਰ ਦੇ ਮੇਅਰ ਨੇ ਸੁਚੇਤ ਕੀਤਾ ਕਿ ਵਿਸ਼ਵ ਭਰ ਵਿਚ ਵਧ ਰਿਹਾ ਰਾਸ਼ਟਰਵਾਦ ਸ਼ਾਂਤੀ ਲਈ ਖਤਰਾ ਬਣ ਚੁੱਕਿਆ ਹੈ।

Hiroshima Marks the 74th Anniversary of the Atomic BombingHiroshima Marks the 74th Anniversary of the Atomic Bombing

ਹਿਰੋਸ਼ਿਮਾ ਦੇ ਪੀਸ ਮੈਮੋਰੀਅਲ ਪਾਰਕ ਦੇ ਉੱਪਰ ਅੱਜ ਅਸਮਾਨ ਉਸੇ ਤਰ੍ਹਾਂ ਸਾਫ਼ ਸੀ ਜਿਵੇਂ 6 ਅਗਸਤ 1945 ਨੂੰ ਸੀ ਜਦੋਂ ਅਮਰੀਕੀ ਬੀ-29 ਹਮਲਾਵਰਾਂ ਨੇ ਬੰਦਰਗਾਹ ਵਾਲੇ ਇਸ ਸ਼ਹਿਰ ਵਿਚ ਫੌਜੀ ਅੱਡਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਘਾਤਕ ਪਰਮਾਣੂ ਬੰਬ ਸੁੱਟਿਆ ਸੀ। ਇਸ ਹਮਲੇ ਵਿਚ 1,40,000 ਲੋਕ ਮਾਰੇ ਗਏ ਸਨ। ਸਲਾਨਾ ਸਮਾਰੋਹ ਲਈ ਗ੍ਰਾਊਂਡ ਜ਼ੀਰੋ ਕੋਲ ਇਸ ਪਾਰਕ ਵਿਚ ਖੜੇ ਹੋ ਕੇ ਹਿਰੋਸ਼ਿਮਾ ਦੇ ਮੇਅਰ ਕਜ਼ੁਮੀ ਮਾਤਸੂਈ ਨੇ ਅਪਣੇ ਸਲਾਨਾ ਸੰਬੋਧਨ ਵਿਚ ਵਧ ਰਹੇ ਰਾਸ਼ਟਰਵਾਦ ਦੇ ਖਤਰੇ ਨੂੰ ਲੈ ਕੇ ਸੁਚੇਤ ਕੀਤਾ।

Hiroshima Marks the 74th Anniversary of the Atomic BombingHiroshima Marks the 74th Anniversary of the Atomic Bombing

ਕਿਸੇ ਖ਼ਾਸ ਦੇਸ਼ ਦਾ ਨਾਂਅ ਲਏ ਬਗੈਰ ਉਹਨਾਂ ਕਿਹਾ ਕਿ ਕੁਝ ਦੇਸ਼ ਸਪੱਸ਼ਟ ਤੌਰ ‘ਤੇ ਸਵੈ-ਕੇਂਦਰਿਤ ਰਾਸ਼ਟਰਵਾਦ ਦਾ ਪ੍ਰਗਟਾਵਾ ਕਰ ਰਹੇ ਹਨ ਅਤੇ ਅਪਣੇ ਪਰਮਾਣੂ ਜਖੀਰਿਆਂ ਦਾ ਆਧੁਨਿਕੀਕਰਨ ਕਰ ਰਹੇ  ਹਨ। ਉਹਨਾਂ ਕਿਹਾ ਕਿ ਉਹ ਫਿਰ ਤੋਂ ਤਣਾਅ ਪੈਦਾ ਕਰ ਰਹੇ ਹਨ ਜੋ ਕੋਲਡ ਵਾਰ ਖਤਮ ਹੋਣ ਮਗਰੋਂ ਸ਼ਾਂਤ ਹੋ ਗਏ ਸਨ। ਉਹਨਾਂ ਨੇ ਅਜਿਹੇ ਸਮੇਂ ਪਰਮਾਣੂ ਹਥਿਆਰਾਂ ਨੂੰ ਖਤਮ ਕਰਨ ਦੀ ਅਪੀਲ ਕੀਤੀ ਜਦੋਂ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਅਮਰੀਕੀ ਪਰਮਾਣੂ ਨੂੰ ਵਧਾਉਣ ਦਾ ਪ੍ਰਣ ਲਿਆ ਹੈ।

Hiroshima Marks the 74th Anniversary of the Atomic BombingHiroshima Marks the 74th Anniversary of the Atomic Bombing

ਆਬੇ ਦੀ ਸਰਕਾਰ ਨੇ ਪਰਮਾਣੂ ਹਥਿਆਰਾਂ ‘ਤੇ ਪਾਬੰਧੀ ਨੂੰ ਲੈ ਕੇ ਸੰਯੁਕਤ ਰਾਸ਼ਟਰ ਦੇ ਸਮਝੌਤੇ ਵਿਚ ਹਿੱਸਾ ਨਹੀਂ ਲੈਣ ਦਾ ਫੈਸਲਾ ਲਿਆ ਸੀ। ਜ਼ਿਕਰਯੋਗ ਹੈ ਕਿ ਦੂਜੇ ਵਿਸ਼ਵ ਯੁੱਧ ਦੇ ਅੰਤ ਵਿਚ ਅਮਰੀਕਾ ਨੇ ਜਪਾਨ ‘ਤੇ ਦੋ ਪਰਮਾਣੂ ਹਮਲੇ ਕੀਤੇ ਸਨ- ਪਹਿਲਾ ਹਿਰੋਸ਼ਿਮਾ ਵਿਚ ਅਤੇ ਦੂਜਾ ਨਾਗਾਸਾਕੀ ਵਿਚ। ਇਹਨਾਂ ਧਮਾਕਿਆਂ ਵਿਚ ਹਿਰੋਸ਼ਿਮਾ ‘ਚੇ 1,40,000 ਅਤੇ ਨਾਗਾਸਾਕੀ ਵਿਚ 74,000 ਲੋਕ ਮਾਰੇ ਗਏ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

LokSabhaElections2024 :ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ, ਪੰਜਾਬ, ਹਰਿਆਣਾ ਸਣੇ ਪੂਰੇ ਦੇਸ਼ 'ਚ ਇਸ ਦਿਨ ਹੋਵੇ.

20 Apr 2024 2:43 PM

Mohali News: ਕਾਰ ਨੂੰ ਹਾਰਨ ਮਾਰਨ ਕਰਕੇ ਚੱਲੇ ਘਸੁੰਨ..ਪਾੜ ਦਿੱਤੀ ਟੀ-ਸ਼ਰਟ, ਦੇਖੋ ਕਿਵੇਂ ਪਿਆ ਪੰਗਾ

20 Apr 2024 11:42 AM

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM
Advertisement