
ਕੰਦੀਲ ਬਲੋਚ ਨੂੰ 2016 ਵਿਚ ਉਸ ਦੇ ਭਰਾ ਵਸੀਮ ਨੇ ਪੰਜਾਬ 'ਚ ਉਸ ਦੇ ਘਰ 'ਤੇ ਗਲਾ ਦਬਾ ਕੇ ਕਤਲ ਕਰ ਦਿਤਾ ਸੀ।
ਮੁਲਤਾਨ : ਕੰਦੀਲ ਬਲੋਚ ਹਤਿਆ ਮਾਮਲੇ ਵਿਚ ਫਰਾਰ ਉਸ ਦੇ ਦੋਸ਼ੀ ਭਰਾ ਮੁਹੰਮਦ ਆਰਿਫ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਆਰਿਫ਼ ਦੀ ਗ੍ਰਿਫ਼ਤਾਰੀ ਇੰਟਰਪੋਲ ਦੀ ਮਦਦ ਨਾਲ ਹੋਈ ਹੈ। ਪਾਕਿ ਮੀਡੀਆ ਮੁਤਾਬਕ ਆਰਿਫ਼ ਨੂੰ ਮੁਲਤਾਨ ਦੇ ਮੁਜ਼ਫ਼ਰਾਬਾਦ ਪੁਲਿਸ ਸਟੇਸ਼ਨ ਨੂੰ ਸੌਂਪਿਆ ਗਿਆ ਹੈ। ਆਰਿਫ ਨੂੰ ਬਲੋਚ ਦੇ ਕਤਲ ਮਾਮਲੇ 'ਚ ਫਰਾਰ ਐਲਨਿਆ ਗਿਆ ਸੀ। ਇਸ ਗ੍ਰਿਫ਼ਤਾਰੀ ਤੋਂ ਲਗਭਗ ਇਕ ਹਫ਼ਤਾ ਪਹਿਲਾਂ ਪਾਕਿਸਤਾਨ ਦੀ ਇਕ ਅਦਾਲਤ ਨੇ ਕੰਦੀਲ ਦੇ ਇਕ ਹੋਰ ਭਰਾ ਵਸੀਮ ਖਾਨ ਨੂੰ ਅਪਣੀ ਭੈਣ ਦੇ ਕਤਲ ਮਾਮਲੇ 'ਚ ਉਮਰਕੈਦ ਦੀ ਸਜ਼ਾ ਸੁਣਾਈ ਸੀ।
Qandeel Baloch brother has been jailed for life for her murder
ਜ਼ਿਕਰਯੋਗ ਹੈ ਕਿ ਕੰਦੀਲ ਬਲੋਚ ਨੂੰ 2016 ਵਿਚ ਉਸ ਦੇ ਭਰਾ ਵਸੀਮ ਨੇ ਪੰਜਾਬ 'ਚ ਉਸ ਦੇ ਘਰ 'ਤੇ ਗਲਾ ਦਬਾ ਕੇ ਕਤਲ ਕਰ ਦਿਤਾ ਸੀ। ਉਸ ਦੇ ਪਿਤਾ ਮੁਹੰਮਦ ਅਜ਼ੀਮ ਬਲੋਚ ਨੇ ਵਸੀਮ ਸਣੇ ਹੋਰ ਲੋਕਾਂ ਵਿਰੁਧ ਇਸ ਮਾਮਲੇ ਵਿਚ ਕਤਲ ਦਾ ਕੇਸ ਦਰਜ ਕਰਵਾਇਆ ਸੀ। 2016 ਵਿਚ ਦਿਤੇ ਗਏ ਹਲਫ਼ਨਾਮੇ ਵਿਚ ਦੋ ਹੋਰ ਬੇਟਿਆਂ, ਅਸਲਮ ਸ਼ਾਹੀਨ ਤੇ ਆਰਿਫ ਦਾ ਵੀ ਨਾਂ ਸੀ। ਆਰਿਫ ਨੂੰ ਹੁਣ ਇਕ ਵਿਸ਼ੇਸ਼ ਜੱਜ ਸਾਹਮਣੇ ਪੇਸ਼ ਕੀਤਾ ਗਿਆ ਤਾਂ ਉਸ ਨੇ ਅਪਣਾ ਜੁਰਮ ਕਬੂਲ ਕਰ ਲਿਆ ਹਾਲਾਂਕਿ ਵਸੀਮ ਇਸ ਤੋਂ ਪਹਿਲਾਂ ਵੀ ਅਪਣਾ ਜੁਰਮ ਕਬੂਲ ਕਰ ਚੁੱਕਿਆ ਸੀ।
Qandeel Baloch
ਵਸੀਮ ਨੇ ਅਜਿਹਾ ਕਰਦਿਆਂ ਕਿਹਾ ਸੀ ਕਿ ਉਸ ਦੀ ਭੈਣ ਨੇ ਅਪਣੀ ਬੇਸ਼ਰਮੀ ਵਾਲੀ ਜੀਵਨ ਸ਼ੈਲੀ ਨਾਲ ਪ੍ਰਵਾਰ ਨੂੰ ਸ਼ਰਮਸਾਰ ਕੀਤਾ ਹੈ। ਉਸ ਨੇ ਕਿਹਾ ਕਿ ਕੰਦੀਲ ਨੇ ਸੋਸ਼ਲ ਮੀਡੀਆ 'ਤੇ ਇਤਰਾਜ਼ਯੋਗ ਵੀਡੀਉ ਤੇ ਬਿਆਨਾਂ ਨਾਲ ਬਲੋਚ ਦਾ ਅਪਮਾਨ ਕੀਤਾ ਹੈ।