
ਚੀਨ 'ਚ ਇਕ ਨਵੀਂ ਬਿਮਾਰੀ ਨਾਲ ਸੱਤ ਲੋਕਾਂ ਦੀ ਮੌਤ ਹੋ ਗਈ ਹੈ ਅਤੇ 60 ਤੋਂ ਵਧ ਲੋਕ ਇਸ ਨਾਲ ਪੀੜਤ ਪਾਏ ਗਏ ਹਨ
ਬੀਜਿੰਗ: ਚੀਨ 'ਚ ਇਕ ਨਵੀਂ ਬਿਮਾਰੀ ਨਾਲ ਸੱਤ ਲੋਕਾਂ ਦੀ ਮੌਤ ਹੋ ਗਈ ਹੈ ਅਤੇ 60 ਤੋਂ ਵਧ ਲੋਕ ਇਸ ਨਾਲ ਪੀੜਤ ਪਾਏ ਗਏ ਹਨ। ਚੀਨੀ ਸਰਕਾਰੀ ਮੀਡੀਆ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ ਅਤੇ ਮਨੁੱਖਾਂ ਵਿਚ ਵਾਇਰਸ ਫੈਲਣ ਦੀ ਸੰਭਾਵਨਾ ਬਾਰੇ ਚੇਤਾਵਨੀ ਜਾਰੀ ਕੀਤੀ।
File Photo
ਪੂਰਬੀ ਚੀਨ ਦੇ ਜਿਆਂਗਸੂ ਸੂਬੇ ਵਿਚ ਸਾਲ ਦੇ ਪਹਿਲੇ ਅੱਧ 'ਚ 37 ਤੋਂ ਵਧ ਲੋਕ ਐਸਐਫਟੀਐਸ ਵਾਇਰਸ ਨਾਲ ਪੀੜਤ ਹੋਏ ਹਨ। ਸਰਕਾਰੀ ਗਲੋਬਲ ਟਾਈਮਜ਼ ਦੇ ਹਵਾਲੇ ਨਾਲ ਕਿਹਾ ਗਿਆ ਕਿ ਬਾਅਦ ਵਿਚ ਪੂਰਬੀ ਚੀਨ ਦੇ ਅਨਹੂਈ ਪ੍ਰਾਂਤ ਵਿਚ 23 ਵਿਅਕਤੀਆਂ ਦੇ ਪੀੜਤ ਹੋਣ ਬਾਰੇ ਪਤਾ ਲਗਿਆ।
File Photo
ਇਸ ਵਾਇਰਸ ਤੋਂ ਪੀੜਤ ਜੀਆਂਗਸੂ ਦੀ ਰਾਜਧਾਨੀ ਨਾਨਜਿਆਂਗ ਦੀ ਇਕ ਮਹਿਲਾ ਨੂੰ ਸ਼ੁਰੂ ਵਿਚ ਖੰਘ ਅਤੇ ਬੁਖ਼ਾਰ ਦੇ ਲੱਛਣ ਦਿਖਾਈ ਦਿਤੇ ਸੀ। ਡਾਕਟਰਾਂ ਨੇ ਉਸ ਦੇ ਸਰੀਰ ਵਿਚ ਲਿਊਕੋਸਾਈਟ ਅਤੇ ਪਲੇਟਲੈਟਾਂ ਵਿਚ ਕਮੀ ਹੋਣ ਬਾਰੇ ਪਤਾ ਲਗਿਆ।
File Photo
ਇਕ ਮਹੀਨੇ ਦੇ ਇਲਾਜ ਤੋਂ ਬਾਅਦ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ। ਰੀਪੋਰਟ ਮੁਤਾਬਕ ਅਨਹੂਈ ਅਤੇ ਪੂਰਬੀ ਚੀਨ ਦੇ ਝੇਜਿਯਾਂਗ ਸੂਬੇ ਵਿਚ ਵਾਇਰਸ ਨਾਲ ਘੱਟੋ ਘੱਟ ਸੱਤ ਲੋਕਾਂ ਦੀ ਮੌਤ ਹੋ ਗਈ। ਐਸਐਫਟੀਐਸ ਵਾਇਰਸ ਕੋਈ ਨਵਾਂ ਨਹੀਂ ਹੈ।
File Photo
ਚੀਨ 'ਚ 2011 ਵਿਚ ਇਸ ਬਾਰੇ ਪਤਾ ਲਗਿਆ ਸੀ। ਵਾਇਰਲੋਜਿਸਟ ਮੰਨਦੇ ਹਨ ਕਿ ਇਹ ਵਾਇਰਸ ਜਾਨਵਰਾਂ ਦੇ ਸਰੀਰ 'ਤੇ ਚਿਪਕਣ ਵਾਲੀ ਕਿੱਲ (ਟਿੱਕ) ਵਰਗੇ ਕੀੜੇ-ਮਕੌੜਿਆਂ ਦੁਆਰਾ ਮਨੁੱਖ ਵਿਚ ਫੈਲ ਸਕਦਾ ਹੈ ਅਤੇ ਫਿਰ ਮਨੁੱਖਜਾਤੀ ਵਿਚ ਇਸ ਦਾ ਪ੍ਰਸਾਰ ਹੋ ਸਕਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।