ਅਗਲੇ ਹਫ਼ਤੇ ਕੋਵਿਡ ਮਾਮਲੇ 20 ਕਰੋੜ ਤੋਂ ਪਾਰ ਹੋ ਜਾਣਗੇ
Published : Aug 6, 2021, 7:31 am IST
Updated : Aug 6, 2021, 7:31 am IST
SHARE ARTICLE
Corona Cases in india
Corona Cases in india

135 ਦੇਸ਼ਾਂ ’ਚ ਪੁੱਜਾ ਕੋਰੋਨਾ ਦਾ ਡੈਲਟਾ ਰੂਪ

ਸੰਯੁਕਤ ਰਾਸ਼ਟਰ : ਵਿਸ਼ਵ ਸਿਹਤ ਸੰਗਠਨ (ਡਬਲਊ.ਐਚ.ਓ.) ਮੁਤਾਬਕ, ਕੋਵਿਡ-19 ਦਾ ਬਹੁਤ ਹੀ ਛੂਤਕਾਰੀ ‘ਡੈਲਟਾ’ ਰੂਪ ਹੁਣ 135 ਦੇਸ਼ਾਂ ਵਿਚ ਸਾਹਮਣੇ ਆਇਆ ਹੈ ਅਤੇ ਅਗਲੇ ਹਫ਼ਤੇ ਤਕ ਕੋਰੋਨਾ ਵਾਇਰਸ ਦੀ ਲਾਗ ਦੇ ਕੁੱਲ ਵਿਸ਼ਵਿਆਪੀ ਮਾਮਲੇ 20 ਕਰੋੜ ਦੀ ਗਿਣਤੀ ਨੂੰ ਪਾਰ ਕਰ ਜਾਣਗੇ। ਡਬਲਊ.ਐਚ.ਓ. ਦੁਆਰਾ 3 ਅਗੱਸਤ ਨੂੰ ਜਾਰੀ ਕੋਵਿਡ-19 ਗਲੋਬਲ ਮਹਾਂਮਾਰੀ ਵਿਗਿਆਨ ਅਪਡੇਟ ਵਿਚ ਦਸਿਆ ਗਿਆ ਸੀ ਕਿ 132 ਦੇਸ਼ਾਂ ਵਿਚ ‘ਬੀਟਾ’ ਰੂਪ ਅਤੇ 81 ਦੇਸ਼ਾਂ ਵਿਚ ‘ਗਾਮਾ’ ਰੂਪ ਸਾਹਮਣੇ ਆਇਆ ਹੈ।

WHOWHO

ਇਸ ਵਿਚ ਦਸਿਆ ਗਿਆ ਕਿ ਅਲਫ਼ਾ ਰੂਪ 182 ਦੇਸ਼ਾਂ, ਖੇਤਰਾਂ ਜਾਂ ਇਲਾਕਿਆਂ ਵਿਚ ਮਿਲਿਆ ਹੈ, ਜਦੋਂ ਕਿ ਭਾਰਤ ਵਿਚ ਮਿਲੇ ਡੈਲਟਾ ਰੂਪ ਦੇ ਮਾਮਲੇ 135 ਦੇਸ਼ਾਂ ਵਿਚ ਸਾਹਮਣੇ ਆਏ ਹਨ। ਅਪਡੇਟ ਵਿਚ ਦਸਿਆ ਗਿਆ ਕਿ ਨਵੇਂ ਮਾਮਲਿਆਂ ਦੀ ਆਲਮੀ ਗਿਣਤੀ ਦੇ ਵਾਧੇ ਨੂੰ ਇਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ, ਜਿਸ ਵਿਚ ਪਿਛਲੇ ਹਫ਼ਤੇ 26 ਜੁਲਾਈ ਤੋਂ 1 ਅਗੱਸਤ ਤਕ 40 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।

Corona VirusCorona Virus

ਇਸ ਨੇ ਕਿਹਾ,“ਮਾਮਲਿਆਂ ਵਿਚ ਇਹ ਵਾਧਾ ਪੂਰਬੀ ਭੂ-ਮੱਧ ਖੇਤਰ ਅਤੇ ਪਛਮੀ ਪ੍ਰਸ਼ਾਂਤ ਖੇਤਰ ਵਿਚ ਮਹੱਤਵਪੂਰਣ ਵਾਧੇ ਦੇ ਕਾਰਨ ਹੈ, ਜਿਸ ਵਿਚ ਪਿਛਲੇ ਹਫ਼ਤੇ ਦੀ ਤੁਲਨਾ ਵਿਚ ਕ੍ਰਮਵਾਰ ਕ੍ਰਮਵਾਰ 37 ਅਤੇ 33 ਫ਼ੀਸਦ ਵਾਧਾ ਹੋਇਆ ਹੈ, ਜਦੋਂ ਕਿ ਦੱਖਣ-ਪੂਰਬੀ ਏਸ਼ੀਆਈ ਖੇਤਰ ਵਿਚ ਮਾਮਲੇ 9 ਫ਼ੀਸਦ ਤਕ ਵਧੇ ਹਨ।’’ ਕੁੱਲ ਮਿਲਾ ਕੇ, ਇਸ ਹਫ਼ਤੇ ਦੁਨੀਆਂ ਭਰ ਵਿਚ ਕੋਵਿਡ-19 ਨਾਲ 64 ਹਜ਼ਾਰ ਮੌਤਾਂ ਹੋਈਆਂ, ਜੋ ਕਿ ਪਿਛਲੇ ਹਫ਼ਤੇ ਦੇ ਮੁਕਾਬਲੇ ਅੱਠ ਫ਼ੀਸਦ ਘੱਟ ਹਨ।

Corona Virus Corona Virus

ਅਪਡੇਟ ਵਿਚ ਦਸਿਆ ਗਿਆ ਕਿ ਦੁਨੀਆਂ ਭਰ ਵਿਚ ਲਾਗ ਦੇ ਕੁੱਲ ਮਾਮਲੇ ਹੁਣ 19.7 ਕਰੋੜ ਤਕ ਪਹੁੰਚ ਗਏ ਹਨ ਅਤੇ ਮੌਤ ਦੇ ਮਾਮਲੇ 42 ਲੱਖ ਦੇ ਨੇੜੇ ਪਹੁੰਚ ਗਏ ਹਨ। ਅਪਡੇਟ ਮੁਤਾਬਕ,“ਜੇਕਰ ਇਹੀ ਰੁਝਾਨ ਜਾਰੀ ਰਿਹਾ, ਤਾਂ ਅਗਲੇ ਹਫ਼ਤੇ ਦੁਨੀਆਂ ਭਰ ਵਿਚ ਲਾਗ ਦੇ ਮਾਮਲੇ 20 ਕਰੋੜ ਤੋਂ ਪਾਰ ਚਲੇ ਜਾਣਗੇ।”

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement